02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮਾਮਲਾ ਪੰਜਾਬ ਪੁਲਿਸ ਤੇ ਹੋਰ ਸੁਰੱਖਿਆ ਫੋਰਸਾਂ ਦੀਆਂ ਗਤੀਵਿਧੀਆਂ ਦੀ ਸੂਚਨਾ ਪਾਕਿ ਤੇ ਕੈਨੇਡਾ ਭੇਜਣ ਦਾ-ਅੰਮਿ੍ਤਸਰ ਨਾਲ ਸੰਬੰਧਿਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ, ਦੋ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 16-06-2026

• ਕਪੂਰਥਲਾ ਤੇ ਪਠਾਨਕੋਟ 'ਚ ਫੜੇ ਜਾ ਚੁੱਕੇ ਅਜਿਹੇ ਸੋਲਰ ਪਾਵਰਡ ਤੇ ਸਿਮ ਵਾਲੇ ਕੈਮਰੇ
ਬਠਿੰਡਾ, 15 ਜੂਨ (ਸੱਤਪਾਲ ਸਿੰਘ ਸਿਵੀਆਂ)-ਕੁਝ ਦੇਸ਼ ਵਿਰੋਧੀ ਤਾਕਤਾਂ ਵਲੋਂ ਬਠਿੰਡਾ 'ਚ ਇਕ ਗੁਪਤ ਕੈਮਰਾ ਫਿੱਟ ਕਰਕੇ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਫੋਰਸਾਂ ਦੀਆਂ ਗਤੀਵਿਧੀਆਂ ਦੀ ਪਾਕਿਸਤਾਨ ਅਤੇ ਕੈਨੇਡਾ ਨੂੰ ਸਿੱਧੀ (ਲਾਈਵ) ਸੂਚਨਾ ਭੇਜੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਪਰ ਇਸ ਸਿਸਟਮ ਨੂੰ ਕਾਊਾਟਰ ਇੰਟੈਲੀਜੈਂਸ ਪੰਜਾਬ ਤੇ ਬਠਿੰਡਾ ਪੁਲਿਸ ਨੇ ਸਮਾਂ ਰਹਿੰਦਿਆਂ ਹੀ ਆਪਣੇ ਕਬਜ਼ੇ 'ਚ ਕਰ ਲਿਆ ਹੈ | ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਥਰਮਲ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਬਠਿੰਡਾ-ਮਲੋਟ ਰੋਡ 'ਤੇ ਅੰਬੂਜ਼ਾ ਸੀਮੈਂਟ ਫੈਕਟਰੀ ਦੇ ਸਾਹਮਣੇ ਬਿਜਲੀ ਦੇ ਸਰਕਾਰੀ ਖੰਭਿਆਂ ਉੱਪਰ ਕਿਸੇ ਸਮਾਜ ਵਿਰੋਧੀ ਅਨਸਰ ਵਲੋਂ ਇਕ ਸੋਲਰ ਪਾਵਰਡ ਸਿਮ ਵਾਲਾ ਕੈਮਰਾ ਫਿੱਟ ਕੀਤਾ ਗਿਆ ਹੈ, ਜਿਸ ਰਾਹੀਂ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆਂ ਫੋਰਸਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ | ਐਸ.ਪੀ. ਨੇ ਦੱਸਿਆ ਕਿ ਦੇਸ਼ ਦੀ ਸੁਰੱਖਿਆ ਨੂੰ ਖਤਰਾ ਭਾਂਪਦਿਆਂ ਸੂਚਨਾ ਦੇ ਆਧਾਰ 'ਤੇ ਤੁਰੰਤ ਥਾਣਾ ਥਰਮਲ ਵਿਚ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ, ਜਿਸ ਵਿਚ ਬਠਿੰਡਾ ਪੁਲਿਸ ਅਤੇ ਕਾਊਾਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਜਾਂਚ ਦੌਰਾਨ ਅਸ਼ੋਕ ਸਿੰਘ ਤੇ ਅਕਾਸ਼ਦੀਪ ਸਿੰਘ ਵਾਸੀ ਪਿੰਡ ਸਰਾਏ (ਅੰਮਿ੍ਤਸਰ) ਨੂੰ ਨਾਮਜ਼ਦ ਕਰਦਿਆਂ ਗਿ੍ਫ਼ਤਾਰ ਕੀਤਾ ਹੈ ਤੇ ਇਨ੍ਹਾਂ ਦੀ ਬਿਨਾਹ 'ਤੇ ਦੋ ਜਣੇ ਹੋਰ ਨਾਮਜ਼ਦ ਕੀਤੇ ਗਏ, ਜੋ ਇਸ ਸਿਸਟਮ ਦਾ ਮੁੱਖ ਹਿੱਸਾ ਹਨ |
ਇਸ ਮੌਕੇ ਐਸ.ਪੀ. ਨਾਲ ਕਾਊਾਟਰ ਇੰਟੈਲੀਜੈਂਸ ਬਠਿੰਡਾ ਦੇ ਇੰਸਪੈਕਟਰ ਪਰਮਜੀਤ ਸਿੰਘ ਅਤੇ ਥਾਣਾ ਥਰਮਲ ਦੇ ਮੁੱਖ ਇੰਸਪੈਕਟਰ ਹਰਜੀਵਨ ਸਿੰਘ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜਾਤੀ-ਸੰਕੇਤਕ ਟਿੱਪਣੀਆਂ ਦੇ ਮਾਮਲੇ 'ਚ ਬਿੱਟੂ ਨੂੰ ਰਾਹਤ, ਸੁਣਵਾਈ 24 ਜੂਨ ਤੱਕ ਟਲੀ ਅਗਲੀ ਖ਼ਬਰ ਆਈ. ਏ. ਆਰ. ਆਈ. ਦਾ ਵਿਸ਼ਵ 'ਚ 47ਵਾਂ ਤੇ ਭਾਰਤ 'ਚ ਪਹਿਲਾ ਸਥਾਨ
Ad Position 24
No active advertisement