ਰਾਮਪੁਰਾ ਪੁਲਿਸ ਦੇ 'ਗੈਰ-ਕਾਨੂੰਨੀ ਹਿਰਾਸਤ' ਮਾਮਲੇ ਵਿਚ ਨਵਾਂ ਮੋੜ-ਹਾਈਕੋਰਟ ਦੇ ਅਸਲੀ ਹੁਕਮਾਂ ਨੇ ਪੁਲਿਸ ਦੇ ਦਾਅਵਿਆਂ 'ਤੇ ਖੜ੍ਹੇ ਕੀਤੇ ਸਵਾਲ <br/>
ਅਜੀਤ ਡੈਸਕ
10-05-2026
ਪਟੀਸ਼ਨਰ ਧਿਰ ਦੇ ਵਕੀਲਾਂ ਹਿਮਾਂਸ਼ੂ ਬਾਂਸਲ, ਆਕਾਸ਼ ਕੌਂਸਲ ਤੇ ਰੈਪਟਨ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਇਹ ਪ੍ਰਚਾਰਿਤ ਕਰਨਾ ਕਿ 'ਦੋਸ਼ ਬੇਬੁਨਿਆਦ ਨਿਕਲੇ' ਬਿਲਕੁਲ ਗੁੰਮਰਾਹਕੁੰਨ ਹੈ | ਅਦਾਲਤ ਵਲੋਂ ਪਟੀਸ਼ਨ ਨੂੰ ਡਿਸਮਿਸ ਇਸ ਲਈ ਕੀਤਾ ਗਿਆ ਹੈ ਕਿਉਂਕਿ ਪਟੀਸ਼ਨਰ ਨੇ ਖੁਦ ਇਸ ਨੂੰ ਵਾਪਸ ਲਿਆ ਸੀ, ਨਾ ਕਿ ਇਸ ਲਈ ਕਿ ਪੁਲਿਸ 'ਤੇ ਲੱਗੇ ਦੋਸ਼ ਝੂਠੇ ਸਨ | ਅਦਾਲਤੀ ਕਾਰਵਾਈ ਦਾ ਮੁੱਖ ਮਕਸਦ ਵਿਅਕਤੀ ਨੂੰ ਗੈਰ-ਕਾਨੂੰਨੀ ਹਿਰਾਸਤ ਤੋਂ ਛੁਡਵਾਉਣਾ ਸੀ, ਜੋ ਕਿ ਵਾਰੰਟ ਅਫ਼ਸਰ ਦੀ ਰੇਡ ਨਾਲ ਪੂਰਾ ਹੋ ਗਿਆ | ਪੁਲਿਸ ਵਲੋਂ ਇਸ ਡਿਸਮਿਸਲ ਨੂੰ ਆਪਣੀ ਬੇਗੁਨਾਹੀ ਦੇ ਸਬੂਤ ਵਜੋਂ ਪੇਸ਼ ਕਰਨਾ ਤੱਥਾਂ ਦੀ ਅਧੂਰੀ ਅਤੇ ਗਲਤ ਪੇਸ਼ਕਾਰੀ ਹੈ |