ਕੋਟਫੱਤਾ, 23 ਜਨਵਰੀ (ਰਣਜੀਤ ਸਿੰਘ ਬੁੱਟਰ): ਜੈ ਦੁਰਗਾ ਮਾਈਸਰ ਮੰਦਰ, ਕੋਟ ਸ਼ਮੀਰ ਵਿਚ ਮਾਤਾ ਸਰਸਵਤੀ ਦੇ ਜਨਮ ਦਿਵਸ ਅਤੇ ਬਸੰਤ ਪੰਚਮੀ ਮੌਕੇ 'ਤੇ 34ਵਾਂ ਸਾਲਾਨਾ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਸਵੇਰੇ ਸਮੇਂ ਮੰਦਰ ਦੇ ਪੁਜਾਰੀ ਕਰਨ ਸ਼ਰਮਾ ਵਲੋਂ ਹਵਨ ਦੀ ਪ੍ਰਕਿਰਿਆ ਸੰਪੰਨ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਮਾਤਾ ਦੇ ਭਗਤਾਂ ਨੇ ਭਾਗ ਲਿਆ | ਹਵਨ ਉਪਰੰਤ ਮੰਦਰ ਪ੍ਰਬੰਧਕ ਕਮੇਟੀ ਵਲੋਂ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸੰਗਤਾਂ ਨੂੰ ਪ੍ਰਸਾਦ ਵਜੋਂ ਪੂਰੀਆਂ-ਛੋਲੇ ਵਰਤਾਏ ਗਏ | ਸ਼ਾਮ ਸਮੇਂ ਕਰਵਾਏ ਗਏ ਜਾਗਰਣ ਦੌਰਾਨ ਮਾਤਾ ਸਰਸਵਤੀ ਦੀ ਮਹਿਮਾ ਨੂੰ ਸਮਰਪਿਤ ਭੇਟਾ ਅਤੇ ਧਾਰਮਿਕ ਝਲਕੀਆਂ ਪੇਸ਼ ਕੀਤੀਆਂ ਗਈਆਂ | ਸਮਾਗਮ ਵਿਚ ਉੱਭੇ ਮਾਤਾ ਬਿਮਲਾ ਦੇਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਭਗਤਾਂ ਵਲੋਂ ਮੰਦਰ ਵਿਚ ਭਾਰੀ ਗਿਣਤੀ ਵਿਚ ਹਾਜ਼ਰੀ ਭਰੀ ਗਈ |ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਅਮਨਦੀਪ ਚਹਿਲ ਸਮੇਤ ਰਾਮ ਸਿੰਘ, ਪ੍ਰਦੀਪ ਬਾਂਸਲ, ਬਲਜਿੰਦਰ ਸ਼ਰਮਾ, ਵਿਨੋਦ ਗਰਗ, ਇਕਬਾਲ, ਰਵੀ ਗਰਗ, ਲੱਖਾ ਡਾਕਟਰ, ਕੁਲਦੀਪ ਇਲੈਕਟ੍ਰੀਸ਼ੀਅਨ ਅਤੇ ਵੀਜਾ ਕੁਮਾਰ ਆਦਿ ਹਾਜ਼ਰ ਰਹੇ |