ਬਠਿੰਡਾ, 28 ਮਈ (ਅੰਮਿ੍ਤਪਾਲ ਸਿੰਘ ਵਲਾਣ):- ਪ੍ਰਸਿੱਧ ਸਾਹਿੱਤਕਾਰ, ਕੌਮੀ ਪੱਧਰ ਦੇ ਟਰੇਡ ਯੂਨੀਅਨ ਆਗੂ ਅਤੇ ਵਕੀਲ ਰਿਪੁਦਮਨ ਸਿੰਘ ਰੂਪ ਦਾ ਅੱਜ ਦਿਹਾਂਤ ਹੋ ਗਿਆ¢ ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ¢ ਰਿਪੁਦਮਨ ਸਿੰਘ ਰੂਪ ਮਰਹੂਮ ਸਾਹਿੱਤਕਾਰ ਸੰਤੋਖ ਸਿੰਘ ਧੀਰ ਦੇ ਭਰਾ ਸਨ ਅਤੇ ਸਾਹਿਤਕ ਤੇ ਸਮਾਜਿਕ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਰੱਖਦੇ ਸਨ¢ ਉਨਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੰਜਾਬੀ ਸਾਹਿਤਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ¢ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ, ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ, ਸਕੱਤਰ ਸੁਰਿੰਦਰਪ੍ਰੀਤ ਘਣੀਆਂ, ਡਾ. ਸਿੰਦਰਪਾਲ ਸਿੰਘ, ਡਾ. ਕਰਮਜੀਤ ਸਿੰਘ, ਸ਼ੈਲਿੰਦਰਜੀਤ ਸਿੰਘ ਰਾਜਨ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ, ਗੁਰਸੇਵਕ ਸਿੰਘ ਢਿੱਲੋਂ, ਡਾ. ਸਤਨਾਮ ਸਿੰਘ ਜੱਸਲ, ਪ੍ਰੋ. ਜਸਵੀਰ ਸਿੱਧੂ, ਜਸਪਾਲ ਜੱਸੀ, ਦੀਪਕ ਸ਼ਰਮਾ ਚਨਾਰਥਲ, ਜਸਵੰਤ ਰਾਏ, ਸ਼ਾਇਰ ਅਮਰਜੀਤ ਜੀਤ, ਨਾਵਲਕਾਰ ਜਗਮੇਲ ਸਿੰਘ ਜਠੌਲ, ਸੁਖਦਰਸ਼ਨ ਗਰਗ, ਇਤਿਹਾਸਕਾਰ ਹਰਭਜਨ ਸਿੰਘ ਸੇਲਬਰਾਹ, ਸ਼ਾਇਰ ਮੀਤ ਬਠਿੰਡਾ, ਪ੍ਰੋ. ਤਰਸੇਮ ਨਰੂਲਾ, ਪੋਰਿੰਦਰ ਕੁਮਾਰ ਸਿੰਗਲਾ, ਅਮਰਜੀਤ ਕੌਰ ਹਰੜ, ਡਾ. ਅਜੀਤਪਾਲ ਸਿੰਘ ਅਤੇ ਡਾ. ਜਸਪਾਲਜੀਤ ਨੇ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ¢ਇਸ ਤੋਂ ਇਲਾਵਾ ਪੰਜਾਬੀ ਸਾਹਿੱਤ ਸਭਾ ਰਜਿ. ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ, ਜਨਰਲ ਸਕੱਤਰ ਰਣਜੀਤ ਗੌਰਵ, ਗੁਰਦੇਵ ਖੋਖਰ, ਬਲਵਿੰਦਰ ਸਿੰਘ ਭੁੱਲਰ, ਦਿਲਬਾਗ ਸਿੰਘ, ਅਗਾਜਬੀਰ, ਅਮਨ ਦਾਤੇਵਾਸੀਆ, ਰਮੇਸ਼ ਗਰਗ, ਰਣਬੀਰ ਰਾਣਾ, ਦਮਜੀਤ ਦਰਸ਼ਨ, ਰਵਿੰਦਰ ਸਿੰਘ ਸੰਧੂ, ਭੋਲਾ ਸਿੰਘ ਸ਼ਮੀਰੀਆ, ਪਿ੍ੰ ਅਮਰਜੀਤ ਸਿੰਘ ਸਿੱਧੂ ਤੋਂ ਇਲਾਵਾ ਟੀਚਰਜ਼ ਹੋਮ ਬਠਿੰਡਾ ਦੇ ਜਨਰਲ ਸਕੱਤਰ ਲਛਮਣ ਮਲੂਕਾ, ਕਹਾਣੀਕਾਰ ਅਤਰਜੀਤ ਨੇ ਵੀ ਰਿਪੁਦਮਨ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ¢ ਸੁਰਿੰਦਰਪ੍ਰੀਤ ਘਣੀਆਂ ਨੇ ਦੱਸਿਆ ਕਿ ਰਿਪੁਦਮਨ ਸਿੰਘ ਰੂਪ ਦੀ ਇੱਛਾ ਅਨੁਸਾਰ ਉਨਾਂ ਦੇ ਪਰਿਵਾਰ ਵਲੋਂ ਉਨਾਂ ਦਾ ਮਿ੍ਤਕ ਸਰੀਰ ਖੋਜ ਕਾਰਜਾਂ ਲਈ ਪੀ.ਜੀ.ਆਈ. ਚੰਡੀਗੜ ਨੂੰ ਦਾਨ ਕਰ ਦਿੱਤਾ ਗਿਆ |