ਮਲੇਰਕੋਟਲਾ, 30 ਮਈ (ਮੁਹੰਮਦ ਹਨੀਫ਼ ਥਿੰਦ) - ਅੱਜ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਮਲੇਰਕੋਟਲਾ ਵਿਖੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੀਨੀਅਰ ਆਗੂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਰਦਾਰ ਅੰਮਿ੍ਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਪਲਵਿੰਦਰ ਸਿੰਘ ਚਾਚਾ, ਸਰਦਾਰ ਪਰਮਜੀਤ ਸਿੰਘ ਜੌਹਲ ਪ੍ਰਧਾਨ, ਸਰਦਾਰ ਹਰਭਜਨ ਸਿੰਘ ਤੁੜ ਪੀ.ਐਸ.ਸੀ. ਮੈਂਬਰ ਬਲਦੇਵ ਸਿੰਘ ਜੱਲੂਪੁਰ ਸਮੇਤ ਜਥੇਬੰਦੀ ਦੇ ਸੀਨੀਅਰ ਆਗੂਆਂ ਨੇ ਹਾਜ਼ਰੀ ਭਰੀ ਅਤੇ ਉਨ੍ਹਾਂ ਕਿਹਾ ਕਿ ਹਾਅ ਦਾ ਨਾਅਰਾ ਦੀ ਧਰਤੀ ਤੇ ਮਿਲੇ ਪਿਆਰ ਨੂੰ ਕਦੇ ਵੀ ਨਹੀਂ ਭੁਲਾ ਸਕਦੇ | ਨਵਾਬ ਸ਼ੇਰ ਮੁਹੰਮਦ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਮਾਰਿਆ ਹਾਅ ਦਾ ਨਾਅਰਾ ਸਮੁੱਚੇ ਸੰਸਾਰ ਵਿਚ ਮਲੇਰਕੋਟਲਾ ਨੂੰ ਮਾਣਮੱਤੇ ਇਤਿਹਾਸ ਦਾ ਵਾਰਿਸ ਬਣਾ ਗਿਆ ਜਿਹੜਾ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਦਰਜ਼ ਹੈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਢੀਂਡਸਾ, ਸਰਦਾਰ ਬਹਾਦਰ ਸਿੰਘ ਖ਼ਜ਼ਾਨਚੀ, ਆਤਮਾ ਸਿੰਘ, ਗੁਰਦੀਪ ਸਿੰਘ, ਸਰਦਾਰ ਜ਼ੋਰਾ ਸਿੰਘ ਮਹਿਮੀ, ਮਾਸਟਰ ਮੁਖ਼ਤਿਆਰ ਸਿੰਘ, ਹਰਬਖ਼ਸ਼ ਸਿੰਘ ਹੌਲਦਾਰ, ਕੁਲਦੀਪ ਸਿੰਘ ਸੋਨੀ, ਸਰਦਾਰ ਬਲਜਿੰਦਰ ਸਿੰਘ ਲਸੋਈ, ਜ਼ਿਲ੍ਹਾ ਪ੍ਰਧਾਨ ਡਾਕਟਰ ਮੇਹਰਦੀਨ ਵਾਰਿਸ ਪੰਜਾਬ, ਗੁਰਪਾਲ ਸਿੰਘ ਗਰੇਵਾਲ ਸਰਦਾਰ ਪਰਮੇਸ਼ੁਰ ਸਿੰਘ ਚਹਿਲ, ਸੁਰਜੀਤ ਸਿੰਘ, ਸਰਦਾਰ ਮੋਹਣ ਸਿੰਘ ਸਦਰਾਬਾਦ, ਹਰਸਪਰੀਤ ਸਿੰਘ ਕਿ੍ਸ਼ਨਾ ਕਲੋਨੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਆਏ ਪਤਵੰਤਿਆਂ ਦਾ ਸਤਿਕਾਰ ਕੀਤਾ | ਬਾਪੂ ਤਰਸੇਮ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਭਾਈ ਅੰਮਿ੍ਤਪਾਲ ਸਿੰਘ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਸੰਸਾਰ 'ਚੋਂ ਇੱਕਮੁੱਠ ਹੋ ਕੇ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ | ਅਸੀਂ ਹਰ ਰੋਜ਼ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ ਅਤੇ ਨਸ਼ਿਆਂ ਦੀ ਦਲਦਲ 'ਚੋਂ ਨੌਜਵਾਨਾਂ ਨੂੰ ਕੱਢ ਕੇ ਗੁਰੂ ਲੜ ਲਾਉਣ ਦਾ ਯਤਨ ਕਰਦੇ ਰਹਾਂਗੇ |