02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੰਜਾਬ 'ਚ ਐਸ.ਆਈ.ਆਰ. 2026 ਲਈ 25 ਤੋਂ ਘਰ-ਘਰ ਗਣਨਾ ਹੋਵੇਗੀ ਸ਼ੁਰੂ

Ad Position 21
No active advertisement
ਅਜੀਤ ਡੈਸਕ 16-06-2026

ਚੰਡੀਗੜ੍ਹ, 15 ਜੂਨ (ਅਜੀਤ ਬਿਊਰੋ)-ਵਿਸ਼ੇਸ਼ ਵਿਆਪਕ ਸੋਧ (ਐਸ.ਆਈ.ਆਰ.) 2026 ਤਹਿਤ ਸੂਬੇ ਭਰ 'ਚ ਘਰ-ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ, ਜਿਸ 'ਚ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਅਤੇ ਗਣਨਾ ਫਾਰਮ ਇਕੱਠੇ ਕਰਨ ਲਈ ਘਰ-ਘਰ ਜਾਣਗੇ | ਇਸ ਸੂਬਾ ਪੱਧਰੀ ਸੋਧ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅੱਜ ਸੀ.ਈ.ਓ. ਅਨਿੰਦਿਤਾ ਮਿਤਰਾ ਵਲੋਂ ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੁਰੂ ਦੀ ਪ੍ਰਧਾਨਗੀ ਹੇਠ ਸਮੀਖਿਆ ਮੀਟਿੰਗ ਕਰਵਾਈ ਗਈ | ਇਹ ਮੀਟਿੰਗ ਐੱਸ.ਏ.ਐੱਸ. ਨਗਰ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਰੋਪੜ ਅਤੇ ਐੱਸ.ਬੀ.ਐੱਸ. ਨਗਰ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਕੀਤੀ ਗਈ | ਅਨਿੰਦਿਤਾ ਮਿਤਰਾ ਨੇ ਡਿਪਟੀ ਚੋਣ ਕਮਿਸ਼ਨਰ ਨੂੰ ਸੂਬੇ ਦੇ ਚੋਣ ਤੰਤਰ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਦੱਸਿਆ ਕਿ ਇਸ 'ਚ 5 ਡਿਵੀਜ਼ਨਾਂ, 23 ਜ਼ਿਲ੍ਹੇ ਅਤੇ 117 ਹਲਕੇ ਸ਼ਾਮਿਲ ਹਨ, ਜਿਨ੍ਹਾਂ 'ਚ ਕੁੱਲ 14,664 ਸਥਾਨਾਂ 'ਤੇ 24,453 ਪੋਲਿੰਗ ਸਟੇਸ਼ਨ ਹਨ | ਉਨ੍ਹਾਂ ਅੱਗੇ ਦੱਸਿਆ ਕਿ ਸੂਬੇ 'ਚ ਕੁੱਲ 85.82 ਫ਼ੀਸਦੀ ਵੋਟਰ ਮੈਪਿੰਗ ਮੁਕੰਮਲ ਹੋ ਚੁੱਕੀ ਹੈ | ਸੀ.ਈ.ਓ. ਨੇ ਦੱਸਿਆ ਕਿ ਏ. ਡੀ. ਈ. ਓਜ਼, ਈ.ਆਰ.ਓਜ਼, ਏ.ਈ.ਆਰ.ਓਜ਼, ਚੋਣ ਤਹਿਸੀਲਦਾਰਾਂ ਅਤੇ ਤਕਨੀਕੀ ਸਟਾਫ ਲਈ ਕਰਵਾਇਆ ਤਿੰਨ-ਰੋਜ਼ਾ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਮੁਕੰਮਲ ਹੋ ਗਿਆ ਹੈ, ਜਦੋਂ ਕਿ ਬੀ.ਐਲ.ਓਜ਼ ਅਤੇ ਬੀ.ਐਲ.ਓਜ਼ ਸੁਪਰਵਾਈਜ਼ਰਾਂ ਲਈ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰਗਤੀ ਅਧੀਨ ਹੈ | ਉਨ੍ਹਾਂ ਦੱਸਿਆ ਕਿ ਐਸ. ਆਈ. ਆਰ. ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੂਬੇ ਭਰ 'ਚ ਪੂਰੇ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ |
ਮੀਟਿੰਗ ਦੌਰਾਨ ਘਰ-ਘਰ ਜਾ ਕੇ ਤਸਦੀਕ ਕਰਨ ਅਤੇ ਵੋਟਰਾਂ ਨੂੰ ਗਣਨਾ ਫਾਰਮ ਭਰਨ 'ਚ ਸਹਾਇਤਾ ਕਰਨ 'ਚ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਦੀ ਮਹੱਤਵਪੂਰਨ ਭੂਮਿਕਾ 'ਤੇ ਵੀ ਜ਼ੋਰ ਦਿੱਤਾ ਗਿਆ | ਇਸ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਪ੍ਰਚਾਰ ਮੁਹਿੰਮਾਂ ਰਾਹੀਂ ਵੋਟਰ ਜਾਗਰੂਕਤਾ ਵਧਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ | ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੁਰੂ ਪੰਜਾਬ ਦੇ ਤਿੰਨ ਰੋਜ਼ਾ ਦੌਰੇ 'ਤੇ ਹਨ |
ਵੋਟਰ ਸੂਚੀਆਂ ਨੂੰ ਅੱਪਡੇਟ ਕਰਨ ਲਈ ਬੀ. ਐੱਲ. ਓਜ਼ ਨੇ ਪਹਿਲੇ ਦਿਨ 37 ਹਜ਼ਾਰ ਫਾਰਮ ਵੰਡੇ
ਚੰਡੀਗੜ੍ਹ, 15 ਜੂਨ (ਸੰਦੀਪ ਕੁਮਾਰ ਮਾਹਨਾ)-ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਨੂੰ ਅੱਪਡੇਟ ਅਤੇ ਹੋਰ ਸ਼ੁੱਧ ਬਣਾਉਣ ਦੇ ਮਕਸਦ ਨਾਲ ਵਿਸ਼ੇਸ਼ ਗਹਿਰਾਈ ਸਮੀਖਿਆ (ਐੱਸ.ਆਈ.ਆਰ.) ਮੁਹਿੰਮ ਤਹਿਤ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਨੇ ਸੋਮਵਾਰ ਤੋਂ ਘਰ-ਘਰ ਜਾ ਕੇ ਗਣਨਾ ਫ਼ਾਰਮ ਵੰਡਣ ਤੇ ਵੇਰਵਿਆਂ ਦੀ ਤਸਦੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ | ਮੁਹਿੰਮ ਦੇ ਪਹਿਲੇ ਹੀ ਦਿਨ ਸ਼ਾਮ 5 ਵਜੇ ਤੱਕ 37,410 ਗਣਨਾ ਫਾਰਮ ਵੋਟਰਾਂ ਤੱਕ ਪਹੁੰਚਾਏ ਗਏ | ਚੋਣ ਕਮਿਸ਼ਨ ਵਲੋਂ ਜਾਰੀ ਕਾਰਜਕ੍ਰਮ ਅਨੁਸਾਰ ਇਹ ਗਣਨਾ ਮੁਹਿੰਮ 15 ਜੂਨ ਤੋਂ 14 ਜੁਲਾਈ 2026 ਤੱਕ ਚੱਲੇਗੀ | ਇਸ ਦੌਰਾਨ ਬੀ.ਐੱਲ.ਓ. ਘਰ-ਘਰ ਜਾ ਕੇ ਫ਼ਾਰਮਾਂ ਦੀ ਵੰਡ ਅਤੇ ਇਕੱਤਰਤਾ ਯਕੀਨੀ ਬਣਾਉਣਗੇ |
ਹਰੇਕ ਵੋਟਰ ਨੂੰ ਗਣਨਾ ਫ਼ਾਰਮ ਦੀਆਂ ਦੋ ਕਾਪੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਲੋੜ ਪੈਣ 'ਤੇ ਫ਼ਾਰਮ ਭਰਨ 'ਚ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ | ਚੋਣ ਵਿਭਾਗ ਅਨੁਸਾਰ ਜਿਨ੍ਹਾਂ ਘਰਾਂ 'ਤੇ ਤਾਲਾ ਲੱਗਾ ਹੋਵੇਗਾ, ਉੱਥੇ ਬੀ.ਐੱਲ.ਓ. ਫਾਰਮ ਛੱਡ ਕੇ ਜਾਣਗੇ | ਚੋਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੋਟਰ ਆਪਣੇ ਭਰੇ ਹੋਏ ਗਣਨਾ ਫਾਰਮ ਈ. ਸੀ. ਆਈ. ਨੈੱਟ ਮੋਬਾਈਲ ਐਪ ਜਾਂ ਵੋਟਰ ਸਰਵਿਸ ਪੋਰਟਲ ਰਾਹੀਂ ਵੀ ਜਮ੍ਹਾਂ ਕਰਵਾ ਸਕਦੇ ਹਨ | ਵੋਟਰਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 1950 ਇਸ ਪੂਰੀ ਮਿਆਦ ਦੌਰਾਨ 24 ਘੰਟੇ ਉਪਲਬਧ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਈਰਾਨ-ਅਮਰੀਕਾ ਸਮਝੌਤੇ ਦੀ ਆਸ ਨਾਲ ਬਾਜ਼ਾਰਾਂ ਵਿਚ ਰੌਣਕ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਯੂ. ਪੀ. ਐਸ. ਸੀ.-2025 ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ
Ad Position 24
No active advertisement