05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪਿੰਡ ਡਿੱਖ ਦੇ ਨੌਜਵਾਨ ਦੇ ਕਤਲ ਮਾਮਲੇ ’ਚ ਇਨਸਾਫ਼ ਲਈ ਕਿਸਾਨਾਂ ਨੇ ਬਠਿੰਡਾ-ਚੰਡੀਗੜ੍ਹ ਹਾਈਵੇ ਕੀਤਾ ਜਾਮ

Ad Position 21
No active advertisement
ਅਜੀਤ ਡੈਸਕ 30-07-2026
ਰਾਮਪੁਰਾ ਫੂਲ਼, 29 ਜੁਲਾਈ (ਹੇਮੰਤ ਕੁਮਾਰ ਸ਼ਰਮਾ)-ਸਬ ਡਵੀਜ਼ਨ ਮੌੜ ਦੇ ਪਿੰਡ ਡਿੱਖ ਵਿਚ ਬੀਤੇ ਸ਼ੁੱਕਰਵਾਰ ਨੂੰ ਖੇਤ ਦੇ ਕਿਸੇ ਵਿਵਾਦ ਨੂੰ ਲੈਕੇ ਤਾਏ ਵਲੋਂ ਆਪਣੀ ਪਤਨੀ ਨਾਲ ਰਲਕੇ ਖੇਤ ਵਿਚ ਹੀ ਪਹਿਲਾਂ ਛੋਟੇ ਭਰਾ ਹਰਮੰਦਰ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਜਦਕਿ ਉਪਰੰਤ ਆਪਣੇ ਭਤੀਜੇ ਦਾ ਦਰਦਨਾਕ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਉਥੇ ਹੀ ਮ੍ਰਿਤਕ ਨੌਜਵਾਨ ਅਰਸ਼ਦੀਪ ਸਿੰਘ ਦੇ ਪੀੜ੍ਹਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਦੇ ਦੋ ਦਿਨਾਂ ਦੇ ਭਰੋਸੇ ਮਗਰੋਂ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਤਾਏ ਕੁਲਵੰਤ ਸਿੰਘ ਪੁੱਤਰ ਹਰਫੂਲ ਸਿੰਘ ਤੇ ਤਾਈ ਮਨਜੀਤ ਕੌਰ ਪਤਨੀ ਕੁਲਵੰਤ ਸਿੰਘ ਨੂੰ ਭਾਵੇਂ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਮੁੱਖ ਸਾਜਿਸ਼ਕਰਤਾ ਰੂਪ ਚੰਦ ਸ਼ਰਮਾ ਉਰਫ਼ ਜੱਜ ਪੁੱਤਰ ਦਿਲਾਰਾਮ ਵਾਸੀ ਡਿੱਖ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੋਣ ਦੇ ਚੱਲਦਿਆਂ ਪੀੜ੍ਹਤ ਪਰਿਵਾਰ ਸਮੇਤ ਕਿਸਾਨਾਂ ਦੁਆਰਾ ਪਿੰਡ ਢੱਡੇ ਵਿਖੇ ਰਾਮਪੁਰਾ-ਮੌੜ ਰੋਡ ਜਾਮ ਕਰ ਦਿੱਤਾ ਗਿਆ ਸੀ, ਪਰ ਇਥੇ ਸ/ਡ ਡੀ ਐਸ ਪੀ ਜਸਵਰਿੰਦਰ ਸਿੰਘ ਨੇ ਮੁੱਖ ਸਾਜਿਸ਼ਕਰਤਾ ਦੀ ਗ੍ਰਿਫ਼ਤਾਰੀ ਲਈ ਹੋਰ ਦੋ ਦਿਨਾਂ ਦਾ ਸਮਾਂ ਮੰਗਿਆ, ਪਰ ਦੋ ਦਿਨਾਂ ਦੇ ਸਮੇਂ ਮਗਰੋਂ ਵੀ ਪੀੜ੍ਹਤ ਪਰਿਵਾਰ ਨੂੰ ਕੋਈ ਇਨਸਾਫ਼ ਮਿਲਦਾ ਨਾ ਦੇਖ ਅੱਜ ਰਾਮਪੁਰਾ ਫੂਲ਼ ਦੇ ਮੌੜ ਚੌਕ ਵਿਚ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਮਾਰਗ ਜਾਮ ਕੀਤਾ ਗਿਆ। ਇਸ ਮੌਕੇ ਮ੍ਰਿਤਕ ਅਕਾਸ਼ਦੀਪ ਸਿੰਘ ਦੇ ਪਿਤਾ ਹਰਮੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਕੁਲਵੰਤ ਸਿੰਘ ਨਾਲ ਉਨ੍ਹਾਂ ਦਾ ਕੋਈ ਖੇਤ ਦਾ ਮਸਲਾ ਚਲਦਾ ਸੀ ਜਿਸ ਨੂੰ ਲੈ ਕੇ ਰਾਮ ਚੰਦ ਸ਼ਰਮਾ ਨੇ ਡੂੰਘੀ ਸਾਜਿਸ਼ ਤਹਿਤ ਆਪਣੀ ਪੁਰਾਣੀ ਰੰਜਿਸ਼ ਕੱਢਣ ਲਈ ਇਹ ਸਾਰੀ ਪਲਾਨਿੰਗ ਕੀਤੀ ਸੀ ਜਿਸ ਦੀ ਮੁੱਖ ਵਜ੍ਹਾ ਰਾਮਚੰਦ ਉਪਰ ਬੇਅਦਬੀ ਦਾ ਕੇਸ ਚੱਲਦਾ ਹੋਣ ਕਰਕੇ ਅਕਾਸ਼ਦੀਪ ਗਵਾਹ ਤੌਰ ’ਤੇ ਭੁਗਤ ਰਿਹਾ ਸੀ, ਜਿਸ ਨੂੰ ਲੈਕੇ ਪਹਿਲਾਂ ਵੀ ਕਾਫ਼ੀ ਵਾਰੀ ਇਨ੍ਹਾਂ ਵਲੋਂ ਧਮਕੀਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਮਾਮਲੇ ’ਚ ਨਾਮਜ਼ਦ ਤਿੰਨੇ ਦੋਸ਼ੀਆਂ ਨੂੰ ਸਖ਼ਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਨਸਾਫ਼ ਦਿੱਤਾ ਜਾਵੇ। ਕਿਸਾਨ ਆਗੂ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਟਾਲਮਟੋਲ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਕਾਸ਼ਦੀਪ ਸਿੰਘ ਦੇ ਕਤਲ ਦਾ ਮੁੱਖ ਸਾਜਿਸ਼ਕਰਤਾ ਨੂੰ ਪੁਲਿਸ ਗ੍ਰਿਫ਼ਤਾਰ ਨਹੀਂ ਕਰਦੀ ਓਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਇਸ ਮੌਕੇ ਧਰਨੇ ਦੌਰਾਨ ਐਂਬੂਲੈਂਸ, ਹੋਰ ਐਮਰਜੈਂਸੀ ਵਹੀਕਲਾਂ ਅਤੇ ਸਕੂਲੀ ਵੈਨਾਂ ਲਈ ਰਸਤਾ ਖੁੱਲ੍ਹਾ ਰੱਖਿਆ ਸੀ। ਇਸ ਮੌਕੇ ਸੂਬਾ ਮੀਤ ਪ੍ਰਧਾਨ ਮਾ: ਸੂਰਜਭਾਨ, ਬਲਵਿੰਦਰ ਸਿੰਘ ਸੁਖਣਵਾਲ, ਮਾ: ਦਰਸ਼ਨ, ਗੋਰਾ ਡਿੱਖ, ਦਰਸ਼ਨ ਢਿੱਲੋਂ ਫੂਲ਼, ਕਿੰਦਾ ਜੰਡਾਂਵਾਲਾ, ਰਣਜੀਤ ਸਿੰਘ ਮੰਡੀ ਕਲਾਂ, ਜ਼ਿਲ੍ਹਾ ਫ਼ਰੀਦਕੋਟ ਪ੍ਰਧਾਨ ਜਸਵਿੰਦਰ ਗੁਰੂਸਰ, ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਗੁਰਪ੍ਰੀਤ ਫਰੀਦੇਵਾਲਾ, ਟੀਐਸਯੂ ਤੋਂ ਅੰਗਰੇਜ਼ ਸਿੰਘ ਤੇ ਕੁਲਦੀਪ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ ਜਦਕਿ ਜ਼ਿਲ੍ਹਾ ਕਮੇਟੀ ਮੈਂਬਰ ਬਚਿੱਤਰ ਢਿੱਲੋਂ, ਬਲਾਕ ਰਾਮਪੁਰਾ ਪ੍ਰਧਾਨ ਭੋਲਾ ਸਿੰਘ ਢੱਡੇ, ਫੂਲ਼ ਬਲਾਕ ਸਕੱਤਰ ਬੂਟਾ ਸਿੰਘ ਢਿਪਾਲੀ ਸਮੇਤ ਹੋਰ ਵੀ ਕਿਸਾਨ ਅਤੇ ਪਿੰਡ ਡਿੱਖ ਵਾਸੀ ਸਮੇਤ ਮਹਿਲਾਵਾਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 40.14 ਗ੍ਰਾਮ ਆਈਸ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਖੇਤੀ ਵਿਭਿੰਨਤਾ ਤਹਿਤ ਖੁੰਬਾਂ ਦੀ ਕਾਸ਼ਤ ਸੰਬੰਧੀ ਤਰਨ ਤਾਰਨ ਦੇ ਕਿਸਾਨਾਂ ਦਾ ਅੰਤਰਰਾਜੀ ਦੌਰਾ
Ad Position 24
No active advertisement