05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਦੇਸ਼ ਭਰ ’ਚ 1.96 ਕਰੋੜ ਸ਼ੱਕੀ ਸਿਮ ਕਾਰਡ ਬੰਦ-3.78 ਕਰੋੜ ਸ਼ਿਕਾਇਤਾਂ ਦਰਜ

Ad Position 21
No active advertisement
ਅਜੀਤ ਡੈਸਕ 28-06-2026
ਮੰਡੀ ਗੌਬਿੰਦਗੜ, 27 ਜੂਨ (ਮੋਹਿਤ ਸਿੰਗਲਾ)- ਦੂਜਿਆਂ ਦੇ ਨਾਮ ’ਤੇ ਫਰਜ਼ੀ ਤਰੀਕੇ ਨਾਲ ਜਾਰੀ ਕੀਤੇ ਗਏ ਸਿਮ ਕਾਰਡਾਂ ਦੀ ਵਰਤੋਂ ਨੂੰ ਰੋਕਣ ਲਈ ਦੂਰਸੰਚਾਰ ਕੰਪਨੀਆਂ ਅਤੇ ਕੇਂਦਰੀ ਏਜੰਸੀਆਂ ਵਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਤੱਕ ਦੇਸ਼ ਭਰ ਵਿਚ 1.96 ਕਰੋੜ ਅਜਿਹੇ ਸਿਮ ਕਾਰਡ ਨੰਬਰ ਬੰਦ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਬਾਰੇ ਲੋਕਾਂ ਨੇ ਖੁਦ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਹ ਨੰਬਰ ਉਨ੍ਹਾਂ ਦੇ ਨਹੀਂ ਹਨ । ਦੇਸ਼ ਭਰ ਵਿਚ ਇਸ ਵੇਲੇ 4.25 ਲੱਖ ਤੋਂ ਵੱਧ ਸਿਮ ਕਾਰਡਾਂ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਜਾਰੀ ਹੈ। ਵਧ ਰਹੇ ਸਾਈਬਰ ਅਪਰਾਧਾਂ ਅਤੇ ਵਿੱਤੀ ਧੋਖਾਧੜੀ ਨੂੰ ਰੋਕਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ ਮਈ 2023 ਵਿਚ ਸੰਚਾਰ ਸਾਥੀ ਪੋਰਟਲ ਦੀ ਸ਼ੁਰੂਆਤ ਕੀਤੀ ਸੀ । ਇਸ ਪੋਰਟਲ ਰਾਹੀਂ ਨਾਗਰਿਕਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਕਿ ਉਹ ਆਪਣੇ ਆਧਾਰ ਨੰਬਰ ਦੀ ਮਦਦ ਨਾਲ ਇਹ ਜਾਂਚ ਕਰ ਸਕਣ ਕਿ ਉਨ੍ਹਾਂ ਦੇ ਨਾਮ ’ਤੇ ਕੁੱਲ ਕਿੰਨੇ ਮੋਬਾਈਲ ਸਿਮ ਕਾਰਡ ਚੱਲ ਰਹੇ ਹਨ । ਇਸ ਦੇ ਨਾਲ ਹੀ, ਜੇਕਰ ਉਨ੍ਹਾਂ ਦੇ ਨਾਮ ’ਤੇ ਕੋਈ ਅਜਿਹਾ ਸਿਮ ਕਾਰਡ ਜਾਰੀ ਹੋਇਆ ਹੋਵੇ ਜਿਸ ਦੀ ਉਹ ਹੁਣ ਵਰਤੋਂ ਨਹੀਂ ਕਰ ਰਹੇ, ਤਾਂ ਉਸ ਸਬੰਧੀ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਦੇਸ਼ ਦੇ 22 ਟੈਲੀਕਾਮ ਸਰਕਲਾਂ ਵਿਚ ਸਿਮ ਕਾਰਡਾਂ ਨਾਲ ਸੰਬੰਧਿਤ ਹੁਣ ਤੱਕ 3.78 ਕਰੋੜ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਹਰ ਰੋਜ਼ ਕਰੀਬ 500 ਲੋਕਾਂ ਦੀ ਹੋ ਰਹੀ ਹੈ ਸੜਕ ਹਾਦਸਿਆਂ ’ਚ ਮੌਤ 18 ਤੋਂ 45 ਸਾਲ ਉਮਰ ਵਰਗ ਦੇ ਨੌਜਵਾਨ ਤੇ ਕੰਮਕਾਜੀ ਲੋ... ਅਗਲੀ ਖ਼ਬਰ ਖ਼ੁਦ ਭਗੌੜੇ ਹੋਏ ਲੋਕ ਸੰਗਤਾਂ ਨੂੰ ਅਕਾਲ ਤਖ਼ਤ ਦੇ ਹੁਕਮ ਮੰਨਣ ਦੀ ਕਰ ਰਹੇ ਹਨ ਤਾਕੀਦ-ਗਿਆਨੀ ਹਰਪ੍ਰੀਤ ਸਿੰਘ ਕਿਹਾ, ਅਕਾਲ...
Ad Position 24
No active advertisement