03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਅਖਿਲ ਭਾਰਤੀ ਮਹੇਸ਼ਵਰੀ ਮਹਿਲਾ ਮੰਡਲ ਦੀ ਕੌਮੀ ਪ੍ਰਧਾਨ ਅਤੇ ਜਨਰਲ ਸਕੱਤਰ ਦਾ ਫ਼ਾਜ਼ਿਲਕਾ ਪਹੁੰਚਣ ’ਤੇ ਸ਼ਾਨਦਾਰ ਸਵਾਗਤ

Ad Position 21
No active advertisement
ਅਜੀਤ ਡੈਸਕ 26-07-2026
ਫ਼ਾਜ਼ਿਲਕਾ, 25 ਜੁਲਾਈ (ਦਵਿੰਦਰ ਪਾਲ ਸਿੰਘ)-ਅਖਿਲ ਭਾਰਤੀ ਮਹੇਸ਼ਵਰੀ ਮਹਿਲਾ ਮੰਡਲ ਦੀ ਕੌਮੀ ਪ੍ਰਧਾਨ ਜਯੋਤੀ ਰਾਠੀ ਅਤੇ ਜਨਰਲ ਸਕੱਤਰ ਸ਼੍ਰੀਮਤੀ ਕਿਰਨ ਲੱਡਾ ਦੇ ਫ਼ਾਜ਼ਿਲਕਾ ਪਹੁੰਚਣ ’ਤੇ ਸਥਾਨਕ ਸੰਗਠਨ ਵਲੋਂ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਪੂਨਮ ਮਹੇਸ਼ਵਰੀ, ਹਰਿਆਣਾ-ਪੰਜਾਬ ਦੀ ਸੂਬਾ ਪ੍ਰਧਾਨ ਅੰਨੂ ਸੋਮਾਨੀ, ਸਕੱਤਰ ਨਿਧੀ ਮਹੇਸ਼ਵਰੀ, ਜੈ ਸ਼੍ਰੀ ਪੇੜੀਵਾਲ ਅਤੇ ਮੰਜੂ ਭੁਰਾੜੀਆ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ। ਫ਼ਾਜ਼ਿਲਕਾ ਮਹਿਲਾ ਸੰਗਠਨ ਦੀ ਪ੍ਰਧਾਨ ਰਿਸ਼ਿਤਾ ਪੇੜੀਵਾਲ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਰਾਸ਼ਟਰੀ ਅਤੇ ਸੂਬਾਈ ਅਹੁਦੇਦਾਰਾਂ ਦਾ ਸਵਾਗਤ ਕੀਤਾ। ਪ੍ਰਧਾਨ ਰਿਸ਼ਿਤਾ ਨੇ ਆਖਿਆ ਕਿ ਸੂਬਾਈ ਤੇ ਰਾਸ਼ਟਰੀ ਆਗੂਆਂ ਦਾ ਇੱਥੇ ਪਹੁੰਚਣਾ ਸੰਗਠਨ ਲਈ ਮਾਣ ਵਾਲੀ ਗੱਲ ਹੈ। ਸੰਗਠਨ ਸਕੱਤਰ ਸ਼੍ਰੀਮਤੀ ਨੰਦਾ ਪੇੜੀਵਾਲ ਨੇ ਫ਼ਾਜ਼ਿਲਕਾ ਸੰਗਠਨ ਦੇ ਕੰਮਾਂ ਅਤੇ ਪ੍ਰਾਪਤੀਆਂ ਦੀ ਰਿਪੋਰਟ ਸਾਂਝੀ ਕੀਤੀ। ਸਮਾਗਮ ਵਿਚ ਫ਼ਾਜ਼ਿਲਕਾ ਮਹੇਸ਼ਵਰੀ ਸਭਾ ਦੇ ਪ੍ਰਧਾਨ ਸ਼੍ਰੀ ਨਿਵਾਸ ਬਿਹਾਣੀ, ਗੋਪਾਲ ਬਿਹਾਣੀ, ਪਿੰਟੂ ਪੇੜੀਵਾਲ, ਭਰਤ ਸਾਰਡਾ, ਸਮੂਹ ਬੀਬੀਆਂ ਅਤੇ ਅਬੋਹਰ ਸੰਗਠਨ ਦੇ ਅਹੁਦੇਦਾਰ ਵੀ ਸ਼ਾਮਲ ਹੋਏ। ਕੌਮੀ ਆਗੂਆਂ ਨੇ ਫ਼ਾਜ਼ਿਲਕਾ ਸੰਗਠਨ ਦੇ ਕੰਮਾਂ ਦੀ ਭੂਰੀ-ਭੂਰੀ ਸ਼ਲਾਘਾ ਕੀਤੀ। ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਤੋਂ ਬਾਅਦ ਮਹਿਮਾਨਾਂ ਨੂੰ ਫ਼ਾਜ਼ਿਲਕਾ ਦੇ ਇਤਿਹਾਸਕ ਘੰਟਾ ਘਰ ਅਤੇ ਸਿੱਧ ਸ਼੍ਰੀ ਹਨੂਮਾਨ ਮੰਦਰ ਦੇ ਦਰਸ਼ਨ ਕਰਵਾਏ ਗਏ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਨੇ ਕੀਤਾ ਸਰਪੰਚ ਪਲਵਿੰਦਰ ਸਿੰਘ ਗਿੱਲ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਸਾਂਝਾ ਮੋਰਚਾ ਜ਼ੀਰਾ ਦੇ 4 ਸਾਲ ਪੂਰੇ ਹੋਣ ’ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
Ad Position 24
No active advertisement