ਭਗਤਾ ਭਾਈਕਾ, 27 ਜੂਨ (ਸੁਖਪਾਲ ਸਿੰਘ ਸੋਨੀ)- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਯੂਥ ਕਾਂਗਰਸ ਦੀਆਂ ਚੋਣਾਂ ਜਿੱਤਣ ਦੀ ਖ਼ੁਸ਼ੀ ਵਿਚ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਤੇ ਹਲਕੇ ਦੇ ਸਰਗਰਮ ਆਗੂ ਜਸ਼ਨਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਧੰਨਵਾਦੀ ਰੋਡ ਮਾਰਚ ਕੱਢਿਆ ਗਿਆ । ਇਸ ਸਮੇਂ ਯੂਥ ਕਾਂਗਰਸ ਹਲਕਾ ਰਾਮਪੁਰਾ ਫੂਲ ਦੇ ਨਵੇਂ ਬਣੇ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ, ਬਲਾਕ ਭਗਤਾ ਭਾਈਕਾ ਦੇ ਨਵੇਂ ਬਣੇ ਯੂਥ ਪ੍ਰਧਾਨ ਵੀਰਇੰਦਰ ਸਿੰਘ ਜਲਾਲ, ਬਲਾਕ ਫੂਲ ਦੇ ਨਵੇਂ ਬਣੇ ਪ੍ਰਧਾਨ ਜੈਸ਼ਲਪ੍ਰੀਤ ਸਿੰਘ ਮਹਿਰਾਜ ਵੀ ਮੌਜੂਦ ਸਨ। ਮਾਰਚ ਦੌਰਾਨ ਪਿੰਡਾਂ ਅੰਦਰ ਜਸ਼ਨ ਚਹਿਲ ਸਮੇਤ ਨਵੇਂ ਬਣੇ ਪ੍ਰਧਾਨਾਂ ਦਾ ਸਮਰਥਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਥਾਂ ਥਾਂ ਲੱਡੂ ਵੰਡੇ ਗਏ । ਸਥਾਨਿਕ ਮੁੱਖ ਚੌਕ ਵਿਖੇ ਬੋਲਦੇ ਹੋਏ ਕਾਂਗਰਸ ਦੇ ਬੁਲਾਰੇ ਜਸ਼ਨਦੀਪ ਸਿੰਘ ਚਹਿਲ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ਉਪਰ ਫ਼ੇਲ੍ਹ ਸਾਬਤ ਹੋ ਰਹੀ ਹੈ, ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸੂਬੇ ਦਾ ਮੁਖੀਆਂ ਹੀ ਆਪਣੀ ਪਰਜਾ ਦੇ ਹਿਰਦੇ ਵਲੂੰਧਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਸੂਬੇ ਬੇਹੱਦ ਖ਼ੁਸ਼ਹਾਲੀ ਵੱਲ ਵਧ ਰਿਹਾ ਸੀ ਅਤੇ ਲੁੱਟਾਂ ਖੋਹਾਂ ਅਤੇ ਨਸ਼ਿਆਂ ਠੱਲ੍ਹ ਸੀ। ਅੱਜ ਕੱਲ੍ਹ ਨਸ਼ਿਆਂ ਅਤੇ ਲੁੱਟਾਂ ਖੋਹਾਂ ਕਾਰਨ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਹੈ। ਉਨ੍ਹਾਂ ਸੂਬੇ ਅੰਦਰ ਅਗਲੀ ਸਰਕਾਰ ਕਾਂਗਰਸ ਦੀ ਬਣਨ ਦਾ ਦਾਅਵਾ ਕੀਤਾ । ਇਸ ਸਮੇਂ ਅੰਗਰੇਜ਼ ਸਿੰਘ ਸਿਰੀਏਵਾਲਾ ਪ੍ਰਧਾਨ ਬਲਾਕ ਭਗਤਾ, ਗੁਰਚਰਨ ਸਿੰਘ ਭਾਈਰੂਪਾ ਪ੍ਰਧਾਨ ਬਲਾਕ ਫੂਲ, ਸੁਰਿੰਦਰ ਕੁੱਕੂ, ਰਾਜਵੰਤ ਸਿੰਘ ਭਗਤਾ, ਸੁਰੇਸ਼ ਕੁਮਾਰ ਚੌਧਰੀ, ਕਾਲਾ ਜਲਾਲ, ਜਰਨੈਲ ਸਿੰਘ ਮਸ਼ੀਨਾਂ ਵਾਲੇ, ਬੂਟਾ ਸਿੰਘ ਭਗਤਾ, ਰਾਕੇਸ਼ ਕੁਮਾਰ ਭਾਈਰੂਪਾ ਵਾਲੇ, ਰਾਜਿੰਦਰ ਸਿੰਘ ਬਾਬੇਕਾ, ਸੰਜੀਵ ਕੁਮਾਰ ਰਿੰਕਾ, ਕਾਲਾ ਜਲਾਲ, ਜੀਤ ਰਾਮ ਗੋਇਲ, ਜੀਵਨ ਬਰਾੜ, ਬਿੰਦਰ ਕੁਮਾਰ ਗੋਗਾ, ਰਿੰਪਲ ਭੱਲਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਦੇ ਸਮਰਥਕ ਹਾਜ਼ਰ ਸਨ।