02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਬਿਜਲੀ ਕੱਟਾਂ ਅਤੇ ਸਾਜੋ ਸਾਮਾਨ ਦੀ ਘਾਟ ਖਿਲਾਫ਼ ਕਿਸਾਨਾਂ ਨੇ ਅਧਿਕਾਰੀ ਦੇ ਦਫਤਰ ਅੱਗੇ ਦਿੱਤਾ ਧਰਨਾ

Ad Position 21
No active advertisement
ਅਜੀਤ ਡੈਸਕ 01-07-2026
ਸੰਗਰੂਰ, 30 ਜੂਨ (ਅਮਨਦੀਪ ਸਿੰਘ ਬਿੱਟਾ) – ਕਿਸਾਨ ਮਜਦੂਰ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜਾਦ) ਵਲੋਂ ਸੰਗਰੂਰ ਸੋਹੀਆਂ ਰੋਡ ’ਤੇ ਸਥਿਤ ਪਾਵਰਕਾਮ ਦੇ ਐਸ.ਈ. ਦਫਤਰ ਅੱਗੇ ਰਾਜ ਸਿੰਘ ਥੇੜੀ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ । ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਕਿਸਾਨ ਮਜਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ ’ਤੇ ਪੂਰੇ ਪੰਜਾਬ ਅੰਦਰ ਬਿਜਲੀ ਵਿਭਾਗ ਦੇ ਦਫਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਘਰੇਲੂ ਬਿਜਲੀ ਸਪਲਾਈ ਅਤੇ ਖੇਤੀ ਮੋਟਰਾਂ ’ਤੇ ਵੱਡੇ-ਵੱਡੇ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ’ਚ ਮਚੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਹੋਣ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜਲ ਮਚਾਉਣ ਲਈ ਮਜਬੂਰ ਹਨ, ਇਸੇ ਤਰ੍ਹਾਂ ਹੀ ਘਰੇਲੂ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ । ਪੰਜਾਬ ਸਰਕਾਰ ਦੇ ਬਿਜਲੀ ਬਿੱਲ 2025 ਪ੍ਰਤੀ ਵੀ ਗੰਭੀਰ ਨਾ ਹੋਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਬਿੱਲ ਤਹਿਤ ਬਿਜਲੀ ਖੇਤਰ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾਣਾ ਹੈ । ਪੰਜਾਬ ਸਰਕਾਰ ਗੰਭੀਰ ਸੰਕਟ ਵਿੱਚ ਹੈ ਜਦ ਕਿ ਪੰਜਾਬ ਵਿੱਚ ਲੰਬਾ ਸ਼ੋਕਾ ਪੈਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਮੱਦੇਨਜਰ ਬਿਜਲੀ ਦੀ ਅਹਿਮੀਅਤ ਹੋਰ ਵਧ ਗਈ ਹੈ ਅਤੇ ਮੌਜੂਦ ਸਮੇਂ ਪੰਜਾਬ ਸਰਕਾਰ ਬਿਜਲੀ ਸਪਲਾਈ ਦੇਣ ਵਿੱਚ ਅਸਫਲ ਸਿੱਧ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਬਿਜਲੀ ਸਟੋਰਾਂ ’ਚ ਤਾਰਾਂ ਅਤੇ ਕੇਬਲਾਂ ਤੋਂ ਇਲਾਵਾ ਹੋਰ ਸਾਜੋ ਸਾਮਾਨ ਵੀ ਮੌਜੂਦ ਨਹੀਂ ਹੈ ਜਿਸ ਕਾਰਨ ਲੋਕਾਂ ਬਾਜ਼ਾਰ ਤੋਂ ਮਹਿੰਗੇ ਭਾਅ ਦਾ ਬਿਜਲੀ ਸਾਮਾਨ ਖਰੀਦਣ ਲਈ ਮਜਬੂਰ ਹਨ । ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਅੱਠ ਘੰਟੇ ਖੇਤਾਂ ਵਾਲੀ ਬਿਜਲੀ ਉਪਲਬਧ ਕਰਵਾਈ ਜਾਵੇ ਅਤੇ ਸ਼ਹਿਰੀ ਪੇਡੂ ਖੇਤਰਾਂ ਦੀ ਘਰੇਲੂ ਬਿਜਲੀ ’ਤੇ ਕੱਟ ਨਾ ਲਗਾ ਕੇ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਉਨ੍ਹਾਂ ਇਹੀ ਵੀ ਮੰਗ ਕੀਤੀ ਕਿ ਸਰਕਾਰ ਸਮਾਰਟ ਮੀਟਰ ਲਗਾਉਣ ਬੰਦ ਕਰੇ ਅਤੇ ਚੋਰੀ ਹੋਏ ਟਰਾਸਫਾਰਮਾਂ ਦੀ ਪੁਲਿਸ ਰਿਪੋਰਟ ਸਰਕਾਰ ਆਪ ਕਰ ਕੇ ਟਰਾਸਫਾਰਮਾਂ ਦਾ ਪ੍ਰਬੰਧ ਕਰੇ। ਰੋਸ ਧਰਨੇ ਨੂੰ ਜਸਵੀਰ ਸਿੰਘ ਮੈਦੇਵਾਸ, ਸੰਤ ਰਾਮ ਛਾਜਲੀ, ਸੁਖਦੇਵ ਸ਼ਰਮਾ, ਸੁਖਵਿੰਦਰ ਪੇਧਨੀ, ਹਰਦੇਵ ਕੁਲਾਰ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਚੋਰਾਂ ਵਲੋਂ ਦੋ ਘਰਾਂ ਚੋਂ ਸੋਨਾ ਚਾਂਦੀ ਅਤੇ ਨਕਦੀ ਕੀਤੀ ਚੋਰੀ ਅਗਲੀ ਖ਼ਬਰ ਬੇਅਦਬੀ ਕਾਨੂੰਨ ਵਿਵਾਦ ਤੋਂ ਧਿਆਨ ਭਟਕਾਉਣ ਲਈ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਲਾਗੂ ਕੀਤੀ ਜਾ ਰਹੀ-ਜਾਖੜ
Ad Position 24
No active advertisement