03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਡਾ. ਬੇਅੰਤ ਸਿੰਘ ਬਿੱਟੂ ਮੂੰਮ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 03-05-2026
ਮਹਿਲ ਕਲਾਂ, 2 ਮਈ (ਤਰਸੇਮ ਸਿੰਘ ਗਹਿਲ)-ਨੇੜਲੇ ਪਿੰਡ ਮੂੰਮ ਤੋਂ ਉੱਘੇ ਸਮਾਜ ਸੇਵਕ ਆਰ.ਐਮ.ਪੀ ਡਾ: ਵਜੋਂ ਸੇਵਾਵਾਂ ਨਿਭਾਅ ਰਹੇ ਬੇਅੰਤ ਸਿੰਘ ਬਿੱਟੂ ਦਾ ਬੀਤੇ ਕੱਲ੍ਹ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮੂੰਮ (ਬਰਨਾਲਾ) ਵਿਖੇ ਕਰ ਦਿੱਤਾ ਗਿਆ ਤੇ ਵੱਡੀ ਗਿਣਤੀ ਸ਼ਖ਼ਸੀਅਤਾਂ ਵਲੋਂ ਅੰਤਿਮ ਸਮੇਂ ਹੰਝੂਆਂ ਭਰੀ ਵਿਦਾਇਗੀ ਦਿੱਤੀ | ਡਾ: ਬੇਅੰਤ ਸਿੰਘ ਬਿੱਟੂ ਲੋੜਵੰਦ ਲੋਕਾਂ ਦੇ ਹਾਮੀ ਅਤੇ ਗ਼ਰੀਬ ਅਮੀਰ ਦੇ ਦੁੱਖ ਸੁਖ ਦੇ ਸਾਥੀ ਸਨ, ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ | ਇਸ ਸਮੇਂ ਬਾਬਾ ਗੁਰਦੀਪ ਸਿੰਘ ਮੂੰਮ, ਸਾਬਕਾ ਸਰਪੰਚ ਗੁਰਮੀਤ ਸਿੰਘ ਪੰਧੇਰ, ਸੂਬੇਦਾਰ ਬੂਟਾ ਸਿੰਘ, ਜਗਦੇਵ ਸਿੰਘ ਸੇਖੋਂ, ਰਾਜ ਸਿੰਘ ਚੱਕੀ ਵਾਲੇ, ਪ੍ਰਧਾਨ ਦਰਸ਼ਨ ਸਿੰਘ ਸੇਖੋਂ ਕੈਨੇਡਾ, ਪ੍ਰਧਾਨ ਤੇਜਿੰਦਰ ਸਿੰਘ ਬੱਬੂ ਕੈਨੇਡਾ, ਸਾਬਕਾ ਮੈਂਬਰ ਪੰਚਾਇਤ ਬੂਟਾ ਸਿੰਘ, ਸਰਪੰਚ ਲਖਵੀਰ ਸਿੰਘ ਆਦਿ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਸ਼ਹਿਣਾ ਤੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਦੋ ਬੱਸਾਂ... ਅਗਲੀ ਖ਼ਬਰ ਵਣ ਵਿਭਾਗ ਪੰਜਾਬ ਦੀ ਵਿਸ਼ੇਸ਼ ਟੀਮ ਨੇ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਕੀਤੀ ਚੈਕਿੰਗ
Ad Position 24
No active advertisement