ਤਪਾ ਮੰਡੀ, 13 ਜੂਨ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ ਤਰੋਦਸ਼ੀ ਮੌਕੇ ਦੋ ਮੁਫ਼ਤ ਬੱਸਾਂ ਰਣੀਕੇ ਮੰਦਰ ਵਿਖੇ ਲਿਜਾਈਆਂ ਗਈਆਂ | ਜਿੱਥੇ ਸ਼ਿਵ ਭਗਤਾਂ ਨੇ ਸ਼ਿਵਲਿੰਗ 'ਤੇ ਜਲ ਅਰਪਿਤ ਕਰ ਕੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਮਨੋਕਾਮਨਾ ਕੀਤੀ | ਇਸ ਮੌਕੇ ਸਮੂਹ ਸ਼ਰਧਾਲੂਆਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ | ਸਮੂਹ ਸ਼ਰਧਾਲੂਆਂ ਨੇ ਭੋਲੇ ਨਾਥ ਕੀ ਜੈ ਦੇ ਜੈਕਾਰੇ ਲਗਾਏ | ਦੱਸ ਦੇਈਏ ਕਿ ਮੰਦਰ ਕਮੇਟੀ ਵਲੋਂ ਪਿਛਲੇ 8 ਸਾਲਾਂ ਤੋਂ ਹਰ ਮਹੀਨੇ ਦੀ ਤਰੋਦਸ਼ੀ ਨੂੰ ਫ਼ਰੀ ਬੱਸ ਰਣੀਕੇ ਮੰਦਿਰ ਲਈ ਭੇਜੀਆਂ ਜਾਂਦੀਆਂ ਹਨ | ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਸਰੇਸ਼ ਮਿੱਤਲ, ਹੀਰਾ ਲਾਲ ਕਾਲਾ, ਹਰੀਸ਼ ਬਾਂਸਲ, ਭੂਸ਼ਨ ਬਾਂਸਲ, ਤਾਰੀ ਦਰਾਜ, ਸ਼ਿਵਮ ਬਾਂਸਲ, ਗੁਰਵਿੰਦਰ ਮਿਸਤਰੀ ਆਦਿ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |