23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅਕਾਲ ਯੂਨੀਵਰਸਿਟੀ ਵਲੋਂ ਸਿਹਤ ਤੇ ਸਫ਼ਾਈ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 24-01-2026
ਤਲਵੰਡੀ ਸਾਬੋ 23 ਜਨਵਰੀ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸਿੱਖਿਆ ਵਿਭਾਗ ਵਲੋਂ ਅਕਾਲ ਅਕੈਡਮੀ ਦਮਦਮਾ ਸਾਹਿਬ ਵਿਚ ਸਿਹਤ ਅਤੇ ਸਫ਼ਾਈ ਜਾਗਰੂਕਤਾ ਕੈਂਪ ਲਗਾਇਆ ਗਿਆ | ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਸ ਕੈਂਪ ਵਿਚ ਬੀ. ਏ. ਬੀ. ਐੱਡ./ਬੀ. ਐਸ. ਸੀ. ਬੀ. ਐੱਡ. ਸਮੈਸਟਰ ਛੇਵੀਂ ਦੇ ਪਿਊਪਲ-ਅਧਿਆਪਕਾਂ ਨੇ ਸਕੂਲੀ ਬੱਚਿਆਂ ਨੂੰ ਸਿਹਤਮੰਦ ਜੀਵਨਸ਼ੈਲੀ ਅਤੇ ਸਾਫ਼-ਸੁਥਰੀਆਂ ਆਦਤਾਂ ਬਾਰੇ ਜਾਣੂੰ ਕਰਵਾਇਆ |ਕੈਂਪ ਦੌਰਾਨ ਸਿਹਤ ਅਤੇ ਸਫ਼ਾਈ ਸਬੰਧੀ ਜਾਣਕਾਰੀ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਹੱਥ ਧੋਣ ਦਾ ਮਹੱਤਵ, ਨਿੱਜੀ ਸਫ਼ਾਈ, ਸੈਨੀਟੇਸ਼ਨ ਅਤੇ ਸਿਹਤਮੰਦ ਆਦਤਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ |ਇਸ ਮੌਕੇ ਵਿਦਿਆਰਥੀ ਕੇਂਦਰਿਤ ਅਤੇ ਰੁਚੀ ਅਧਾਰਿਤ ਗਤੀਵਿਧੀਆਂ ਜਿਵੇਂ ਬੀ.ਐਮ.ਆਈ. ਗਣਨਾ, ਕੀਟਾਣੂਆਂ ਦੇ ਫੈਲਾਅ ਦੀ ਡੈਮੋ, ਸਿਹਤਮੰਦ ਦੰਦ,ਚੰਗੀਆਂ ਅਤੇ ਮਾੜੀਆਂ ਆਦਤਾ ਦੀ ਤੁਲਨਾ, ਸਿਹਤਮੰਦ ਖਾਣ-ਪੀਣ,ਕਲਾਸਰੂਮ ਕਲੀਨ ਡੈਸਕ ਚੈਲੰਜ, ਸਿਹਤ ਵਰਧਕ ਪਲੇਟ ਤਿਆਰ ਕਰਨਾ ਅਤੇ ਹੱਥ ਧੋਣ ਦੇ ਕਦਮਾਂ ਦੀ ਅਭਿਆਸ ਗਤੀਵਿਧੀ ਕਰਵਾਈ ਗਈ |ਕੈਂਪ ਨੂੰ ਅਕੈਡਮੀ ਦੇ ਪਿ੍ੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਭਰਪੂਰ ਸਹਿਯੋਗ ਮਿਲਿਆ |ਪ੍ਰਬੰਧਕਾਂ ਮੁਤਾਬਿਕ ਕੈਂਪ ਰਾਹੀਂ ਵਿਦਿਆਰਥੀਆਂ ਵਿੱਚ ਸਫ਼ਾਈ, ਸੰਤੁਲਿਤ ਆਹਾਰ ਅਤੇ ਸਿਹਤਮੰਦ ਗਤੀਵਿਧੀਆਂ ਦੀ ਮਹੱਤਤਾ ਬਾਰੇ ਜਾਗਰੂਕਤਾ ਵਧੀ, ਜੋ ਉਨ੍ਹਾਂ ਦੇ ਬਹੁਪੱਖੀ ਵਿਕਾਸ ਲਈ ਲਾਭਕਾਰੀ ਸਾਬਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਕੋਟਸ਼ਮੀਰ 'ਚ ਮਾਤਾ ਸਰਸਵਤੀ ਦੇ ਜਨਮ ਦਿਵਸ ਮੌਕੇ ਸਾਲਾਨਾ ਜਾਗਰਣ ਕਰਵਾਇਆ <br/> ਅਗਲੀ ਖ਼ਬਰ ਵਜ਼ੀਫ਼ਾ ਘੁਟਾਲੇ ਵਾਲੀ ਕਾਂਗਰਸ ਨਰੇਗਾ ਸੰਬੰਧੀ ਸੌੜੀ ਸਿਆਸਤ ਨਾ ਕਰੇ-ਅਕਲੀਆ <br/>
Ad Position 24