ਫਿਰੋਜ਼ਸ਼ਾਹ 25 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)- ਬਲਾਕ ਘੱਲ ਖੁਰਦ ਅਧੀਨ ਪੈਂਦੇ ਪਿੰਡ ਠੇਠਰ ਕਲਾਂ ਦੇ ਸਰਪੰਚ ਪਲਵਿੰਦਰ ਸਿੰਘ ਗਿੱਲ ਅਤੇ ਅਦਾਰਾ ‘ਅਜੀਤ’ ਦੇ ਤਲਵੰਡੀ ਭਾਈ ਤੋਂ ਪੱਤਰਕਾਰ ਕੁਲਜਿੰਦਰ ਸਿੰਘ ਗਿੱਲ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਮਨਜੀਤ ਕੌਰ ਧਰਮ-ਪਤਨੀ ਸਵ. ਗੁਰਦੇਵ ਸਿੰਘ ਗਿੱਲ ਜੋ ਪਿਛਲੇ ਦਿਨੀ ਅਚਾਨਕ ਅਕਾਲ ਚਲਾਣੇ ’ਤੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਕਾਂਗਰਸ ਦੇ ਹਲਕਾ ਦਿਹਾਤੀ ਇੰਚਾਰਜ ਆਸ਼ੂ ਬਾਂਗੜ, ਸੁਰਿੰਦਰਪਾਲ ਸਿੰਘ ਸਿੱਧੂ ਐਡਵੋਕੇਟ ਭਾਜਪਾ ਆਗੂ , ਸੁਖਦੀਪ ਸਿੰਘ ਸਰਪੰਚ ਉਗੋਕੇ ਜਿਲਾ ਯੂਥ ਪ੍ਰਧਾਨ, ਬੇਅੰਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ , ਜਗਮੀਤ ਸਿੰਘ ਸਰਪੰਚ ਸ਼ਹਿਜ਼ਾਦੀ ,ਹਰਮਨ ਭੰਬਾ ਲੰਡਾ , ਹਰਨੇਕ ਸਿੰਘ ਸਰਪੰਚ ਗਡੋਡੂ, ਗੁਰਜੰਟ ਸਿੰਘ ਸਰਪੰਚ ਨਾਜ਼ੂ ਸ਼ਾਹ , ਰਜਿੰਦਰ ਸਿੰਘ ਸਰਪੰਚ ਵਲੂਰ , ਰਣਜੀਤ ਸਿੰਘ ਸਰਪੰਚ ਸੋਢੀ ਨਗਰ , ਕੁਰਵਿੰਦਰ ਸਿੰਘ ਸਰਪੰਚ ਮਿਸਰੀ ਵਾਲਾ , ਸਰਬਾ ਸਰਪੰਚ ਬਸਤੀ ਬੂਟਾ ਸਿੰਘ ,ਲੱਕੀ ਸਰਪੰਚ ਰੱਤਾ ਖੇੜਾ , ਰਾਜ ਸਿੰਘ ਪਟਵਾਰੀ , ਪੰਚਾਇਤ ਸਕੱਤਰ ਜਗਸੀਰ ਸਿੰਘ , ਜੰਗੀਰ ਰਾਮ, ਜਗਪਾਲ ਸਿੰਘ , ਦਲਬੀਰ ਸਿੰਘ , ਜਸਵਿੰਦਰ ਸਿੰਘ ਬਲਜਿੰਦਰ ਸਿੰਘ ਜੇਈ,ਨੇ ਪਰਿਵਾਰਕ ਮੈਬਰਾਂ ਪਲਵਿੰਦਰ ਸਿੰਘ ਸਰਪੰਚ , ਕੁਲਜਿੰਦਰ ਸਿੰਘ , ਸੁਖਜੀਤ ਕੋਰ, ਬਲਜੀਤ ਕੌਰ ਅਧਿਆਪਕਾ, ਚਰਨਜੀਤ ਕੌਰ , ਜਗਦੀਪ ਸਿੰਘ ਸੰਧੂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ।