22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪਿੰਡ ਸੰਗਤ ਕਲਾਂ ਵਾਸੀਆਂ ਨੇ ਵਿੱਢਿਆ 'ਪਿੰਡ ਨਸ਼ਾ ਮੁਕਤ' ਕਰਨ ਦਾ ਵੱਡਾ ਉਪਰਾਲਾ <br/>

Ad Position 21
No active advertisement
ਅਜੀਤ ਡੈਸਕ 24-01-2026
ਸੰਗਤ ਮੰਡੀ, 23 ਜਨਵਰੀ (ਅੰਮਿ੍ਤਪਾਲ ਸ਼ਰਮਾ)- ਪਿੰਡ ਸੰਗਤ ਕਲਾਂ ਵਾਸੀਆਂ ਵਲੋਂ ਆਪਣੇ ਪਿੰਡ ਨੂੰ 'ਨਸ਼ਾ ਮੁਕਤ' ਕਰਨ ਦਾ ਵੱਡਾ ਉਪਰਾਲਾ ਵਿੱਢਿਆ ਹੈ, ਜਿਸ ਦੇ ਪਹਿਲੇ ਗੇੜ 'ਚ ਨਸ਼ਾ ਵੇਚਣ ਵਾਲਿਆਂ ਦੇ ਘਰਾਂ 'ਚ ਜਾ ਕੇ ਨਸ਼ਿਆਂ ਦੇ ਧੰਦੇ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ | ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ, ਪਿੰਡ ਦੀ ਸਾਬਕਾ ਸਰਪੰਚ ਕੁਲਵੀਰ ਕੌਰ ਦੇ ਪਤੀ ਰੇਸ਼ਮ ਸਿੰਘ, ਮੰਦਰ ਸਿੰਘ ਸਾਬਕਾ ਸਰਪੰਚ ਕੋਠੇ ਸੰਗਤ ਕਲਾਂ, ਸਮਾਜਸੇਵੀ ਬਲਵੀਰ ਸਿੰਘ ਬੀਰਾ ਅਤੇ ਵੱਡੀ ਗਿਣਤੀ 'ਚ ਇਕੱਤਰ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ 100 ਦੇ ਕਰੀਬ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ, ਪ੍ਰੰਤੂ ਨਸ਼ਿਆਂ ਦੇ ਸੌਦਾਗਰਾਂ ਵਲੋਂ ਅਜੇ ਵੀ ਨਸ਼ਿਆਂ ਦੇ ਧੰਦੇ ਸ਼ਰੇਆਮ ਜਾਰੀ ਹਨ, ਜਦੋਂ ਕਿ ਇਹ ਕੰਮ ਪੁਲਿਸ ਤੋਂ ਕੋਈ ਲੁਕਿਆ ਹੋਇਆ ਨਹੀਂ ਹੈ, ਸਗੋਂ ਇੱਥੇ ਤਾਇਨਾਤ ਪੁਲਿਸ ਦੇ ਕੁੱਝ ਕਮਾਊ ਪੱੁਤ ਪਿਛਲੇ ਲੰਬੇ ਅਰਸੇ ਤੋਂ ਨਸ਼ਾ ਤਸਕਰਾਂ ਦੇ ਦਲਾਲਾਂ ਵਜੋਂ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਇਸ ਵੱਡੀ ਸਮੱਸਿਆ ਦੇ ਹੱਲ ਲਈ ਪਿੰਡ ਦੀ ਖ਼ੂਹ ਵਾਲੀ ਸੱਥ 'ਚ ਇਕੱਠ ਕਰਕੇ ਸੁਝਾਅ ਮੰਗੇ ਗਏ ਸਨ ਅਤੇ ਪਿੰਡ ਸਮੂਹ ਵਾਸੀਆਂ ਦੀ ਮੰਗ 'ਤੇ ਹੀ ਨਸ਼ਿਆਂ ਦੇ ਸੌਦਾਗਰ ਦੇ ਘਰਾਂ ਮੂਹਰੇ ਜਾ ਕੇ ਉਨ੍ਹਾਂ ਨੂੰ ਨਸ਼ਿਆਂ ਦੇ ਧੰਦੇ ਬੰਦ ਕਰਨ ਦੀ ਅਪੀਲ ਅਤੇ ਚਿਤਾਵਨੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ ਨਸ਼ਿਆਂ ਦੇ ਸੌਦਾਗਰਾਂ ਵਲੋਂ ਪਿੰਡ ਵਾਸੀਆਂ ਦੀ ਚਿਤਾਵਨੀ ਦੇ ਬਾਵਜੂਦ ਵੀ ਨਸ਼ੇ ਵੇਚਣੇ ਬੰਦ ਨਾ ਕੀਤੇ ਗਏ ਤਾਂ ਪਿੰਡ ਵਾਸੀ ਉਨ੍ਹਾਂ ਨੂੰ ਘੇਰ ਕੇ ਮੌਕੇ 'ਤੇ ਪੁਲਿਸ ਬੁਲਾ ਕੇ ਫੜਾਏ ਜਾਣਗੇ ਅਤੇ ਜੇਕਰ ਪੁਲਿਸ ਵਲੋਂ ਉਨ੍ਹਾਂ ਨੂੰ ਕੋਈ ਢਿੱਲ ਦਿੱਤੀ ਗਈ ਤਾਂ ਫਿਰ ਪਿੰਡ ਵਾਸੀ ਆਪਣੇ ਤੌਰ ਤਰੀਕਿਆਂ ਨਾਲ ਇਸ ਨੂੰ ਨਜਿੱਠਣਗੇ | ਇਸ ਮੌਕੇ ਹਰਭਜਨ ਸਿੰਘ ਪੰਚ, ਕੁਲਵੰਤ ਸਿੰਘ ਕੰਤੀ ਪੰਚ, ਕੱਤਰ ਸਿੰਘ ਸਾਬਕਾ ਪੰਚ, ਰੂਬੀ ਸਿੰਘ ਪੰਚ, ਜਗਦੇਵ ਸਿੰਘ ਇਕਾਈ ਪ੍ਰਧਾਨ ਬੀਕੇਯੂ ਡਕੌਂਦਾ, ਰੇਸ਼ਮ ਸਿੰਘ ਬਰਾੜ, ਕਮਲਦੀਪ ਸਿੰਘ, ਮੇਵਾ ਸਿੰਘ ਸਿੱਧੂ, ਮੈਂਗਲ ਸਿੰਘ, ਮਲਕੀਤ ਸਿੰਘ, ਹਰਮਨ ਸਿੰਘ, ਗਗਨਦੀਪ ਸਿੰਘ, ਭੋਲਾ ਸਿੰਘ, ਰਾਜਾ ਸਿੰਘ, ਹਰਪ੍ਰੀਤ ਕੌਰ, ਸਿਮਰਜੀਤ ਕੌਰ ਅਤੇ ਮਲਕੀਤ ਕੌਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲੇ੍ਹ 'ਚ ਬਾਰਿਸ਼ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਮਿਲੀ ਰਾਹਤ <br/> ਅਗਲੀ ਖ਼ਬਰ ਗੀਤਾਂਸ, ਮਿਤਾਂਸ ਅਤੇ ਰਵਨੂਰ ਕੌਰ ਸਟੂਡੈਂਟ ਆਫ਼ ਦਾ ਈਅਰ ਇਨਾਮ ਨਾਲ ਸਨਮਾਨਿਤ <br/>
Ad Position 24