ਜਲਾਲਾਬਾਦ, 9 ਮਈ (ਕਰਨ ਚੁਚਰਾ)-ਥਾਣਾ ਵੈਰੋਕੇ ਪੁਲਿਸ ਨੇ ਨਸ਼ੇ ਦੀ ਹਾਲਤ ਵਿਚ ਘੁੰਮ ਰਹੇ 1 ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਉਪ-ਨਿਰੀਖਕ ਗੈਵਿਸ਼ ਕਪੂਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਚੱਕ ਸਿੰਘ ਵਾਲਾ ਸੈਣੀਆਂ ਬੱਸ ਅੱਡੇ ਪਾਸ ਮੌਜੂਦ ਸੀ ਤਾਂ ਸੁਰਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਚੱਕ ਸਿੰਘੇ ਵਾਲਾ ਸੈਣੀਆਂ ਨਸ਼ੇ ਦੀ ਹਾਲਤ ਵਿਚ ਪਾਇਆ ਗਿਆ | ਡੋਪ ਟੈੱਸਟ ਪਾਜ਼ੀਟਿਵ ਆਉਣ 'ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |