03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਿਜਲੀ ਦੇ ਲੰਬੇ ਕੱਟਾਂ ਵਿਰੁੱਧ ਐਕਸੀਅਨ ਨੂੰ ਮੰਗ ਪੱਤਰ ਦਿੱਤਾ <br/>

Ad Position 21
No active advertisement
ਅਜੀਤ ਡੈਸਕ 26-04-2026
ਬਾਘਾ ਪੁਰਾਣਾ, 25 ਅਪ੍ਰੈਲ (ਟਿੰਕੂ ਕਾਠਪਾਲ)-ਮਾਮਲਾ ਪਿੰਡਾਂ, ਸ਼ਹਿਰਾਂ ਵਿਚ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟ ਅਤੇ ਖੇਤੀ ਮੋਟਰਾਂ ਵਾਲੀ ਲਾਈਟ ਦੇ ਨਾ ਆਉਣ ਸਬੰਧੀ¢ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪਿੰਡਾਂ, ਸ਼ਹਿਰਾਂ ਵਿਚ ਬਿਜਲੀ ਸਪਲਾਈ ਵਿਚ ਲਗਾਤਾਰ ਦਿਨ ਅਤੇ ਰਾਤਾਂ ਨੂੰ ਲੰਬੇ ਕੱਟ ਲੱਗ ਰਹੇ ਹਨ ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ | ਦੂਜੇ ਪਾਸੇ ਹਰੇਕ ਨੱਕੇ ਤੱਕ ਨਹਿਰੀ ਪਾਣੀ ਪਹੰੁਚਾਉਣ ਦੀ ਪੰਜਾਬ ਸਰਕਾਰ ਦੀ ਫੂਕ ਨਿਕਲ ਚੁੱਕੀ ਹੈ | ਦੂਜੇ ਪਾਸੇ ਖੇਤੀ ਮੋਟਰਾਂ ਵਾਲੀ ਬਿਜਲੀ ਨਾ ਆਉਣ ਕਰਕੇ ਕਿਸਾਨਾਂ ਦੀ ਮੱਕੀ, ਮੂੰਗੀ, ਹਰਾ ਚਾਰਾ, ਫਲ ਅਤੇ ਸਬਜ਼ੀਆਂ ਸੁੱਕ ਰਹੀਆਂ ਹਨ¢ ਕਿਸਾਨ ਆਗੂਆਂ ਨੇ ਬਿਜਲੀ ਵਿਭਾਗ ਦੇ ਐਕਸੀਅਨ ਨੂੰ ਪੱਤਰ ਰਾਹੀਂ ਕਿਹਾ ਕਿ ਪਿੰਡਾਂ, ਸ਼ਹਿਰਾਂ ਅਤੇ ਮੋਟਰਾਂ ਵਾਲੀ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ ਨਹੀਂ ਤਾਂ ਜਥੇਬੰਦੀ ਵਲੋਂ ਵੱਡੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ | ਇਸ ਮੌਕੇ ਚਮਕੌਰ ਸਿੰਘ ਰੋਡੇ, ਬਲਕਰਨ ਸਿੰਘ ਵੈਰੋਕੇ, ਬੂਟਾ ਸਿੰਘ ਰਾਜੇਆਣਾ, ਕਰਮਜੀਤ ਸਿੰਘ ਛੋਟਾ ਘਰ, ਸਰਬਜੀਤ ਸਿੰਘ ਲੰਗੇਆਣਾ ਪੁਰਾਣਾ, ਕੁਲਵੰਤ ਸਿੰਘ ਰਾਜੇਆਣਾ, ਗੁਰਪ੍ਰੀਤ ਸਿੰਘ, ਫਤਿਹ ਸਿੰਘ, ਸੇਵਕ ਸਿੰਘ, ਸਤਨਾਮ ਸਿੰਘ ਵੈਰੋਕੇ, ਗੁਰਮੀਤ ਸਿੰਘ, ਰਜਿੰਦਰ ਸਿੰਘ ਲੰਗੇਆਣਾ ਪੁਰਾਣਾ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ ਵਿਖੇ ਨੈਸਲੇ ਇੰਡੀਆ ਲਿਮ: ਦੀ ਉੱਚ ਪੱਧਰੀ ਵਲੋਂ ਦੌਰਾ <br/> ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਿਲ ਕੀਤੇ 72 ਸਕੋਰ <br/>
Ad Position 24
No active advertisement