05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਜੀਤ ਲਾਲ ਭੱਟੀ ਨੇ ਫੜਿਆ ਭਾਰਤੀ ਜਨਤਾ ਪਾਰਟੀ ਦਾ ਪੱਲਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 28-06-2026
ਚੰਡੀਗੜ੍ਹ, 27 ਜੂਨ (ਪ੍ਰੋ. ਅਵਤਾਰ ਸਿੰਘ) - ਪੰਜਾਬ ’ਚ ਸਿਆਸੀ ਦਲ-ਬਦਲੀ ਦਾ ਸਿਲਸਿਲਾ ਜਾਰੀ ਹੈ। ਇਸੇ ਕੜੀ ਤਹਿਤ ਆਦਮਪੁਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਉਮੀਦਵਾਰ ਅਤੇ ਹਲਕਾ ਇੰਚਾਰਜ ਰਹੇ ਜੀਤ ਲਾਲ ਭੱਟੀ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ’ਚ ਸ਼ਮੂਲੀਅਤ ਕਰ ਲਈ, ਜਿਸ ਨੂੰ ਆਦਮਪੁਰ ਦੀ ਸਿਆਸਤ ’ਚ ਅਹਿਮ ਘਟਨਾਕ੍ਰਮ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਭੱਟੀ ਦੇ ਨਾਲ ਉਰਮਿਲਾ ਦੇਵੀ (ਸਾਬਕਾ ਮੀਤ ਪ੍ਰਧਾਨ, ਨਗਰ ਕੌਂਸਲ ਭੋਗਪੁਰ), ਵਿਦਵੰਤ ਕੌਰ (ਸਾਬਕਾ ਸੀਨੀਅਰ ਮੀਤ ਪ੍ਰਧਾਨ), ਊਸ਼ਾ ਰਾਣੀ ਸਰਪੰਚ, ਰਾਜ ਰਾਣੀ, ਕੁਲਵੰਤ ਕਰੂਲਰਾਏ, ਮਨੋਜ ਕੁਮਾਰ, ਸਤਨਾਮ ਸਿੰਘ ਮਨਕੋਟੀਆ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਵਿਜੇ ਕੁਮਾਰ, ਅਜੇ ਕੁਮਾਰ, ਰਾਕੇਸ਼ ਪਿੰਕੂ, ਤਰਸੇਮ ਲਾਲ ਅਤੇ ਵਿਨੋਦ ਕੁਮਾਰ ਸਮੇਤ ਕਈ ਆਗੂ ਵੀ ਸ਼ਾਮਿਲ ਹੋਏ। ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾਈ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜੀਤ ਲਾਲ ਭੱਟੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ’ਚ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਜਿਹੀ ਸਿਆਸੀ ਪਾਰਟੀ ਹੈ, ਜਿੱਥੇ ਹਰ ਵਰਕਰ ਅਤੇ ਆਗੂ ਨੂੰ ਉਸ ਦੀ ਯੋਗਤਾ ਅਤੇ ਮਿਹਨਤ ਦੇ ਆਧਾਰ ’ਤੇ ਬਣਦਾ ਸਨਮਾਨ ਅਤੇ ਅੱਗੇ ਵਧਣ ਦੇ ਪੂਰੇ ਮੌਕੇ ਮਿਲਦੇ ਹਨ । ਇਸ ਤੋਂ ਉਪਰੰਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਲੋਕਾਂ ਦਾ ਭਰੋਸਾ ਭਾਰਤੀ ਜਨਤਾ ਪਾਰਟੀ ’ਤੇ ਲਗਾਤਾਰ ਵਧ ਰਿਹਾ ਹੈ। ਪੰਜਾਬ ਦੀ ਆਰਥਿਕ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਬੇਲਗਾਮ ਕਰਜ਼ੇ ਦੇ ਬੋਝ ਹੇਠ ਧੱਕ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਿਕਾਸ ਕਾਰਜਾਂ ਦੀ ਬਜਾਏ ਕਰਜ਼ੇ ਦੇ ਸਹਾਰੇ ਪ੍ਰਸ਼ਾਸਨ ਚਲਾ ਰਹੀ ਹੈ, ਜੋ ਪੰਜਾਬ ਦੇ ਭਵਿੱਖ ਲਈ ਚਿੰਤਾਜਨਕ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਾਰੂਕਾਬਾਦ ’ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵੱਡੇ ਹਿੱਸੇ ਨੂੰ ਢਾਹਿਆ ਪੁਲਿਸ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚ... ਅਗਲੀ ਖ਼ਬਰ ਹਰ ਰੋਜ਼ ਕਰੀਬ 500 ਲੋਕਾਂ ਦੀ ਹੋ ਰਹੀ ਹੈ ਸੜਕ ਹਾਦਸਿਆਂ ’ਚ ਮੌਤ 18 ਤੋਂ 45 ਸਾਲ ਉਮਰ ਵਰਗ ਦੇ ਨੌਜਵਾਨ ਤੇ ਕੰਮਕਾਜੀ ਲੋ...
Ad Position 24
No active advertisement