02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਬੀਹਲਾ ਦੇ ਸਕੂਲ ਨੇ ਇਕ ਹੋਰ ਮਾਅਰਕਾ ਮਾਰਿਆ, ਸਕੂਲ ਆਫ਼ ਹੈਪੀਨੈੱਸ ਬੀਹਲਾ ਦੀ ਕੌਮੀ ਸਨਮਾਨ ਲਈ ਚੋਣ

Ad Position 21
No active advertisement
ਅਜੀਤ ਡੈਸਕ 20-06-2026

Zਲੇਵਾਲ, 19 ਜੂਨ (ਸੋਨੀ ਚੀਮਾ)-ਸਰਦਾਰਾਂ ਦੇ ਪਿੰਡ ਬੀਹਲਾ ਨਾਲ ਪ੍ਰਸਿੱਧ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਰਾਸ਼ਟਰਪਤੀ ਐਵਾਰਡ ਜੇਤੂ ਅਧਿਆਪਕ ਹਰਪ੍ਰੀਤ ਸਿੰਘ ਦੀਵਾਨਾ ਦੀ ਅਗਵਾਈ ਵਿਚ ਅਤੇ ਪਿੰਡ ਦੇ ਦਾਨੀ ਸੱਜਣਾਂ, ਪੰਚਾਇਤ ਤੇ ਵਿਭਾਗ ਦੇ ਵਡਮੁੱਲੇ ਸਹਿਯੋਗ ਸਦਕਾ ਸਕੂਲ ਲਗਾਤਾਰ ਮਾਅਰਕੇ ਮਾਰਕਾ ਆ ਰਿਹਾ ਹੈ ਅਤੇ ਹੁਣ ਵੀ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਸਵੱਛ ਤੇ ਹਰਿਤ ਵਿਦਿਆਲਿਆ ਰੇਟਿੰਗ 2025-26 ਲਈ ਕਰਵਾਏ ਗਏ ਸਰਵੇਖਣ ਵਿਚ ਜ਼ਿਲ੍ਹੇ ਦੇ ਸਕੂਲ ਆਫ਼ ਹੈਪੀਨੈੱਸ ਬੀਹਲਾ ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ ‘ਤੇ ਵਧੀਆ ਕਾਰਗੁਜ਼ਾਰੀ/ਬੁਨਿਆਦੀ ਢਾਂਚੇ ਬਦੌਲਤ ਰਾਸ਼ਟਰੀ ਪੱਧਰ ‘ਤੇ ਸਨਮਾਨ ਲਈ ਚੁਣਿਆ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ.ਏ.ਐੱਸ ਨੇ ਦੱਸਿਆ ਕਿ ਸਵੱਛ ਅਤੇ ਹਰਿਤ ਵਿਦਿਆਲਿਆ ਰੇਟਿੰਗ 2025-26 ਲਈ ਕਰਵਾਏ ਗਏ ਸਰਵੇਖਣ ਵਿਚ ਪੇਂਡੂ ਸ਼੍ਰੇਣੀ-1 ਵਿਚ ਸਕੂਲ ਆਫ਼ ਹੈਪੀਨੈੱਸ ਬੀਹਲਾ ਨੇ ਕੌਮੀ ਪੱਧਰ ‘ਤੇ 18ਵਾਂ ਰੈਂਕ ਹਾਸਿਲ ਕੀਤਾ ਹੈ ਅਤੇ ਇਸ ਸ਼੍ਰੇਣੀ ਵਿਚ ਪੰਜਾਬ ਭਰ ਵਿਚੋਂ ਮੋਹਰੀ ਸਥਾਨ ਹਾਸਿਲ ਕੀਤਾ ਹੈ ਅਤੇ ਸਵੱਛ ਹਰਿਤ ਵਿਦਿਆਲਿਆ ਰੇਟਿੰਗ ਤਹਿਤ ਕੌਮੀ ਪੱਧਰੀ ਸਰਟੀਫਿਕੇਟ ਤੇ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਸਕੂਲ ਮੁਖੀ, ਅਧਿਆਪਕਾਂ ਸਮੇਤ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੈਡਮ ਇੰਦੂ ਸਿਮਕ ਨੇ ਦੱਸਿਆ ਕਿ ਇਸ ਸਰਵੇਖਣ ਲਈ ਕੇਂਦਰੀ ਪੱਧਰ ਦੀਆਂ ਵੱਖ-ਵੱਖ ਟੀਮਾਂ ਵਲੋਂ ਸਕੂਲ ਵਿਜ਼ਟ ਕਰ ਕੇ ਹਰੇਕ ਪਹਿਲੂ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਗਈ ਤੇ ਦੇਸ਼ ਭਰ ਦੇ ਚੁਣੇ ਹੋਏ ਸਕੂਲਾਂ ਵਿਚੋਂ ਵੱਧ ਅੰਕਾਂ ਵਾਲੇ ਸਕੂਲਾਂ ਨੂੰ ਅੰਤਿਮ ਸੂਚੀ ਵਿਚ ਸ਼ਾਮਿਲ ਕੀਤਾ ਗਿਆ। ਇਸ ਸਰਵੇਖਣ ਤਹਿਤ ਪਾਣੀ, ਪਖਾਨੇ, ਹੈਂਡਵਾਸ਼ਿੰਗ, �. ਐਂਡ ਐਮ., ਵਿਵਹਾਰਿਕ ਬਦਲਾਅ, ਮਿਸ਼ਨ ਲਾਈਫ਼ ਗਰੀਨ ਆਦਿ ਖੇਤਰਾਂ ਵਿਚ 60 ਸਵਾਲ ਰੱਖੇ ਗਏ ਸਨ। ਇਸ ਤਹਿਤ ਸ਼੍ਰੇਣੀ 1 ਵਿਚ ਪ੍ਰੀ ਪ੍ਰਾਇਮਰੀ ਤੋਂ ਅੱਠਵੀਂ ਅਤੇ ਸ਼੍ਰੇਣੀ 2 ਵਿਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਨੂੰ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਇਸ ਮਾਣਮੱਤੀ ਪ੍ਰਾਪਤੀ ਲਈ ਹੈੱਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ, ਸਮੂਹ ਸਟਾਫ਼, ਪਿੰਡ ਦੀ ਪੰਚਾਇਤ ਨੂੰ ਮੁਬਾਰਕਬਾਦ ਦਿੱਤੀ। ਇਸ ਪ੍ਰਾਪਤੀ ਪਿੰਡ ਦੇ ਸਰਪੰਚ ਸ: ਕਿਰਨਜੀਤ ਸਿੰਘ ਮਿੰਟੂ ਨੇ ਕਿਹਾ ਕਿ ਜਿੱਥੇ ਸਕੂਲ ਨੇ ਸਵੱਛ ਹਰਿਤ ਵਿਦਿਆਲਿਆ ਪੁਰਸਕਾਰ ਪ੍ਰਾਪਤ ਕੀਤਾ ਹੈ, ਉੱਥੇ ਇਸ ਸਾਲ ਕੁਆਲਿਟੀ ਐਜੂਕੇਸ਼ਨ ਵਿਚ ਸਕੂਲ ਨੇ ਐਗਜਾਮਪਲਰੀ ਐਵਾਰਡ ਵੀ ਪ੍ਰਾਪਤ ਕੀਤਾ ਹੈ। ਅਖੀਰ ਵਿਚ ਸ: ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਐਵਾਰਡ ਗ੍ਰਾਮ ਪੰਚਾਇਤ ਪਿੰਡ ਵਾਸੀਆਂ ਐਨ.ਆਰ.ਆਈ ਵੀਰਾਂ ਅਤੇ ਸਮੂਹ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ।

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਬਿਰਧ ਘਰ ਵਿਚ ਬਜ਼ੁਰਗਾਂ ਲਈ ਸਹੂਲਤਾਂ ਮੁਫ਼ਤ, ਲੋੜਵੰਦ ਬਜ਼ੁਰਗ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ-ਡੀ. ਸੀ. ਅਗਲੀ ਖ਼ਬਰ ਸੀਵਰੇਜ ਸਮੱਸਿਆ ਨੂੰ ਲੈ ਕੇ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਨੇ ਸੀਵਰੇਜ ਦਫ਼ਤਰ ਦਿੱਤਾ ਧਰਨਾ
Ad Position 24
No active advertisement