03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ ਵਿਖੇ ਨੈਸਲੇ ਇੰਡੀਆ ਲਿਮ: ਦੀ ਉੱਚ ਪੱਧਰੀ ਵਲੋਂ ਦੌਰਾ <br/>

Ad Position 21
No active advertisement
ਅਜੀਤ ਡੈਸਕ 26-04-2026
ਮੋਗਾ, 25 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅੱਜ ਮੋਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ (ਦੱਤ ਰੋਡ) ਵਿਖੇ ਨੈਸਲੇ ਇੰਡੀਆ ਲਿਮਟਿਡ ਦੀ ਇਕ ਉੱਚ ਪੱਧਰੀ ਟੀਮ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ, ਜਿਸ ਵਿਚ ਨੈਸਲੇ ਇੰਡੀਆ ਦੇ ਸੀ.ਐਫ.ਓ. ਮਿਸਟਰ ਐਡੁਓਰਡ ਮੈਕ ਨੈਬ, ਮੋਗਾ ਫ਼ੈਕਟਰੀ ਮੈਨੇਜਰ ਕਮਲ ਮਾਥੁਰ, ਵਿੱਤੀ ਮੁਖੀ ਮਨੀਸ਼ ਮਦੂਗਲ, ਕਾਰਪੋਰੇਟ ਮਾਮਲਿਆਂ ਦੇ ਮੁਖੀ ਹਰਵਿੰਦਰ ਸਿੰਘ ਅਤੇ ਸੀ.ਐਸ.ਆਰ. ਮੁਖੀ ਕੁਮਾਰੀ ਅਮਨ ਬਜਾਜ ਸਮੇਤ ਇਕ ਵੱਡੇ ਵਫ਼ਦ ਨੇ ਸ਼ਮੂਲੀਅਤ ਕੀਤੀ | ਸਕੂਲ ਪਹੁੰਚਣ 'ਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਹੈੱਡ ਟੀਚਰ ਜਸਵਿੰਦਰਪਾਲ ਕੌਰ ਅਤੇ ਅਧਿਆਪਕ ਟੀਮ ਜਿਸ ਵਿਚ ਪਰਮਜੀਤ ਕੌਰ, ਜਸਪਾਲ ਕੌਰ, ਅਮਨਦੀਪ ਕੌਰ, ਸ਼ਾਲੂ ਬਾਂਸਲ ਅਤੇ ਹਰਸ਼ ਕੁਮਾਰ ਗੋਇਲ ਸ਼ਾਮਿਲ ਸਨ, ਵਲੋਂ ਸਮੂਹ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮਾਣਮੱਤੇ ਮੌਕੇ 'ਤੇ ਨੈਸਲੇ ਇੰਡੀਆ ਦੀ ਟੀਮ ਵਲੋਂ ਜਿੱਥੇ ਸਕੂਲ ਕੰਪਲੈਕਸ ਵਿਚ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਗਿਆ, ਉੱਥੇ ਹੀ ਸਕੂਲ ਵਿਚ ਕੰਪਿਊਟਰ ਲੈਬ ਦੀ ਸਥਾਪਨਾ ਅਤੇ ਆਧੁਨਿਕ ਡਿਜੀਟਲ ਸਿੱਖਿਆ ਨੂੰ ਹੁਲਾਰਾ ਦੇਣ ਲਈ ਅਧਿਆਪਕਾਂ ਨੂੰ 10 ਲੈਪਟਾਪ ਵੀ ਵੰਡੇ ਗਏ | ਇਸ ਦੇ ਨਾਲ ਹੀ ਪਿਛਲੇ ਵਿੱਦਿਅਕ ਸੈਸ਼ਨ ਦੌਰਾਨ ਸ਼ਾਨਦਾਰ ਨਤੀਜੇ ਹਾਸਲ ਕਰਨ ਵਾਲੇ 10 ਹੋਣਹਾਰ ਵਿਦਿਆਰਥੀਆਂ ਨੂੰ ਸਿੱਖਿਆ ਸਹਾਇਕ ਸਮਗਰੀ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਮੁੱਖ ਵਿੱਤੀ ਅਧਿਕਾਰੀ ਐਡੁਓਰਡ ਮੈਕ ਨੈਬ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਜਦਕਿ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮਾਂ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕਰ ਕੇ ਮਹਿਮਾਨਾਂ ਦਾ ਮਨ ਮੋਹ ਲਿਆ | ਅੰਤ ਵਿਚ ਸਕੂਲ ਸਟਾਫ਼ ਅਤੇ ਹਰਜਿੰਦਰ ਸਿੰਘ ਰੋਡੇ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਵਜੋਂ ਦੁਸ਼ਾਲੇ ਭੇਟ ਕੀਤੇ ਗਏ ਅਤੇ ਮੰਚ ਸੰਚਾਲਨ ਦੀ ਸੇਵਾ ਅਧਿਆਪਕਾ ਅਮਨਦੀਪ ਕੌਰ ਵਲੋਂ ਬਾਖ਼ੂਬੀ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਪਾਥਵੇਜ਼ ਗਲੋਬਲ ਸਕੂਲ ਦਾ ਧਾਰਮਿਕ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਬਿਜਲੀ ਦੇ ਲੰਬੇ ਕੱਟਾਂ ਵਿਰੁੱਧ ਐਕਸੀਅਨ ਨੂੰ ਮੰਗ ਪੱਤਰ ਦਿੱਤਾ <br/>
Ad Position 24
No active advertisement