12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਟਾਫ ਨਰਸਿਜ਼ ਵੈੱਲਫੇਅਰ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨਾਲ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 10-05-2026
ਫ਼ਿਰੋਜ਼ਪੁਰ, 9 ਮਈ (ਕੁਲਬੀਰ ਸਿੰਘ ਸੋਢੀ)-ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ ਜਥੇਬੰਦੀ ਦੇ ਪ੍ਰਧਾਨ ਸੁਖਜਾਦ ਸਿੰਘ ਦੀ ਅਗਵਾਈ ਵਿਚ ਮੈਂਬਰਾਂ ਵਲੋਂ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਨਰਸਿੰਗ ਕੇਡਰ ਦੇ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ | ਆਗੂਆਂ ਨੇ ਮੰਗਾਂ ਬਾਰੇ ਦੱਸਦੇ ਹੋਏ ਕਿਹਾ ਕਿ 4600 ਗ੍ਰੇਡ ਪੇ ਲਾਗੂ ਕਰਨਾ, ਭੱਤਿਆਂ ਦਾ ਪੈਕੇਜ ਦੂਜੇ ਸੂਬਿਆਂ ਅਨੁਸਾਰ ਨਰਸਿੰਗ ਕੇਡਰ ਤੇ ਲਾਗੂ ਕਰਨਾ, ਮੋਡੀਫਾਈਡ ਏ.ਸੀ.ਪੀ ਡਾਕਟਰ ਕੇਡਰ ਦੀ ਤਰ੍ਹਾਂ ਨਰਸਿੰਗ ਕੇਡਰ ਤੇ ਲਾਗੂ ਕਰਨਾ, ਸਟਾਫ ਨਰਸ ਦੇ ਅਹੁਦੇ ਦਾ ਨਾਮ ਬਦਲ ਕੇ ਨਰਸਿੰਗ ਅਧਿਕਾਰੀ ਕਰਨਾ, ਹਾਇਰ ਐਜੂਕੇਸ਼ਨ ਲੀਵ ਤਨਖ਼ਾਹ ਸਮੇਤ ਦੇਣ ਦੀ ਮਨਜ਼ੂਰੀ, ਮੈਟਰਨ ਦੀ ਪ੍ਰਮੋਸ਼ਨ ਬਾਰੇ ਚਰਚਾ, ਨਵੀਂ ਭਰਤੀ ਵਿਚ ਵੱਧ ਤੋਂ ਵੱਧ ਸਟਾਫ ਜ਼ਿਲ੍ਹਾ ਅਤੇ ਸਬ ਜ਼ਿਲ੍ਹਾ ਹਸਪਤਾਲਾਂ ਵਿਚ ਭਰਤੀ ਕਰਨਾ, ਅਮਰਨਾਥ ਯਾਤਰਾ ਵਿਚ ਲੱਗੀਆਂ ਡਿਊਟੀਆਂ ਵਿਚ ਬਾਕੀ ਸੂਬਿਆਂ ਦੀ ਤਰ੍ਹਾਂ ਬਣਦਾ ਟੀ.ਏ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ | ਜਨਰਲ ਸੈਕਟਰੀ ਕਮਲਜੀਤ ਕੌਰ ਪੰਨੂ ਨੇ ਮੀਟਿੰਗ ਦੌਰਾਨ ਹੋਈ ਗੱਲਬਾਤ ਬਾਰੇ ਦੱਸਿਆ ਕਿ ਡਾਇਰੈਕਟਰ ਸਾਹਿਬ ਵਲੋਂ ਮੀਟਿੰਗ ਵਿਚ ਭਰੋਸਾ ਦਿਵਾਇਆ ਗਿਆ ਹੈ ਕਿ ਨਰਸਿੰਗ ਕੇਡਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਪਹਿਲ ਦੇ ਅਧਾਰ 'ਤੇ ਕੰਮ ਕੀਤਾ ਜਾ ਰਿਹਾ ਹੈ | ਡਾਇਰੈਕਟਰ ਡਾ. ਅਦਿੱਤੀ ਸਲਾਰੀਆ ਦੇ ਨਾਲ ਬਰਾਂਚ ਸੁਪਰਡੈਂਟ ਗੁਲਸ਼ਨ ਵਰਮਾ, ਸੀਨੀਅਰ ਸਹਾਇਕ ਮਹਾਦੇਵ ਅਤੇ ਜਥੇਬੰਦੀ ਦੇ ਵੱਖ-ਵੱਖ ਨੁਮਾਇੰਦੇ ਸੂਬਾ ਵਾਈਸ ਪ੍ਰਧਾਨ ਸੁਖਵਿੰਦਰ ਕੌਰ ਮੋਹਾਲੀ, ਜਨਰਲ ਸੈਕਟਰੀ ਕਵਲਜੀਤ ਕੌਰ ਪੰਨੂ, ਮੰਜੂ ਮਹਾਜਨ, ਕਾਂਤਾ ਕੁਮਾਰੀ, ਕਮਲਜੀਤ ਕੌਰ ਧਾਲੀਵਾਲ, ਸੰਦੀਪ ਸਿੰਘ, ਗੁਰਮੇਲ ਸਿੰਘ, ਮਲਕੀਤ ਸਿੰਘ, ਭਾਰਤ ਭੂਸ਼ਣ, ਸੁਰਿੰਦਰ ਸਿੰਘ, ਰਜੇਸ਼ ਕੁਮਾਰ, ਸਿਮਰਨਦੀਪ ਕੌਰ, ਤੋ ਬਿਨਾ ਸੂਬਾ ਪ੍ਰੈੱਸ ਸਕੱਤਰ ਜਸਵਿੰਦਰ ਸਿੰਘ ਕੌੜਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੈ ਮਾਂ ਚਿੰਤਪੁਰਨੀ ਲੰਗਰ ਸਭਾ ਅਤੇ ਰਾਧੇ ਸ਼ਾਮ ਸੇਵਾ ਸੰਘ ਵਲੋਂ ਸ਼ਰਧਾਲੂਆਂ ਦੀ ਭਰੀ ਬੱਸ ਮਾਤਾ ਚਿੰਤਪੁਰਨੀ ਲਈ ਰਵਾਨਾ... ਅਗਲੀ ਖ਼ਬਰ 2 ਗ੍ਰਾਮ ਹੈਰੋਇਨ ਸਮੇਤ ਕਾਬੂ
Ad Position 24