05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪੰਜਾਬ ’ਚ ਟਿਕਾਊ ਢੰਗ ਨਾਲ ਝੋਨੇ ਦੀ ਖੇਤੀ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 28-07-2026

ਮੂਣਕ (ਸੰਗਰੂਰ), 27 ਜੁਲਾਈ (ਕੇਵਲ ਸਿੰਗਲਾ) - ਧਰਤੀ ਹੇਠਲੇ ਪਾਣੀ ਦਾ ਲਗਾਤਾਰ ਡਿੱਗਦਾ ਪੱਧਰ ਪੰਜਾਬ ਲਈ ਸਭ ਤੋਂ ਵੱਡੀਆਂ ਚਿੰਤਾਵਾਂ ਵਿਚੋਂ ਇੱਕ ਬਣ ਗਿਆ ਹੈ। ਝੋਨੇ ਦੀ ਖੇਤੀ ਵਿਚ ਵੱਡੀ ਮਾਤਰਾ ਵਿਚ ਪਾਣੀ ਦੀ ਵਰਤੋਂ ਕਾਰਨ ਨਾ ਸਿਰਫ਼ ਖੇਤੀ ਮਾਹਿਰ, ਸਗੋਂ ਖੁਦ ਕਿਸਾਨ ਵੀ ਭਵਿੱਖ ਨੂੰ ਲੈ ਕੇ ਚਿੰਤਤ ਹਨ। ਇਸੇ ਚਿੰਤਾ ਦੇ ਮੱਦੇਨਜ਼ਰ ਹੁਣ ਪੰਜਾਬ ਵਿਚ ਝੋਨੇ ਦੀ ਖੇਤੀ ਨੂੰ ਹੋਰ ਟਿਕਾਊ ਅਤੇ ਵਾਤਾਵਰਣ-ਅਨੁਕੂਲ ਬਣਾਉਣ ਲਈ ‘ਬਦਲਵੀਂ ਗਿੱਲਾ-ਸੁੱਕਾ ਸਿੰਚਾਈ ਵਿਧੀ’ ਨੂੰ ਉਤਸ਼ਾਹ ਮਿਲ ਰਿਹਾ ਹੈ। ਜੇਕਰ ਵਿਗਿਆਨਕ ਤਰੀਕਿਆਂ ਨੂੰ ਵੱਡੇ ਪੱਧਰ ‘ਤੇ ਅਪਣਾਇਆ ਜਾਵੇ ਤਾਂ ਪੰਜਾਬ ਆਪਣੀ ਝੋਨਾ ਉਤਪਾਦਨ ਪ੍ਰਣਾਲੀ ਨੂੰ ਭਵਿੱਖ ਲਈ ਹੋਰ ਮਜ਼ਬੂਤ ਅਤੇ ਟਿਕਾਊ ਬਣਾ ਸਕਦਾ ਹੈ। ਪਿਛਲੇ ਕਰੀਬ ਇਕ ਦਹਾਕੇ ਦੌਰਾਨ ਵਿਗਿਆਨੀਆਂ ਅਤੇ ਖੇਤੀਬਾੜੀ ਮਾਹਿਰਾਂ ਨੇ ਕਈ ਪ੍ਰਯੋਗਾਂ ਰਾਹੀਂ ਇਹ ਸਾਬਤ ਕੀਤਾ ਹੈ ਕਿ ਗਿੱਲਾ ਸੁੱਕਾ ਸਿੰਚਾਈ ਵਿਧੀ ਅਧੀਨ ਵੀ ਝੋਨੇ ਦੀ ਸਫ਼ਲ ਖੇਤੀ ਕੀਤੀ ਜਾ ਸਕਦੀ ਹੈ। ਇਸ ਤਕਨੀਕ ਵਿਚ ਖੇਤ ਨੂੰ ਹਰ ਵੇਲੇ ਪਾਣੀ ਨਾਲ ਭਰਨ ਦੀ ਬਜਾਏ ਲੋੜ ਅਨੁਸਾਰ ਹੀ ਸਿੰਚਾਈ ਕੀਤੀ ਜਾਂਦੀ ਹੈ। ਖੇਤ ਵਿਚ ਪਾਣੀ ਕੁਝ ਸਮੇਂ ਲਈ ਸੁੱਕਣ ਦਿੱਤਾ ਜਾਂਦਾ ਹੈ ਅਤੇ ਫਿਰ ਦੁਬਾਰਾ ਸਿੰਚਾਈ ਕੀਤੀ ਜਾਂਦੀ ਹੈ। ਇਸ ਨਾਲ ਨਾ ਸਿਰਫ਼ ਵੱਡੀ ਮਾਤਰਾ ’ਚ ਪਾਣੀ ਦੀ ਬਚਤ ਹੁੰਦੀ ਹੈ, ਸਗੋਂ ਬਿਜਲੀ ਦੀ ਖਪਤ ਅਤੇ ਸਿੰਚਾਈ ਦੀ ਲਾਗਤ ਵੀ ਘਟਦੀ ਹੈ। ਜੇਕਰ ਸਰਕਾਰ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਕਿਸਾਨ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰਨ ਤਾਂ ਪੰਜਾਬ ਨਾ ਸਿਰਫ਼ ਆਪਣਾ ਝੋਨਾ ਉਤਪਾਦਨ ਕਾਇਮ ਰੱਖ ਸਕੇਗਾ, ਸਗੋਂ ਕੁਦਰਤੀ ਸਰੋਤਾਂ ਦੀ ਸੰਭਾਲ ਕਰਦਿਆਂ ਟਿਕਾਊ ਖੇਤੀ ਦਾ ਮਾਡਲ ਵੀ ਬਣ ਸਕੇਗਾ।

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਸਰਕਾਰ ਨੂੰ ਘਟਨਾ ਦੀ ਜਾਂਚ ਕਰਨੀ ਚਾਹੀਦੀ ਹੈ-ਬਾਬਾ ਬਲਬੀਰ ਸਿੰਘ ਅਗਲੀ ਖ਼ਬਰ ਭਾਰਤੀ ਰੱਖਿਆ ਮੰਤਰੀ ਦੀਆਂ ਪੀ.ਓ.ਕੇ. ਬਾਰੇ ਟਿੱਪਣੀਆਂ ਨਾਲ ਪਾਕਿ ’ਚ ਬਣੀ ਘਬਰਾਹਟ
Ad Position 24
No active advertisement