ਪਟਿਆਲਾ, 15 ਜੂਨ (ਭਗਵਾਨ ਦਾਸ)-ਆਈ. ਆਈ. ਆਰ.ਐਫ. ਰਾੈਕਿੰਗ 2026 ਵਿਚ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਭਾਰਤ ਦੀਆਂ ਸਰਕਾਰੀ ਖੇਤੀਬਾੜੀ ਤੇ ਬਾਗ਼ਬਾਨੀ ਯੂਨੀਵਰਸਿਟੀਆਂ ਵਿਚ ਪਹਿਲਾ ਦਰਜਾ ਪ੍ਰਾਪਤ ਕਰਕੇ ਅੱਵਲ ਐਲਾਨੀ ਗਈ ਹੈ | ਆਈ. ਏ. ਆਰ. ਆਈ. ਦੀ ਸਥਾਪਨਾ ਭਾਰਤ 'ਚ ਵਧੀਆ ਖੇਤੀਬਾੜੀ ਸਿੱਖਿਆ ਤੇ ਖੋਜ ਲਈ ਸੰ: 1905 ਵਿਚ ਕੀਤੀ ਗਈ | ਆਈ. ਏ. ਆਰ. ਆਈ. ਖੇਤੀ ਵਿਗਿਆਨ ਤੇ ਇਸ ਨਾਲ ਸੰਬੰਧਤ ਬੀ.ਐਸਸੀ., ਐਮ. ਐਸਸੀ., ਐਮ. ਟੈੱਕ. ਤੇ ਪੀ. ਐਚ. ਡੀ. ਅਤੇ ਹੋਰ ਵਿਸ਼ੇਸ਼ ਡਿਸੀਪਲਿਨਜ਼ ਵਿਚ ਸਿੱਖਿਆ ਪ੍ਰਦਾਨ ਕਰਦੀ ਹੈ | ਆਈ.ਆਈ.ਆਰ.ਐਫ. ਰੈਂਕਿੰਗ ਸਿਸਟਮ ਭਾਰਤ 'ਚੋਂ 5000 ਤੋਂ ਵੱਧ ਯੂਨੀਵਰਸਿਟੀਆਂ ਦਾ ਮੁਲਾਕੰਣ ਕਰਦਾ ਹੈ | ਆਈ. ਏ. ਆਰ. ਆਈ. ਦੇ ਨਿਰਦੇਸ਼ਕ ਡਾ. ਸੀ. ਐਚ. ਸ਼੍ਰੀਨਿਵਾਸਾ ਰਾਓ ਨੇ ਦੱਸਿਆ ਕਿ ਆਈ. ਏ. ਆਰ. ਆਈ. ਨੇ ਵਿਸ਼ਵ ਦੀਆਂ ਖੇਤੀ ਵਿਗਿਆਨ ਦੀਆਂ 100 ਚੁਣਵੀਆਂ ਯੂਨੀਵਰਸਿਟੀਆਂ ਵਿਚੋਂ 47ਵਾਂ ਸਥਾਨ ਅਤੇ ਏਸ਼ੀਆ ਵਿਚ 9ਵਾਂ ਸਥਾਨ ਪ੍ਰਾਪਤ ਕੀਤਾ ਹੈ | ਵਿਸ਼ਵ ਯੂਨੀਵਰਸਿਟੀ ਰੈਂਕਿੰਗ 'ਚ ਆਈ.ਏ.ਆਰ.ਆਈ. ਸਭ ਤੋਂ ਸੁਪਰੀਮ ਯੂਨੀਵਰਸਿਟੀ ਮੰਨੀ ਗਈ ਹੈ | ਆਈ.ਏ.ਆਰ.ਆਈ. ਵਲੋਂ ਵਿਕਸਿਤ ਬਾਸਮਤੀ ਦੀਆਂ ਪੀ ਬੀ 1121, ਪੀ ਬੀ 1885, ਪੀ ਬੀ 1509 ਅਤੇ ਕਣਕ ਦੀ ਐਚ ਡੀ 3386 ਕਿਸਮਾਂ ਪੰਜਾਬ 'ਚ ਵੱਡੇ ਪੱਧਰ 'ਤੇ ਕਾਸ਼ਤ ਕੀਤੀਆਂ ਜਾ ਰਹੀਆਂ ਹਨ | ਪੀ ਬੀ 1121 ਕਿਸਮ ਦੇ ਚੌਲ ਬਾਹਰਲੇ ਮੁਲਕਾਂ 'ਚ ਵੱਡੀ ਮਾਤਰਾ 'ਚ ਬਰਾਮਦ ਕੀਤੇ ਜਾ ਰਹੇ ਹਨ ਅਤੇ ਖਪਤਕਾਰਾਂ ਦੀ ਮੰਨਭਾਉਂਦੀ ਪਸੰਦ ਬਣ ਗਏ ਹਨ |
ਆਈ. ਏ. ਆਰ. ਆਈ. ਦਾ ਵਿਸ਼ਵ 'ਚ 47ਵਾਂ ਤੇ ਭਾਰਤ 'ਚ ਪਹਿਲਾ ਸਥਾਨ
ਅਜੀਤ ਡੈਸਕ
16-06-2026