ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਫਿਰੋਜ਼ਪੁਰ ਪੁਲਿਸ ਵਲੋਂ ਐਕਾਈ ਹਸਪਤਾਲ ਦੇ ਸਹਿਯੋਗ ਨਾਲ ਅੰਗਦਾਨ ਜਾਗਰੂਕਤਾ ਵਾਕਾਥੋਨ ਦਾ ਆਯੋਜਨ ਮਨੁੱਖਤਾ ਦੀ ਭਲਾਈ ਲਈ ਅੰਗਦਾਨ ਦਾ ਸੰਦੇਸ਼, ਸੈਂਕੜੇ ਲੋਕਾਂ ਨੇ ਅੰਗਦਾਨ ਲਈ ਕੀਤਾ ਸੰਕਲਪ

Ad Position 21
No active advertisement
ਅਜੀਤ ਡੈਸਕ 29-06-2026
ਫਿਰੋਜ਼ਪੁਰ, 28 ਜੂਨ (ਗੁਰਿੰਦਰ ਸਿੰਘ)-ਅੰਗਦਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਐਤਵਾਰ ਸਵੇਰੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ, ਫਿਰੋਜ਼ਪੁਰ ਤੋਂ ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਅੰਗਦਾਨ ਜਾਗਰੂਕਤਾ ਪੈਦਲ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਜਾਗਰੂਕਤਾ ਮਾਰਚ ਵਿਚ ਪੁਲਿਸ ਅਧਿਕਾਰੀਆਂ, ਡਾਕਟਰਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਸੀਨੀਅਰ ਸਿਟੀਜ਼ਨ ਫੋਰਮ ਦੇ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਸਿੱਧ ਯੂਰੋਲੋਜਿਸਟ ਡਾ. ਬਲਦੇਵ ਸਿੰਘ ਔਲਖ, ਡਾ. ਕਮਲ ਬਾਗ਼ੀ, ਡਾ. ਨਿਖਿਲ ਗੁਪਤਾ, ਅਨੀਰੁਧ ਗੁਪਤਾ ਅਤੇ ਜੈਨੇਸਿਸ ਡੈਂਟਲ ਹਸਪਤਾਲ ਦੀ ਟੀਮ ਵੀ ਹਾਜ਼ਰ ਰਹੀ।ਇਸ ਮੌਕੇ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਭੁਪਿੰਦਰ ਸਿੰਘ ਅਤੇ ਡਾ. ਬਲਦੇਵ ਸਿੰਘ ਔਲਖ ਨੇ ਅੰਗਦਾਨ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੰਗਦਾਨ ਇਕ ਮਹਾਨ ਮਨੁੱਖੀ ਸੇਵਾ ਹੈ। ਜਿਸ ਨਾਲ ਕਈ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੰਗਦਾਨ ਪ੍ਰਤੀ ਜਾਗਰੂਕ ਹੋਣ ਅਤੇ ਆਪਣੇ ਪਰਿਵਾਰਾਂ ਤੇ ਸਮਾਜ ਵਿਚ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨ।ਇਸ ਮੌਕੇ ਹਾਜ਼ਰ ਪੁਲਿਸ ਅਧਿਕਾਰੀਆਂ, ਮੁਲਾਜ਼ਮਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਜੈਨੇਸਿਸ ਡੈਂਟਲ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਸਮੇਤ ਸੀਨੀਅਰ ਸਿਟੀਜ਼ਨ ਫੋਰਮ ਦੇ ਮੈਂਬਰਾਂ ਨੇ ਅੰਗਦਾਨ ਮੁਹਿੰਮ ਵਿਚ ਸਰਗਰਮ ਯੋਗਦਾਨ ਪਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਲਈ ਪ੍ਰੇਰਿਤ ਕਰਨ ਦੀ ਸਹੁੰ ਚੁੱਕੀ। ਸੀਨੀਅਰ ਸਿਟੀਜ਼ਨ ਫੋਰਮ ਫਿਰੋਜ਼ਪੁਰ ਦੇ ਪ੍ਰਧਾਨ ਪ੍ਰਦੀਪ ਧਵਨ ਦੀ ਅਗਵਾਈ ਹੇਠ ਫੋਰਮ ਦੇ ਪੈਟਰਨ ਦੇਸ਼ ਬੰਧੂ ਤੁਲੀ, ਮੀਤ ਪ੍ਰਧਾਨ ਅਵਤਾਰ ਸਿੰਘ ਭੋਲਾ, ਜਨਰਲ ਸਕੱਤਰ ਮੁਹਿੰਦਰ ਸਿੰਘ ਧਾਲੀਵਾਲ, ਚੀਫ਼ ਐਡਵਾਈਜ਼ਰ ਹਰੀਸ਼ ਮੋਂਗਾ, ਡਾ. ਸੁਰਿੰਦਰ ਸਿੰਘ, ਯੋਗਿੰਦਰ ਨਾਥ ਯੋਗੀ, ਸ਼ਾਮ ਲਾਲ ਗੱਖੜ ਅਤੇ ਹੋਰ ਮੈਂਬਰਾਂ ਨੇ ਵੀ ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਅੰਗਦਾਨ ਜਾਗਰੂਕਤਾ ਮੁਹਿੰਮ ਨੂੰ ਭਰਪੂਰ ਸਮਰਥਨ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਅਣਐਲਾਨੇ ਬਿਜਲੀ ਕੱਟਾਂ ਤੋਂ ਸਤਾਏ ਕਿਸਾਨਾਂ ਨੇ ਜ਼ੀਰਾ-ਫ਼ਿਰੋਜ਼ਪੁਰ ਹਾਈਵੇ ਕੀਤਾ ਜਾਮ ਕਿਹਾ ਸਰਕਾਰ ਵਾਅਦਿਓਂ ਭੱਜੀ, 8 ਦ... ਅਗਲੀ ਖ਼ਬਰ ਬਿਜਲੀ ਦੇ ਕੱਟਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ-ਪੀਰ ਮੁਹੰਮਦ, ਤਲਵੰਡੀ ਝੋਨੇ ਦੀ ਫ਼ਸਲ ਬਚਾਉਣ ਲਈ ਨਿਰਵਿਘਨ ਸਪਲਾਈ ਦੀ ਕੀ...
Ad Position 24
No active advertisement