ਸ਼ਹਿਣਾ, 2 ਮਈ (ਸੁਰੇਸ਼ ਗੋਗੀ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਅੱਜ ਕਸਬਾ ਸ਼ਹਿਣਾ ਵਿਚੋਂ ਦੋ ਬੱਸਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਈਆਂ | ਹੁਣ ਤੱਕ ਕਸਬਾ ਸ਼ਹਿਣਾ ਵਿਚੋਂ 10 ਬੱਸਾਂ ਜਾ ਚੁੱਕੀਆਂ ਹਨ | ਜਿਨ੍ਹਾਂ ਵਿਚ 600 ਦੇ ਕਰੀਬ ਸ਼ਰਧਾਲੂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ | ਅੱਜ ਦੋਨਾਂ ਬੱਸਾਂ ਨੂੰ ਸਰਪੰਚ ਨਾਜ਼ਮ ਸਿੰਘ ਅਤੇ ਗ੍ਰਾਮ ਪੰਚਾਇਤ ਨੇ ਝੰਡੀ ਦੇ ਕੇ ਰਵਾਨਾ ਕੀਤਾ | ਮੁੱਖ ਮੰਤਰੀ ਤੀਰਥ ਯੋਜਨਾ ਯਾਤਰਾ ਸੈਲ ਦੇ ਇੰਚਾਰਜ ਜਗਸੀਰ ਸਿੰਘ, ਸੁਖਚੈਨ ਸਿੰਘ ਘਣੀਆਂ, ਲਖਵੀਰ ਸਿੰਘ, ਗੁਰਲਾਲ ਸਿੰਘ ਲਖਵੀਰ ਸਿੰਘ ਅਕਲੀਆ, ਹਰਚੈਨ ਸਿੰਘ ਨੇ ਦੱਸਿਆ ਕਿ ਇਹ ਯਾਤਰਾ ਦੋ ਰਾਤਾਂ ਅਤੇ ਤਿੰਨ ਦਿਨ ਦੀ ਹੁੰਦੀ ਹੈ | ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਰਹਿਣ ਲਈ ਏ.ਸੀ. ਕਮਰੇ, ਪਾਣੀ, ਭੋਜਨ ਅਤੇ ਮੈਡੀਕਲ ਸੁਵਿਧਾ ਦਿੱਤੀ ਜਾਂਦੀ ਹੈ | ਸਾਰੇ ਸ਼ਰਧਾਲੂਆਂ ਨੂੰ ਆਈ ਕਾਰਡ ਵੀ ਬਣਾ ਕੇ ਦਿੱਤੇ ਜਾਂਦੇ ਹਨ | ਯਾਤਰਾ ਨੂੰ ਲੈ ਕੇ ਕਸਬਾ ਸ਼ਹਿਣਾ ਵਾਸੀਆਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ | ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਬੱਸਾਂ ਪੰਚਾਇਤ ਘਰ ਸ਼ਹਿਣਾ ਤੋਂ ਰਵਾਨਾ ਹੁੰਦੀਆਂ ਹਨ ਅਤੇ ਯਾਤਰਾ ਦੀ ਬੁਕਿੰਗ ਬੱਸ ਰਵਾਨਾ ਹੋਣ ਤੋਂ ਦੋ ਦਿਨ ਪਹਿਲਾਂ ਕੀਤੀ ਜਾਂਦੀ ਹੈ |