03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਭਾਰੀ ਆਵਾਜਾਈ ਲਈ ਤਿੰਨ ਦਿਨ ਪਹਿਲਾਂ ਬੰਦ ਕੀਤਾ ਪੁਲ, ਸ਼ਾਮ ਨੂੰ ਫਿਰ ਖੁੱਲ੍ਹਿਆ

Ad Position 21
No active advertisement
ਅਜੀਤ ਡੈਸਕ 02-07-2026
ਮਾਛੀਵਾੜਾ ਸਾਹਿਬ, 1 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਇੱਥੋਂ ਕੁੱਝ ਦੂਰੀ ‘ਤੇ ਸਥਿਤ ਸਤਲੁਜ ਪੁਲ ਜੋ ਕਿ ਮਾਲਵੇ ਤੇ ਦੋਆਬੇ ਨੂੰ ਜੋੜਦਾ ਹੈ, ਦੀ ਹਾਲਤ ਖਸਤਾ ਹੋ ਗਈ ਹੈ ਅਤੇ ਸਲੈਬਾਂ ਟੁੱਟ ਗਈਆਂ ਹਨ ਜਿਸ ਕਾਰਨ ਵੱਡੇ-ਵੱਡੇ ਖੱਡੇ ਵੀ ਪੈ ਗਏ ਹਨ। ਦੱਸ ਦੇਈਏ ਕਿ ਇਹ ਪੁਲ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ ਜਿਸ ਦੀ ਰਿਪੇਅਰ ਨਾ ਹੋਣ ਕਾਰਨ ਇਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਬੀਤੇ 3 ਦਿਨ ਪਹਿਲਾਂ ਇਸ ਪੁਲ ‘ਤੇ ਭਾਰੀ ਵਾਹਨਾਂ ਲਈ ਆਵਾਜਾਈ ਬੰਦ ਕਰ ਦਿੱਤੀ ਸੀ ਪਰ ਸ਼ਾਮ ਹੁੰਦਿਆਂ ਹੀ ਇਹ ਮੁੜ ਚੱਲ ਪਈ ਜਿਸ ਕਾਰਨ ਛੋਟੇ ਵਾਹਨਾਂ ਅਤੇ ਬੱਸਾਂ ਵਾਲਿਆਂ ਕਾਫ਼ੀ ਦਿੱਕਤ ਆ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਇਹ ਪੁਲ ਦੀ ਰਿਪੇਅਰ ਕਾਫ਼ੀ ਵਾਰ ਹੋ ਚੁੱਕੀ ਹੈ ਅਤੇ ਹੁਣ ਪਿਛਲੇ ਕਾਫ਼ੀ ਸਮੇਂ ਤੋਂ ਨਹੀਂ ਹੋਈ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਪਿਆ ਹੈ ਜੋ ਕਿ ਇਸ ਦੀ ਰਿਪੇਅਰ ਨਹੀਂ ਕਰ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਸ ਪੁਲ ਦੀ ਰਿਪੇਅਰ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਜੋ ਆਵਾਜਾਈ ਠੀਕ ਢੰਗ ਨਾਲ ਚੱਲ ਸਕੇ। ਦੂਸਰੇ ਪਾਸੇ ਜਦੋਂ ਨਵਾਂਸ਼ਹਿਰ ਤੋਂ ਮਾਛੀਵਾੜਾ ਨੂੰ ਜਾਂਦੀਆਂ ਬੱਸਾਂ ਦੇ ਡਰਾਈਵਰਾਂ ਨੇ ਦੱਸਿਆ ਕਿ ਇਸ ਪੁਲ ਤੋਂ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾਈ ਜਾਵੇ ਤਾਂ ਜੋ ਸਾਨੂੰ ਕੋਈ ਦਿੱਕਤ ਨਾ ਆਵੇ। ਰਾਜਪੁਰਾ ਤੋਂ ਆਏ ਕਾਰ ਸਵਾਰ ਨੇ ਦੱਸਿਆ ਕਿ ਇਸ ਰਸਤੇ ਰਾਹੀਂ ਸਾਨੂੰ ਘੱਟ ਸਫ਼ਰ ਤੈਅ ਕਰਨਾ ਪੈਂਦਾ ਅਤੇ ਜੇਕਰ ਅਸੀਂ ਲੁਧਿਆਣਾ ਤੋਂ ਘੁੰਮ ਕੇ ਆਉਂਦਾ ਹੈ ਤਾਂ ਜਿੱਥੇ ਸਾਡਾ ਟਾਈਮ ਵੱਧ ਲੱਗਦਾ ਹੈ ਉੱਥੇ ਡੀਜ਼ਲ ਖਰਚਾ ਵੀ ਵਧ ਜਾਂਦਾ ਹੈ। ਉਨ੍ਹਾਂ ਕਿ ਸਿਰਫ਼ ਛੋਟੀਆਂ ਕਾਰਾਂ, ਗੱਡੀਆਂ ਨੂੰ ਹੀ ਪੁਲ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਗਈ। ਹੈਰਾਨੀ ਉਦੋਂ ਹੋਈ ਜਦੋਂ ਮਹਿਜ਼ ਕੁੱਝ ਘੰਟਿਆਂ ਬਾਅਦ ਰਾਤ ਨੂੰ ਇਸ ਪੁਲ ਤੋਂ ਓਵਰਲੋਡ ਰੇਤੇ ਦੇ ਟਿੱਪਰ, ਟਰਾਲੀਆਂ, ਬਜਰੀ, ਗਟਕੇ ਦੇ ਟਿੱਪਰ ਆਮ ਵਾਂਗ ਸੈਂਕੜੇ ਦੀ ਗਿਣਤੀ ‘ਚ ਛੂਕਦੇ ਹੋਏ ਲੰਘਣ ਲੱਗੇ। ਸੋਚਣ ਵਾਲੀ ਗੱਲ ਹੈ ਕਿ ਕੀ ਕੁੱਝ ਘੰਟੇ ਪੁਲ ਉੱਤੋਂ ਭਾਰੀ ਵਾਹਨਾਂ ਦਾ ਲਾਂਘਾ ਰੋਕ ਕੇ ਇਸ ਦੀ ਹਾਲਤ ਸੁਧਰ ਗਈ ਜਾਂ ਪ੍ਰਸ਼ਾਸਨ ਵਲੋਂ ਰੋਕਣ ਦੇ ਬਾਵਜੂਦ ਰਾਤ ਨੂੰ ਇਸ ਨੂੰ ਖੋਲ੍ਹ ਦਿੱਤਾ ਜਾਣਾ ਕਿਸ ਗੱਲ ਵੱਲ ਇਸ਼ਾਰਾ ਕਰਦਾ ਹੈ। ਪ੍ਰਸ਼ਾਸਨ ਦੀ ਅਜਿਹੀ ਕੀ ਮਜਬੂਰੀ ਹੋ ਗਈ ਕਿ ਮਹਿਜ਼ ਕੁੱਝ ਘੰਟੇ ਪੁਲ ਤੋਂ ਭਾਰੇ ਵਾਹਨਾਂ ਨੂੰ ਰੋਕਣ ਦਾ ਫ਼ੈਸਲਾ ਅਚਨਚੇਤ ਰਾਤ ਸਮੇਂ ਬਦਲਣਾ ਪਿਆ ਜੋ ਹੁਣ ਤੱਕ ਨਿਰੰਤਰ ਚੱਲ ਰਿਹਾ ਹੈ। ਅੱਗੇ ਤਾਂ ਰਾਤ ਨੂੰ ਹੀ ਵੱਡੇ ਟਿੱਪਰ, ਟਰੱਕ, ਟਰਾਲੇ ਇੱਥੋਂ ਜ਼ਿਆਦਾ ਲੰਘਦੇ ਸਨ ਪਰ ਜਿਸ ਦਿਨ ਦਾ ਇਸ ਨੂੰ ਕੁੱਝ ਘੰਟਿਆਂ ਲਈ ਬੰਦ ਕਰ ਕੇ ਦੁਬਾਰਾ ਖੋਲਿਆ ਗਿਆ ਉਸ ਦਿਨ ਤੋਂ ਦਿਨ ‘ਚ ਹੀ ਓਵਰਲੋਡ ਰੇਤੇ, ਬਜਰੀ ਦੇ ਟਿੱਪਰ, ਟਰਾਲੇ, ਟਰਾਲੀਆਂ ਬੇਖ਼ੌਫ ਕਤਾਰ ਬੰਨੀ ਲੰਘ ਰਹੇ ਹਨ। ਆਮ ਲੋਕ ਪਰੇਸ਼ਾਨ ਹਨ ਜੋ ਹਰ ਰੋਜ਼ ਇਸ ਪੁਲ ਰਾਹੀਂ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਕਾਰਾਂ ਲਈ ਆਣ ਜਾਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਦੀ ਮੁਰੰਮਤ ਨਾ ਕੀਤੀ ਗਈ ਤਾਂ ਕੁੱਝ ਹੀ ਦਿਨਾਂ ਵਿਚ ਇਸ ਦੀ ਸਲੈਬ ਡਿਗ ਜਾਵੇ ਵੀ ਅਤੇ ਇਸ ਤੋਂ ਛੋਟੀਆਂ ਕਾਰਾਂ ਦਾ ਲੰਘਣਾ ਵੀ ਬੰਦ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਖ਼ਿਲਾਫ਼ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਦਾ ਹੱਲਾ ਬੋਲ ਅਗਲੀ ਖ਼ਬਰ ਜਤਿੰਦਰ ਪਾਠਕ ਬਣੇ ਖੰਨਾ ਨਗਰ ਕੌਂਸਲ ਦੇ ਪ੍ਰਧਾਨ
Ad Position 24
No active advertisement