ਸੰਗਰੂਰ, 25 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਪੰਜਾਬ ਲੋਕ ਰਾਜ ਪਾਰਟੀ ਦੇ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾ 2027 ਵਿੱਚ ਜ਼ੋਰ ਸ਼ੋਰ ਨਾਲ ਚੋਣ ਮੈਦਾਨ ਵਿੱਚ ਉਤਰੇਗੀ ਅਤੇ ਜੇ ਕਿਸੇ ਭਰਾਤਰੀ ਪਾਰਟੀ ਨਾਲ ਚੋਣ ਸਮਝੌਤਾ ਨਾ ਹੋਇਆ ਤਾਂ 117 ਹਲਕਿਆਂ ਉੱਪਰ ਵੀ ਚੋਣ ਲੜੀ ਜਾਵੇਗੀ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦਾ ਇਹ ਏਜੰਡਾ ਹੈ ਕਿ ਪੰਜਾਬ ਉੱਤੇ ਪੰਜਾਬੀਆਂ ਦਾ ਰਾਜ ਹੋਵੇ ਅਤੇ ਸਾਡੇ ਸੱਭਿਆਚਾਰ ਉੱਤੇ ਜੋ ਡਾਕਾ ਵੱਜ ਰਿਹਾ ਹੈ ਉਸ ਨੂੰ ਰੋਕਿਆ ਜਾਵੇ | ਭਾਈ ਅੰਮਿ੍ਤਪਾਲ ਸਿੰਘ ਜਾ ਗਿਆਨੀ ਹਰਪ੍ਰੀਤ ਸਿੰਘ ਦੇ ਦਲਾਂ ਨਾਲ ਕਿਸੇ ਸੰਭਾਵੀ ਸਮਝੌਤੇ ਸਬੰਧੀ ਵੀ ਸਪਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਗੱਠਜੋੜ ਦੀ ਪੇਸ਼ਕਸ਼ ਉਨ੍ਹਾਂ ਵੱਲੋਂ ਹੋਈ ਹੈ ਪਰ ਫ਼ਿਲਹਾਲ ਉਨ੍ਹਾਂ ਅਜੇ ਇਸ ਸਬੰਧੀ ਕੋਈ ਹੰੁਗਾਰਾ ਨਹੀਂ ਭਰਿਆ ਹੈ | ਉਨ੍ਹਾਂ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਹ ਵੱਡੀਆਂ ਰੈਲੀਆਂ ਦੀ ਬਜਾਇ ਨੁੱਕੜ ਮੀਟਿੰਗਾਂ ਰਾਹੀ ਲੋਕਾਂ ਨੂੰ ਲਾਮਬੰਦ ਕਰਨ ਵਿੱਚ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਦੋ ਵਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਇੱਕ ਵਾਰ ਅਮਿਤ ਸ਼ਾਹ ਪੰਜਾਬ ਆ ਚੁੱਕੇ ਹਨ ਪਰ ਉਨ੍ਹਾਂ ਦੀ ਪੰਜਾਬ ਦੇ ਹਿਤਾਂ ਦੀ ਕੋਈ ਗੱਲ ਨਹੀਂ ਕੀਤੀ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਕਰਜ਼ੇ ਨਾਲ ਚੱਲਣ ਵਾਲੇ ਮਾਡਲ ਤੋਂ ਤਬਦੀਲ ਕਰ ਕੇ ਖੇਤੀਬਾੜੀ ਨੂੰ ਉਦਯੋਗ ਬਣਾ ਕੇ ਅਤੇ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹ ਕਰਨਾ ਉਨ੍ਹਾਂ ਦੇ ਏਜੰਡਿਆਂ ਵਿੱਚ ਸੁਮਾਰ ਹੈ | ਇਸ ਮੌਕੇ ਐਡਵੋਕੇਟ ਪਰਮਿੰਦਰ ਸਿੰਘ ਸੰਧੂ, ਜਗਤਾਰ ਸਿੰਘ ਭੰਗੂ ਬਠਿੰਡਾ, ਪਾਲੀ ਰਾਮ ਬਾਂਸਲ, ਮਹਿੰਦਰ ਸਿੰਘ ਸੇਖੋਂ, ਗਗਨਪ੍ਰੀਤ