03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੰਤ ਬਾਬਾ ਚਿਤਾ ਨੰਦ ਗ਼ਰੀਬ ਦਾਸ ਦੀ ਬਰਸੀ ਸੰਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ 30 ਤੋਂ <br/>

Ad Position 21
No active advertisement
ਅਜੀਤ ਡੈਸਕ 14-06-2026
ਤਪਾ ਮੰਡੀ, 13 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸੱਚਖੰਡ ਵਾਸੀ ਸੰਤ ਜਰਨੈਲ ਦਾਸ ਕਪੂਰੇ ਵਾਲੇ (ਮੋਗਾ) ਦੇ ਅਸ਼ੀਰਵਾਦ ਸਦਕਾ ਪਿੰਡ ਆਲੀਕੇ-ਜੈਮਲ ਸਿੰਘ ਵਾਲਾ ਵਿਖੇ ਸੰਤ ਚਿਤਾ ਨੰਦ ਗਊਸ਼ਾਲਾ 'ਚ ਪ੍ਰਬੰਧਕ ਕਮੇਟੀ ਵਲੋਂ ਨਗਰ ਦੇ ਸਹਿਯੋਗ ਸਦਕਾ ਸੰਤ ਬਾਬਾ ਚਿਤਾ ਨੰਦ (ਗਰੀਬਦਾਸ ਬੱਸਾਂ ਵਾਲੇ) ਦੀ 24ਵੀਂ ਬਰਸੀ 2 ਜੁਲਾਈ ਨੂੰ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ, ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਪੋਸਟਰ ਸੰਤ ਰਾਜਗਿਰੀ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ ਵਲੋਂ ਸਮੁੱਚੀ ਕਮੇਟੀ ਸਮੇਤ ਜਾਰੀ ਕੀਤਾ ਗਿਆ | ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਤ ਬਾਬਾ ਚਿਤਾ ਨੰਦ ਦੀ 24ਵੀਂ ਬਰਸੀ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡ ਪਾਠਾਂ ਦੇ ਪ੍ਰਕਾਸ਼ 30 ਜੂਨ ਦਿਨ ਮੰਗਲਵਾਰ ਨੂੰ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ 2 ਜੁਲਾਈ ਦਿਨ ਵੀਰਵਾਰ ਨੂੰ ਪਾਏ ਜਾਣਗੇ, ਉਪਰੰਤ ਬਾਬਾ ਮਨਮੋਹਨਪ੍ਰੀਤ ਸਿੰਘ (ਚੀਮਾ-ਜੋਧਪੁਰ ਵਾਲੇ) ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ | ਇਸ ਮੌਕੇ ਕਮੇਟੀ ਦੇ ਸਰਪੰਚ ਸੰਦੀਪ ਸਿੰਘ ਜੈਮਲ ਸਿੰਘ ਵਾਲਾ, ਸਰਪੰਚ ਜੀਤ ਸਿੰਘ ਆਲੀਕੇ, ਮੀਤ ਪ੍ਰਧਾਨ ਅਜਮੇਰ ਸਿੰਘ, ਸਾਬਕਾ ਸਰਪੰਚ ਦਲੀਪ ਸਿੰਘ ਜੈਮਲ ਸਿੰਘ ਵਾਲਾ, ਸੁਰਜੀਤ ਸਿੰਘ ਢਿੱਲੋਂ, ਹਰਦੀਪ ਸਿੰਘ ਢਿੱਲੋਂ, ਪਰਮਜੀਤ ਸਿੰਘ ਖ਼ਾਲਸਾ, ਗੁਰਤੇਜ ਸਿੰਘ ਨੈਣੇਵਾਲ, ਸੁੱਖਾ ਸਿੰਘ ਨੈਣੇਵਾਲ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ ਨੈਣੇਵਾਲ, ਹਰਦੇਵ ਸਿੰਘ, ਤਰਸੇਮ ਸਿੰਘ, ਬਿਰਸਾ ਸਿੰਘ, ਗੁਲਾਬ ਸਿੰਘ, ਸੁਖਚੈਨ ਸਿੰਘ, ਰਣਜੀਤ ਸਿੰਘ, ਹਾਕਮ ਸਿੰਘ, ਰਾਜੂ ਹਲਵਾਈ, ਜੀਤ ਸਿੰਘ ਸੇਵਾਦਾਰ, ਬੋਬੀ ਬੁੱਗਰ, ਅੰਬਾ ਆਲੀਕੇ, ਲਵੀ, ਮਨੀ, ਘੋਤ, ਜਸਕਰਨ ਸਿੰਘ, ਕੀਰਤ ਆਲੀਕੇ, ਬੂਟਾ ਸਿੰਘ, ਜਗਸੀਰ ਸਿੰਘ, ਜਸਵੀਰ ਸਿੰਘ ਨਿਕੜਾ, ਸਰਪੰਚ ਸੁਖਦੇਵ ਸਿੰਘ ਸੁੱਖੀ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਰਾਈਆ, ਗੁਰਬਖ਼ਸ਼ ਸਿੰਘ ਭੋਲਾ ਕੋਲੇ ਕਾ ਆਲੀਕੇ, ਲੱਕੀ ਸੰਧੂ ਕਲਾਂ, ਜਗਤਾਰ ਸਿੰਘ ਧਿੰਗੜ, ਪ੍ਰਤਾਪ ਸਿੰਘ, ਬਲੌਰ ਸਿੰਘ ਢਿੱਲੋਂ ਪੰਚ, ਜਸਕਰਨ ਸਿੰਘ ਬੁੱਗਰ, ਸੁਖਮੰਦਰ ਸਿੰਘ ਰਾਈਆ, ਜਿਊਣ ਸਿੰਘ ਮੋੜ, ਬਲਜਿੰਦਰ ਕੁਮਾਰ ਤਪਾ, ਜੇ.ਈ ਗੁਰਦੀਪ ਸਿੰਘ, ਰਾਜੀਵ ਗੋਲਾ, ਭਿੰਦੀ ਸੁਨਾਮੀਆ ਆਦਿ ਕਮੇਟੀ ਦੇ ਸਮੂਹ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਵਿਸ਼ੇਸ਼ ਮੀਟਿੰਗ <br/> ਅਗਲੀ ਖ਼ਬਰ ਸ੍ਰੀ ਅਗਰਵਾਲ ਪੀਰਖਾਨਾ ਕਮੇਟੀ ਤਪਾ ਵਲੋਂ ਸਾਲਾਨਾ ਸ਼ੁੱਭ ਦੀਵਾਨ ਅਤੇ ਭੰਡਾਰਾ 18 ਨੂੰ <br/>
Ad Position 24
No active advertisement