ਸੰਗਰੂਰ, 30 ਮਈ (ਸੁਖਵਿੰਦਰ ਸਿੰਘ ਫੁੱਲ)-ਕੈਂਬਿ੍ਜ ਇੰਟਰਨੈਸ਼ਨਲ ਸਕੂਲ, ਸੰਗਰੂਰ ਵਿੱਚ ਵਿਦਿਆਰਥੀਆਂ ਦੇ ਨੇਤਿ੍ਤਵ ਗੁਣਾਂ ਨੂੰ ਉਭਾਰਨ ਅਤੇ ਉਨ੍ਹਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ ਕੀਤਾ ਗਿਆ | ਸਮਾਰੋਹ ਦੌਰਾਨ ਅਭੇਪ੍ਰਤਾਪ ਸਿੰਘ ਨੂੰ ਹੈੱਡ ਬੁਆਏ ਅਤੇ ਪ੍ਰਬਲੀਨ ਕੌਰ ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਈਸ਼ਮਜੀਤ ਸਿੰਘ ਨੂੰ ਵਾਈਸ ਹੈੱਡ ਬੁਆਏ ਅਤੇ ਮਨਜੋਤ ਕੌਰ ਨੂੰ ਵਾਈਸ ਹੈੱਡ ਗਰਲ ਦੀ ਜ਼ਿੰਮੇਵਾਰੀ ਦਿੱਤੀ ਗਈ | ਸਪੋਰਟਸ ਕੈਪਟਨ ਵਜੋਂ ਅਮਰਿੰਦਰ ਸਿੰਘ ਅਤੇ ਵਾਈਸ ਸਪੋਰਟਸ ਕੈਪਟਨ ਵਜੋਂ ਗੁਰਨੂਰ ਸਿੰਘ ਦੀ ਚੋਣ ਕੀਤੀ ਗਈ | ਹਾਊਸ ਕੈਪਟਨ ਦੀਆਂ ਜ਼ਿੰਮੇਵਾਰੀਆਂ ਵਿੱਚ ਐਕੁਆ ਹਾਊਸ ਲਈ ਮਨਸੀਰਤ ਕੌਰ ਨੂੰ ਕੈਪਟਨ ਅਤੇ ਕੋਹਿਨੂਰ ਸਿੰਘ ਨੂੰ ਵਾਈਸ ਕੈਪਟਨ ਬਣਾਇਆ ਗਿਆ | ਅਰੋਮਾ ਹਾਊਸ ਦੇ ਕੈਪਟਨ ਪ੍ਰਦੀਪ ਸਿੰਘ ਅਤੇ ਵਾਈਸ ਕੈਪਟਨ ਪਿਆਨਸ਼ੀ ਚੁਣੇ ਗਏ | ਅਲੁਵਿਯਮ ਹਾਊਸ ਦੇ ਕੈਪਟਨ ਸੁਸਿਮਰ ਅਤੇ ਵਾਈਸ ਕੈਪਟਨ ਅÏਲੀਵਾ ਬਣੇ, ਜਦਕਿ ਆਰਡਰ ਹਾਊਸ ਦੇ ਕੈਪਟਨ ਜੀਵਨ ਸਿੰਘ ਅਤੇ ਵਾਈਸ ਕੈਪਟਨ ਗੌਰਵੀ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਦੇ ਨਾਲ ਹੀ ਅਸ਼ਨੂਰ ਕੌਰ ਅਤੇ ਯਸ਼ਮੀਤ ਕੌਰ ਨੂੰ ਕਲਚਰਲ ਕੈਪਟਨ, ਜਸਕਰਨਜੀਤ ਕੌਰ ਨੂੰ ਡਿਸਿਪਲਿਨ ਕੈਪਟਨ ਅਤੇ ਅਵਨੀਤ ਕੌਰ ਨੂੰ ਹੈਲਥ ਐਂਡ ਹਾਈਜੀਨ ਕੈਪਟਨ ਨਿਯੁਕਤ ਕੀਤਾ ਗਿਆ | ਸਟੂਡੈਂਟ ਐਡੀਟਰ ਵਜੋਂ ਗੌਰਵੀ ਜੈਦਕਾ, ਅਵਨੀਤ ਕੌਰ ਅਤੇ ਅਰਸ਼ਦੀਪ ਕੌਰ ਨੂੰ ਚੁਣਿਆ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਮਨਦੀਪ ਛੰਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਨਵੈਸਟੀਚਰ ਸੈਰੇਮਨੀ ਸਿਰਫ ਅਹੁਦੇ ਦੇਣ ਦਾ ਕਾਰਜ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਨੇਤਿ੍ਤਵ, ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਸੇਵਾ ਭਾਵਨਾ ਨੂੰ ਵਿਕਸਿਤ ਕਰਨ ਦਾ ਮਹੱਤਵਪੂਰਨ ਮੰਚ ਹੈ | ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ਼ ਅਕਾਦਮਿਕ ਪ੍ਰਗਤੀ ਨਹੀਂ, ਬਲਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਵਿਦਿਆਰਥੀਆਂ ਵਿੱਚ ਟੀਮ ਵਰਕ, ਨੇਤਿ੍ਤਵ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ, ਜੋ ਜੀਵਨ ਵਿੱਚ ਸਫਲਤਾ ਲਈ ਬਹੁਤ ਜ਼ਰੂਰੀ ਹਨ | ਸਕੂਲ ਪੈ੍ਰਜ਼ੀਡੈਂਟ ਡਾਕਟਰ ਸੀਮਾ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਅਹੁਦਾ ਇੱਕ ਨਵੀਂ ਜ਼ਿੰਮੇਵਾਰੀ ਨਾਲ ਜੁੜਿਆ ਹੁੰਦਾ ਹੈ | ਸੀ.ਈ.ਓ. ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਅੰਦਰ ਲੁਕੇ ਹੋਏ ਨੇਤਿ੍ਤਵ ਗੁਣਾਂ ਨੂੰ ਉਭਾਰਨ ਲਈ ਵਚਨਬੱਧ ਹੈ | ਸਮਾਰੋਹ ਉਤਸ਼ਾਹ, ਅਨੁਸ਼ਾਸਨ ਅਤੇ ਗੌਰਵਮਈ ਮਾਹੌਲ ਵਿੱਚ ਸੰਪੰਨ ਹੋਇਆ |