02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਉੱਤਰੀ ਭਾਰਤ ਦਾ ਭਰੋਸੇਯੋਗ ਸਿਹਤ ਕੇਂਦਰ 'ਕੈਪੀਟੌਲ ਹਸਪਤਾਲ' ਹੁਣ ਮੋਗਾ ਵਿਚ

Ad Position 21
No active advertisement
ਅਜੀਤ ਡੈਸਕ 16-06-2026

ਜਲੰਧਰ, 15 ਜੂਨ (ਐੱਮ. ਐੱਸ. ਲੋਹੀਆ)-ਮਾਲਵਾ ਖੇਤਰ 'ਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ 16 ਜੂਨ ਤੋਂ ਮੋਗਾ ਵਿਖੇ ਅੰਮਿ੍ਤਸਰ–ਬਰਨਾਲਾ ਹਾਈਵੇ 'ਤੇ ਬੁੱਘੀ ਚੌਕ ਨੇੜੇ ਕੈਪੀਟੌਲ ਹਸਪਤਾਲ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ | ਹਸਪਤਾਲ ਦੇ ਚੇਅਰਮੈਨ ਡਾ. ਸੀ.ਐੱਸ. ਪਰੂਥੀ ਤੇ ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਪਰੂਥੀ ਨੇ ਕਿਹਾ ਕਿ 'ਕੈਪੀਟੌਲ ਹਸਪਤਾਲ ਮੋਗਾ ਦੇ ਸ਼ੁਰੂ ਹੋਣ ਨਾਲ ਮੋਗਾ ਤੇ ਸਮੁੱਚੇ ਮਾਲਵਾ ਖ਼ੇਤਰ ਦੇ ਲੋਕਾਂ ਨੂੰ ਵਿਆਪਕ ਮਲਟੀਸਪੈਸ਼ਲਿਟੀ ਸਿਹਤ ਸੇਵਾਵਾਂ ਇਕੋ ਥਾਂ 'ਤੇ ਮਿਲ ਸਕਣਗੀਆਂ | ਹਸਪਤਾਲ ਸਿਰਫ਼ ਬਿਮਾਰੀਆਂ ਦੇ ਇਲਾਜ ਤੱਕ ਹੀ ਸੀਮਿਤ ਨਹੀਂ ਰਹੇਗਾ, ਸਗੋਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਸਮੇਂ ਸਿਰ ਜਾਂਚ ਕਰਵਾਉਣ ਅਤੇ ਗੰਭੀਰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ 'ਤੇ ਵੀ ਵਿਸ਼ੇਸ਼ ਧਿਆਨ ਦੇਵੇਗਾ | ਉਨ੍ਹਾਂ ਕਿਹਾ ਕਿ ਕੈਪੀਟੌਲ ਹਸਪਤਾਲ ਜਲੰਧਰ ਅਤੇ ਬੀ.ਬੀ.ਸੀ. ਹਾਰਟ ਕੇਅਰ ਪਰੂਥੀ ਹਸਪਤਾਲ ਦੀ ਭਰੋਸੇਯੋਗ ਵਿਰਾਸਤ ਨਾਲ ਕੈਪੀਟੌਲ ਹਸਪਤਾਲ ਮੋਗਾ ਦੀ ਸ਼ੁਰੂਆਤ ਪੰਜਾਬ 'ਚ ਸਿਹਤ ਸੇਵਾਵਾਂ ਦੇ ਖੇਤਰ 'ਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਕੈਪੀਟੌਲ ਹਸਪਤਾਲ ਮੋਗਾ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੈ, ਜਿੱਥੇ ਕਾਰਡੀਓਲੋਜੀ, ਔਾਕੋਲੋਜੀ, ਆਰਥੋਪੀਡਿਕਸ, ਨਿਊਰੋਲੋਜੀ, ਨੇਫ਼ਰੋਲੋਜੀ, ਗੈਸਟਰੋ ਐਂਟਰੋਲੋਜੀ, ਜਨਰਲ ਮੈਡੀਸਨ, ਪੀਡੀਆਟਿ੍ਕਸ, ਕ੍ਰਿਟੀਕਲ ਕੇਅਰ ਸਮੇਤ ਕਈ ਸੁਪਰ ਸਪੈਸ਼ਲਿਟੀ ਵਿਭਾਗਾਂ ਦੀਆਂ ਸੇਵਾਵਾਂ ਉਪਲਬਧ ਹੋਣਗੀਆਂ | ਇੱਥੇ ਮਾਡਿਊਲਰ ਆਪ੍ਰੇਸ਼ਨ ਥੀਏਟਰ, ਆਈ.ਸੀ.ਯੂ., ਸੀ.ਟੀ. ਸਕੈਨ, ਐੱਮ.ਆਰ.ਆਈ., ਕੈਥਲੈਬ, ਆਧੁਨਿਕ ਪੈਥੋਲੋਜੀਲੈਬ, 24__1MP__7 ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਵਰਗੀਆਂ ਸਹੂਲਤਾਂ ਉਪਲਬਧ ਹੋਣਗੀਆਂ |

Ad Position 22
No active advertisement
ਪਿਛਲੀ ਖ਼ਬਰ ਆਈ. ਏ. ਆਰ. ਆਈ. ਦਾ ਵਿਸ਼ਵ 'ਚ 47ਵਾਂ ਤੇ ਭਾਰਤ 'ਚ ਪਹਿਲਾ ਸਥਾਨ ਅਗਲੀ ਖ਼ਬਰ ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰੱਸ ਸੇਵਾ ਦੀ ਸ਼ੁਰੂਆਤ ਅੱਜ
Ad Position 24
No active advertisement