ਮੰਡੀ ਗੋਬਿੰਦਗੜ੍ਹ, 15 ਜੂਨ (ਮੋਹਿਤ ਸਿੰਗਲਾ)- ਦੇਸ਼ ਭਰ ਵਿਚ ਖੁਰਾਕ ਸੁਰੱਖਿਆ ਮਾਪਦੰਡਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐਫ.ਐਸ.ਐਸ.ਏ.ਆਈ.) ਨੇ ਇੱਕ ਮਹੱਤਵਪੂਰਨ ਐਡਵਾਈਜ਼ਰੀ ਜਾਰੀ ਕੀਤੀ ਹੈ¢ ਜਿਸ ਵਿਚ ਸਾਰੇ ਫੂਡ ਬਿਜ਼ਨਸ ਆਪਰੇਟਰਾਂ (ਐਫ.ਬੀ.ਓਜ਼) ਨੂੰ ਹਦਾਇਤ ਕੀਤੀ ਹੈ ਕਿ ਖੁਰਾਕੀ ਪਦਾਰਥਾਂ ਦੀ ਤਿਆਰੀ, ਪ੍ਰੋਸੈਸਿੰਗ, ਕਟਾਈ, ਪੈਕਿੰਗ ਅਤੇ ਭੰਡਾਰਨ ਦੌਰਾਨ ਕੇਵਲ ਫੂਡ-ਗ੍ਰੇਡ ਤੇ ਜੰਗ-ਰੋਧਕ ਚਾਕੂਆਂ, ਬਲੇਡਾਂ ਅਤੇ ਹੋਰ ਕਟਿੰਗ ਉਪਕਰਨਾਂ ਦੀ ਹੀ ਵਰਤੋਂ ਕੀਤੀ ਜਾਵੇ¢ ਐਫ. ਐਸ. ਐਸ. ਏ. ਆਈ. ਨੇ ਆਪਣੀ ਐਡਵਾਈਜ਼ਰੀ ਵਿਚ ਕਿਹਾ ਹੈ ਕਿ ਖੁਰਾਕੀ ਪਦਾਰਥਾਂ ਦੇ ਸੰਪਰਕ ਵਿਚ ਆਉਣ ਵਾਲੇ ਉਪਕਰਨਾਂ ਦੀ ਗੁਣਵੱਤਾ ਦਾ ਸਿੱਧਾ ਸੰਬੰਧ ਲੋਕਾਂ ਦੀ ਸਿਹਤ ਨਾਲ ਹੈ¢ ਜੰਗ ਲੱਗੇ, ਟੁੱਟੇ-ਫੁੱਟੇ, ਖਰਾਬ, ਪੇਂਟ ਕੀਤੇ ਹੋਏ ਜਾਂ ਗੈਰ-ਮਿਆਰੀ ਉਪਕਰਨਾਂ ਦੀ ਵਰਤੋਂ ਨਾਲ ਖੁਰਾਕੀ ਪਦਾਰਥ ਦੂਸ਼ਿਤ ਹੋ ਸਕਦੇ ਹਨ, ਜਿਸ ਕਾਰਨ ਖਪਤਕਾਰਾਂ ਦੀ ਸਿਹਤ ਲਈ ਗੰਭੀਰ ਖਤਰੇ ਪੈਦਾ ਹੋ ਸਕਦੇ ਹਨ¢ ਐਫ. ਐਸ. ਐਸ. ਏ. ਆਈ. ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਅਦਾਰਿਆਂ ਖ਼ਿਲਾਫ਼ ਖੁਰਾਕ ਸੁਰੱਖਿਆ ਅਤੇ ਮਿਆਰ ਐਕਟ, 2006 ਤੇ ਇਸ ਅਧੀਨ ਬਣੇ ਨਿਯਮਾਂ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ¢
-ਐਫ.ਐਸ.ਐਸ.ਏ.ਆਈ. ਦਾ ਸਖ਼ਤ ਹੁਕਮ- ਖੁਰਾਕ ਪ੍ਰੋਸੈਸਿੰਗ ਵਿਚ ਜੰਗ ਲੱਗੇ ਚਾਕੂਆਂ ਤੇ ਬਲੇਡਾਂ ਦੀ ਵਰਤੋਂ 'ਤੇ ਸਖ਼ਤ ਕਾਰਵਾਈ ਦੀ ਚੇਤਾਵਨੀ
ਅਜੀਤ ਡੈਸਕ
16-06-2026