ਮੂਨਕ, 25 ਅਪੈ੍ਰਲ (ਪ੍ਰਵੀਨ ਮਦਾਨ)-ਅਕਾਲੀ ਦਲ ਪੁਨਰ ਸੁਰਜੀਤ ਨੂੰ ਉਸ ਸਮੇਂ ਵੱਡਾ ਝਟਕਾ ਲਗਾ ਜਦੋਂ ਪਾਰਟੀ ਦੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਵੰਤ ਸਿੰਘ ਸਰਾਓ, ਸਾਬਕਾ ਏ.ਡੀ.ਸੀ. ਗੁਰਵਿੰਦਰ ਸਿੰਘ ਸਰਾਓ ਭੁਟਾਲ ਸਮੇਤ ਪਰਿਵਾਰ ਬੀਜੇਪੀ ਵਿੱਚ ਸ਼ਾਮਿਲ ਹੋ ਗਏ | ਉਨ੍ਹਾਂ ਨੂੰ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਸਕੱਤਰ ਅਨਿਲ ਸਰੀਨ, ਸੀਨੀਅਰ ਆਗੂ ਦਿਆਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਨੇ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਬੀਜੇਪੀ ਵਿੱਚ ਰਲਾਇਆ | ਵਰਨਣਯੋਗ ਹੈ ਕੀ ਸੁਖਵੰਤ ਸਿੰਘ ਸਰਾਓ ਜੋ ਸਾਬਕਾ ਪੀ.ਪੀ.ਐੱਸ.ਸੀ. ਦੇ ਮੈਂਬਰ ਹਨ | ਪਹਿਲੇ ਵੀ ਇਸ ਹਲਕੇ ਤੋ ਚੋਣ ਲੜ ਚੁੱਕੇ ਹਨ ਅਤੇ ਥੋੜ੍ਹੀਆਂ ਵੋਟਾਂ ਦੇ ਫ਼ਰਕ ਨਾਲ ਜਿੱਤ ਤਾੋ ਵਾਂਝੇ ਰਹਿ ਗਏ ਸਨ | ਇਸੇ ਤਰਾਂ ਗੁਰਵਿੰਦਰ ਸਿੰਘ ਸਰਾਓ ਭੁਟਾਲ ਜੋ ਸਾਬਕਾ ਏ.ਡੀ.ਸੀ. ਹਨ ਹਲਕੇ ਵਿੱਚ ਚੰਗਾ ਰਸੂਖ਼ ਰੱਖਦੇ ਹਨ | ਇਸ ਤੋ ਬਿਨਾਂ ਗਿਆਨੀ ਨਿਰੰਜਨ ਸਿੰਘ ਭੂਟਾਲ ਅਕਾਲੀ ਟਕਸਾਲੀ ਆਗੂ ਰਹੇ ਹਨ | ਬੀਬੀ ਮੁਖ਼ਤਿਆਰ ਕੌਰ ਸਾਬਕਾ ਐੱਸ.ਜੀ.ਪੀ.ਸੀ. ਮੈਂਬਰ ਰਹੇ ਹਨ | ਸਰਾਓ ਪਰਿਵਾਰ ਦਾ ਹਲਕੇ ਵਿੱਚ ਚੰਗਾ ਵੋਟ ਬੈਂਕ ਹੈ | ਸਰਾਓ ਪਰਿਵਾਰ ਨੇ ਸਾਂਝੇ ਤੌਰ ਤੇ ਕਿਹਾ ਹੈ ਕੀ ਪੰਜਾਬ ਵਿੱਚ ਪਾਰਟੀਆਂ ਦੇ ਹਾਲਾਤ ਦੇਖਣ ਤੋ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੇਸ਼ ਨੂੰ ਅੱਗੇ ਲੈ ਜਾਣ ਦੇ ਟੀਚੇ ਅਤੇ ਉਨ੍ਹਾਂ ਦੀਆਂ ਨੀਤੀਆਂ ਤੋ ਪ੍ਰਭਾਵਿਤ ਹੋ ਕੇ ਭਾਜਪਾ ਨਾਲ ਹੱਥ ਮਿਲਾਇਆ ਹੈ | ਉਨ੍ਹਾਂ ਕਿਹਾ ਕੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਮਸਲੇ ਹੱਲ ਕਰ ਸਕਦੀ ਹੈ | ਇਸ ਸਮੇਂ ਹੋਰ ਸੀਨੀਅਰ ਆਗੂ ਮੌਜੂਦ ਵੀ ਮੌਜੂਦ ਸਨ |