03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ੍ਰੀ ਅਗਰਵਾਲ ਪੀਰਖਾਨਾ ਕਮੇਟੀ ਤਪਾ ਵਲੋਂ ਸਾਲਾਨਾ ਸ਼ੁੱਭ ਦੀਵਾਨ ਅਤੇ ਭੰਡਾਰਾ 18 ਨੂੰ <br/>

Ad Position 21
No active advertisement
ਅਜੀਤ ਡੈਸਕ 14-06-2026
ਤਪਾ ਮੰਡੀ, 13 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ੍ਰੀ ਅਗਰਵਾਲ ਪੀਰਖਾਨਾ ਕਮੇਟੀ ਤਪਾ ਦੇ ਪ੍ਰਧਾਨ ਹੇਮਰਾਜ ਸ਼ੰਟੀ ਮੋੜ ਦੀ ਦੇਖ-ਰੇਖ ਹੇਠ ਬਾਬਾ ਲੱਖਦਾਤਾ ਪੀਰ ਅਤੇ ਬਾਬਾ ਮਲੇਰਕੋਟਲੇ ਵਾਲੇ ਮੀਰਾਂ ਸਾਹਿਬ ਦਾ 33ਵਾਂ ਸਾਲਾਨਾ ਸ਼ੁੱਭ ਦੀਵਾਨ 18 ਜੂਨ ਦਿਨ ਵੀਰਵਾਰ ਨੂੰ ਘੜੈਲੀ ਰੋਡ 'ਤੇ ਸਥਿਤ ਪੀਰਖਾਨਾ ਤਪਾ ਵਿਖੇ ਸਜਾਇਆ ਜਾ ਰਿਹਾ ਹੈ | ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤਾ ਗਿਆ | ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਹੇਮ ਰਾਜ ਸ਼ੰਟੀ ਮੌੜ ਨੇ ਦੱਸਿਆ ਕਿ ਇਸ ਸ਼ੁੱਭ ਦਿਹਾੜੇ 'ਤੇ ਬਾਬਾ ਬਿੱਟੂ ਜੀ (ਪਟਿਆਲੇ ਵਾਲੇ) ਦੀਵਾਨ ਸਜਾਉਣਗੇ, ਜਿਨ੍ਹਾਂ ਦਾ ਕਮੇਟੀ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਜਾਵੇਗਾ | ਸ਼ੇਖ ਸਾਈਆਂ ਵਲੋਂ ਬਾਬਾ ਜੀ ਦਾ ਜਸ ਗਾਇਨ ਕੀਤਾ ਜਾਵੇਗਾ | ਕਮੇਟੀ ਵਲੋਂ ਪੀਰਖਾਨਾ ਨੂੰ ਰੰਗ ਬਰੰਗੀਆਂ ਦੀਪਮਲਾਵਾਂ ਨਾਲ ਬਾਖ਼ੂਬੀ ਢੰਗ ਨਾਲ ਸਜਾਇਆ ਜਾਵੇਗਾ ਤੇ ਵੱਖ-ਵੱਖ ਸਮਾਜ ਸੇਵੀ ਕਲੱਬਾਂ ਵਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਬੰਟੀ ਬਾਬਾ ਲੁਧਿਆਣਾ ਵਾਲਿਆਂ ਵਲੋਂ ਮਿਤੀ 17 ਜੂਨ ਦਿਨ ਬੁੱਧਵਾਰ ਨੂੰ ਸ਼ਾਮ 6 ਵਜੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਇਸ ਮੌਕੇ ਬਾਬਾ ਛੱਤਰੀ, ਬਾਬਾ ਬਘੇਲ ਸ਼ੇਖ਼, ਕਮਲ ਗੋਇਲ, ਰਾਜੂ ਗੋਇਲ, ਕਿ੍ਸ਼ਨ ਗੋਇਲ, ਟੀ.ਟੀ. ਬਾਬਾ, ਸੁਭਾਸ਼ ਮੁਨੀਮ, ਭੂਸ਼ਨ ਰੂੜੇਕੇ ਵਾਲੇ, ਜਗਦੀਸ਼ ਰਾਏ ਘੁੰਨਸ, ਇੰਦਰਸੈਨ ਢਿਲਵਾਂ, ਭਗਵੰਤ ਰਾਏ, ਸ਼ਿਵਜੀ ਭੈਣੀ, ਤਰਸੇਮ ਰੂੜੇਕੇ, ਰਾਜੂ ਧੌਲਾ, ਲਵਲੀ ਕੁਮਾਰ, ਸੋਨੀ ਸ਼ਹਿਣਾ, ਰਾਜ ਕੁਮਾਰ ਪੱਖੋ, ਹਰਬੰਸ ਲਾਲ, ਜੁਬੀ ਬਾਂਸਲ, ਦਾਰਾ ਸਿੰਘ, ਸੁਰਿੰਦਰ ਕੁਮਾਰ, ਰਤਿਸ਼ ਗਰਗ, ਬਰਫੀ, ਕੇਵਲ ਬਰੇਟਾ, ਤਰਸੇਮ ਲਾਲ, ਕਿ੍ਸ਼ਨ ਗੋਇਲ,ਰਾਜੂ ਗੋਇਲ, ਬੰਟੀ ਸਟੂਡੀਓ, ਸੁਸ਼ੀਲ ਕੁਮਾਰ, ਵਿਪਨ ਕੁਮਾਰ ਆਦਿ ਸਮੂਹ ਕਮੇਟੀ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਚਿਤਾ ਨੰਦ ਗ਼ਰੀਬ ਦਾਸ ਦੀ ਬਰਸੀ ਸੰਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ 30 ਤੋਂ <br/> ਅਗਲੀ ਖ਼ਬਰ ਤਰੋਦਸ਼ੀ ਮੌਕੇ ਦੋ ਬੱਸਾਂ ਰਣੀਕੇ ਲਈ ਰਵਾਨਾ <br/>
Ad Position 24
No active advertisement