02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਰਬਜੀਤ ਕੌਰ ਨੂੰ ਨਹੀਂ ਮਿਲੀ ਪਾਕਿ ਦੀ ਨਾਗਰਿਕਤਾ ਹਰ ਤਿੰਨ ਮਹੀਨੇ ਬਾਅਦ ਵਧਾਇਆ ਜਾ ਰਿਹਾ ਵੀਜ਼ਾ

Ad Position 21
No active advertisement
ਅਜੀਤ ਡੈਸਕ 01-07-2026

ਯੂ-ਟਿਊਬ ਤੇ ਟਿਕ-ਟਾਕ ਨੂੰ ਬਣਾਇਆ ਆਮਦਨ ਦਾ ਜ਼ਰੀਆ
ਅੰਮ੍ਰਿਤਸਰ, 30 ਜੂਨ (ਸੁਰਿੰਦਰ ਕੋਛੜ)-ਪਿਛਲੇ ਵਰ੍ਹੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਪਾਕਿਸਤਾਨ ਪਹੁੰਚਣ ’ਤੇ ਸ੍ਰੀ ਨਨਕਾਣਾ ਸਾਹਿਬ ਤੋਂ ਫ਼ਰਾਰ ਉਪਰੰਤ ਧਰਮ ਪਰਿਵਰਤਨ ਕਰਕੇ ਨੂਰ ਫ਼ਾਤਿਮਾ ਬਣੀ ਸਰਬਜੀਤ ਕੌਰ ਸੰਧੂ ਨੂੰ ਅਜੇ ਤੱਕ ਪਾਕਿ ਸਰਕਾਰ ਵਲੋਂ ਨਾਗਰਿਕਤਾ ਨਹੀਂ ਦਿੱਤੀ ਗਈ ਹੈ । ਇਸ ਦੀ ਬਜਾਇ ਸਰਬਜੀਤ ਕੌਰ ਨੂੰ ਉਸ ਦੇ ਭਾਰਤੀ ਪਾਸਪੋਰਟ ਨੰ. ਬੀ.-7405078 ’ਤੇ ਲਹਿੰਦੇ ਪੰਜਾਬ ਦੀ ਸਰਕਾਰ ਦੇ ਹੋਮ ਵਿਭਾਗ ਵਲੋਂ ਹਰ ਤਿੰਨ ਮਹੀਨੇ ਬਾਅਦ ਅਗਲੇ ਤਿੰਨ ਮਹੀਨਿਆਂ ਲਈ ਵੀਜ਼ਾ ਵਧਾਇਆ ਜਾ ਰਿਹਾ ਹੈ । ਉਸ ਦੇ ਪਾਕਿ ’ਚ ਰਹਿਣ ਲਈ ਪਿਛਲੇ ਮਹੀਨੇ 5 ਮਈ ਨੂੰ ਜਾਰੀ ਕੀਤਾ ਵੀਜ਼ਾ 13 ਅਗਸਤ ਨੂੰ ਖ਼ਤਮ ਹੋਵੇਗਾ । ਲਾਹੌਰ ਹਾਈ ਕੋਰਟ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਨੇ ਅੱਜ ‘ਅਜੀਤ’ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਦਾਲਤ ’ਚ ਪਟੀਸ਼ਨ ਦਾਇਰ ਕਰਕੇ ਅਪੀਲ ਕੀਤੀ ਸੀ ਕਿ ਸਰਬਜੀਤ ਕੌਰ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ, ਪਰ ਉਸਨੇ ਆਪਣੇ ਕਥਿਤ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਬੱਦੂ ਪੁੱਤਰ ਮੁਹੰਮਦ ਤੁਫ਼ੈਲ ਵਾਸੀ ਸ਼ੇਖ਼ੂਪੁਰਾ ਰਾਹੀਂ ਅਦਾਲਤ ’ਚ ਅਪੀਲ ਕੀਤੀ ਕਿ ਭਾਰਤ ’ਚ ਉਸਦੀ ਜਾਨ ਨੂੰ ਖ਼ਤਰਾ ਹੈ। ਜਿਸ ਤੋਂ ਬਾਅਦ ਉਸ ਦਾ ਵੀਜ਼ਾ ਵਧਾਇਆ ਜਾ ਰਿਹਾ ਹੈ। ਦੂਜੇ ਪਾਸੇ, ਸ਼ੇਖ਼ੂਪੁਰਾ ਦੇ ਜਹਾਨਜ਼ੇਬ ਰਾਣਾ ਨੇ ਦੱਸਿਆ ਕਿ ਸਰਬਜੀਤ ਕੌਰ ਨੇ ਆਪਣੇ ਪਾਕਿਸਤਾਨੀ ਪਤੀ ਨਾਲ ਮਿਲ ਕੇ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ ਤੇ ਉਹ ਟਿਕ-ਟਾਕ ਵੀਡਿਓਜ਼ ਬਣਾ ਕੇ ਕਮਾਈ ਕਰ ਰਹੀ ਹੈ । ਨਾਸਿਰ ਹੁਸੈਨ ਨੇ ਦੱਸਿਆ ਕਿ ਉਹ ਇਸਦੇ ਨਾਲ-ਨਾਲ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰ ਰਿਹਾ ਹੈ ਤੇ ਉਸਨੂੰ ਸਰਬਜੀਤ ਕੌਰ ਦੇ ਨਵੇਂ ਕਾਰੋਬਾਰ ਤੋਂ ਚੰਗੀ ਆਮਦਨ ਹੋਣ ਦੀ ਉਮੀਦ ਹੈ।

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਸੰਦੇਸ਼ ਪਹੁੰਚਾਉਣ ਲਈ 50 ਡਾਕੂਮੈਂਟਰੀ ਵੈਨਾਂ ਨੂੰ ਮੁੱਖ ਮੰਤਰੀ ਨੇ ਇਕੋ ਸਮੇਂ ਦਿਖਾਈ ਹਰੀ ਝੰਡੀ... ਅਗਲੀ ਖ਼ਬਰ ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਦੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਦਾ ਦਿਹਾਂਤ
Ad Position 24
No active advertisement