02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸਰਕਾਰੀ ਬਿਰਧ ਘਰ ਵਿਚ ਬਜ਼ੁਰਗਾਂ ਲਈ ਸਹੂਲਤਾਂ ਮੁਫ਼ਤ, ਲੋੜਵੰਦ ਬਜ਼ੁਰਗ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ-ਡੀ. ਸੀ.

Ad Position 21
No active advertisement
ਅਜੀਤ ਡੈਸਕ 20-06-2026

ਤਪਾ ਮੰਡੀ, 19 ਜੂਨ (ਵਿਜੇ ਸ਼ਰਮਾ)-ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ. ਏ. ਐਸ. ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੇਆਸਰਾ ਬਜ਼ੁਰਗਾਂ ਲਈ 8.21 ਕਰੋੜ ਦੀ ਲਾਗਤ ਨਾਲ ਤਪਾ ਵਿਚ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਖੋਲਿ੍ਆ ਗਿਆ ਹੈ ਜੋ ਕਿ ਪਿਛਲੇ ਇਕ ਸਾਲ ਤੋਂ ਲੋੜਵੰਦ ਬਜ਼ੁਰਗਾਂ ਲਈ ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ ਇਸ ਬਿਰਧ ਘਰ ਵਿਚ 17 ਬਜ਼ੁਰਗ ਰਹਿ ਰਹੇ ਹਨ ਇਸ ਬਿਰਧ ਘਰ ਵਿਚ 72 ਲੋੜਵੰਦ ਤੇ ਬੇਸਹਾਰਾ ਬਜ਼ੁਰਗਾਂ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ ਜਿਨ੍ਹਾਂ ਨੂੰ ਵਧੀਆ ਰਿਹਾਇਸ਼ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਤਾਜ਼ਾ ਤੇ ਪੌਸ਼ਟਿਕ ਭੋਜਨ, ਸਾਫ਼ ਸੁਥਰੇ ਕੱਪੜੇ, ਮੈਡੀਕਲ ਚੈੱਕਅਪ, ਦਵਾਈਆਂ, ਇੰਡੋਰ ਗੇਮਾਂ ਅਤੇ ਲਾਇਬੇ੍ਰੀ, ਪੂਜਾ ਘਰ, ਮਨੋਰੰਜਨ ਲਈ ਟੀ.ਵੀ. ਅਤੇ ਯੋਗਾ ਸੈਸ਼ਨ ਆਦਿ। ਬਿਰਧ ਘਰ ਦੇ ਕਮਰੇ ਆਰਾਮਦਾਇਕ ਅਤੇ ਸਾਫ਼ ਸੁਥਰੇ ਹਨ ਅਤੇ ਸਮੇਂ-ਸਮੇਂ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਬਜ਼ੁਰਗਾਂ ਲਈ ਭੋਜਨ, ਕੱਪੜੇ, ਮੈਡੀਕਲ ਸਹਾਇਤਾ, ਲਾਇਬ੍ਰੇਰੀ ਆਦਿ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਰਧ ਘਰ ਵਿਚ ਡੇਅ ਕੇਅਰ ਦੀ ਸਹੂਲਤ ਵੀ ਹੈ, ਜਿੱਥੇ ਆਸ ਪਾਸ ਦੇ ਬਜ਼ੁਰਗ ਦਿਨ ਵੇਲੇ ਆਪਣਾ ਸਮਾਂ ਵਧੀਆ ਤਰੀਕੇ ਨਾਲ ਗੁਜ਼ਾਰ ਸਕਦੇ ਸਨ। ਸਰਕਾਰ ਵਲੋਂ ਸਟੇਟ ਐਕਸ਼ਨ ਪਲਾਨ ਫ਼ਾਰ ਸੀਨੀਅਰ ਸਿਟੀਜ਼ਨ 2025-26 ਤਹਿਤ ਬਿਰਧ ਘਰ ਵਿਚ ਡੇਅ ਕੇਅਰ ਸੈਂਟਰ ਵਿਚ ਵੀ ਸਥਾਪਿਤ ਕੀਤੇ ਗਏ ਹਨ, ਜਿਸ ਵਿਚ ਬਜ਼ੁਰਗਾਂ ਦੀ ਸਰੀਰਕ ਸਿਹਤ ਲਈ ਡਾਕਟਰ ਰੂਮ, ਕਸਰਤ ਕਰਨ ਵਾਲੀਆਂ ਮਸ਼ੀਨਾਂ, ਸਾਈਕਲਿੰਗ, ਫੁੱਟ ਮਸਾਜ ਮਸ਼ੀਨ, ਯੋਗਾ, ਇਨਡੋਰ ਗੇਮ ਤੇ ਲਾਇਬੇ੍ਰੀ ਵਰਗੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋੜਵੰਦ ਬਜ਼ੁਰਗ ਬਿਰਧ ਆਸ਼ਰਮ ਵਿਚ ਰਹਿਣਾ ਚਾਹੁੰਦੇ ਹਨ ਉਹ ਆਪਣਾ ਆਧਾਰ ਕਾਰਡ ਲੈ ਕੇ ਤਹਿਸੀਲ ਕੰਪਲੈਕਸ, ਨੇੜੇ ਸੇਵਾ ਕੇਂਦਰ, ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਰਨਾਲਾ ਜਾਂ ਆਪਣੇ ਬਲਾਕ ਨਾਲ ਸਬੰਧਿਤ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀ.ਡੀ.ਪੀ.�.) ਵਿਖੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਵਾਸਤੇ ਸਬੰਧਿਤ ਬਜ਼ੁਰਗ ਦਾ ਨਾਮ, ਪਿਤਾ ਦਾ ਨਾਮ, ਮੌਜੂਦਾ ਰਿਹਾਇਸ਼, ਮੋਬਾਈਲ, ਨੰਬਰ, ਆਧਾਰ ਕਾਰਡ ਨੰਬਰ ਆਦਿ ਲੋੜੀਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਅਮਲਾ ਸਿੰਘ ਵਾਲਾ ਵਿਖੇ ਹਥਿਆਰਾਂ ਨਾਲ ਹਮਲਾ ਕਰ ਕੇ ਪੰਜ ਨੌਜਵਾਨਾਂ ਨੂੰ ਕੀਤਾ ਜ਼ਖ਼ਮੀ ਅਗਲੀ ਖ਼ਬਰ ਬੀਹਲਾ ਦੇ ਸਕੂਲ ਨੇ ਇਕ ਹੋਰ ਮਾਅਰਕਾ ਮਾਰਿਆ, ਸਕੂਲ ਆਫ਼ ਹੈਪੀਨੈੱਸ ਬੀਹਲਾ ਦੀ ਕੌਮੀ ਸਨਮਾਨ ਲਈ ਚੋਣ
Ad Position 24
No active advertisement