06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਰਨਾਲਾ ਵਿਚ ਇੱਕੋ ਰਾਤ 4 ਦੁਕਾਨਾਂ ਵਿਚ ਚੋਰੀ, ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 30-06-2026
ਬਰਨਾਲਾ, 29 ਜੂਨ (ਰਾਜ ਪਨੇਸਰ, ਨਰਿੰਦਰ ਅਰੋੜਾ)-ਬਰਨਾਲਾ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਬੀਤੀ ਰਾਤ ਸਦਰ ਬਾਜ਼ਾਰ ਅਤੇ ਜੁੱਤੀਆਂ ਵਾਲੇ ਮੋਰਚੇ ਦੇ ਇਲਾਕੇ ਵਿਚ ਸਥਿਤ ਚਾਰ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰ ਉੱਪਰੋਂ ਸੇਧ ਲਾ ਕੇ ਦੁਕਾਨਾਂ ਅੰਦਰ ਦਾਖਲ ਹੋਏ ਅਤੇ ਨਕਦੀ ਸਮੇਤ ਕੀਮਤੀ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਪੀੜਤ ਦੁਕਾਨਦਾਰਾਂ ਅਨੁਸਾਰ ਸਵੇਰੇ ਜਦੋਂ ਉਨ੍ਹਾਂ ਨੇ ਦੁਕਾਨਾਂ ਖੋਲ੍ਹੀਆਂ ਤਾਂ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਬਾਜ਼ਾਰ ਸਥਿਤ ਤਿਲਕ ਪਲਾਜ਼ਾ ਦੇ ਮਾਲਕ ਮੰਗਤ ਰਾਮ ਨੇ ਦੱਸਿਆ ਕਿ ਚੋਰ ਛੱਤ ਵਾਲੇ ਪਾਸੇ ਤੋਂ ਸੇਧ ਲਾ ਕੇ ਅੰਦਰ ਆਏ। ਇੱਥੋਂ ਤੱਕ ਕੀ ਚੋਰਾਂ ਵਲੋਂ ਮੰਦਰ ਦੀਆਂ ਗੋਲਕਾਂ ਅਤੇ ਗਊਸ਼ਾਲਾ ਦਾ ਗੱਲਾਂ ਵੀ ਨਹੀਂ ਛੱਡਿਆ ਗਿਆ, ਉਸ ਨੂੰ ਵੀ ਤੋੜ ਕੇ ਪੈਸੇ ਕੱਢ ਕੇ ਲੈ ਗਏ ਅਤੇ ਗੱਲੇ ਦੇ ਵਿਚ ਪਏ ਕਰੀਬ 4 ਹਜ਼ਾਰ ਰੁਪਏ ਵੀ ਲੈ ਕੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਜੁੱਤੀਆਂ ਵਾਲੇ ਮੋਰਚੇ ਕੋਲ ਅਮਜਦ ਹੇਅਰ ਸੈਲੂਨ ਦੇ ਮਾਲਕ ਅਮਜਦ ਖ਼ਾਨ ਅਤੇ ਪੰਜਾਬ ਫ਼ੈਸ਼ਨ ਬੁਟੀਕ ਦੇ ਮਾਲਕ ਕਾਲਾ ਸਿੰਘ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਚੋਰ ਅਲਮਾਰੀ ਦੇ ਵਿਚ ਪਏ 10 ਹਜ਼ਾਰ ਰੁਪਏ ਅਤੇ ਹੋਰ ਸਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਨੁਕਸਾਨ ਦਾ ਸਹੀ ਅੰਦਾਜ਼ਾ ਅਜੇ ਲਾਇਆ ਜਾ ਰਿਹਾ ਹੈ। ਉਹ ਨਾ ਇਹ ਵੀ ਦੱਸਿਆ ਕਿ ਰਾਤ ਕਰੀਬ 1 ਵਜੇ ਜਦੋਂ ਖੜਕੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਹੈਪੀ ਸਿੰਘ ਜੋ ਕਿ ਸਾਡੇ ਗੁਆਂਢ ਵਿਚ ਰਹਿੰਦਾ ਹੈ ਵਲੋਂ ਰੋਲਾ ਪਾਉਣ ਤੇ ਚੋਰ ਛਾਲ ਮਾਰ ਕੇ ਫ਼ਰਾਰ ਹੋ ਗਏ। ਸ਼ਹਿਰ ਵਿਚ ਲਗਾਤਾਰ ਵੱਧ ਰਹੀਆਂ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਬਰਨਾਲਾ ਨਿਵਾਸੀ ਜਗਸੀਰ ਸਿੰਘ, ਹਰੀਸ਼ ਕੁਮਾਰ, ਕਾਲਾ, ਹੈਪੀ ਸਿੰਘ, ਗੁਰਮੀਤ ਸਿੰਘ, ਟੋਨੀ ਗੋਇਲ, ਕਰਨ ਡੀ.ਕੇ ਚੋਪੜਾ, ਜਸਵੰਤ ਸਿੰਘ ਅਤੇ ਰਿਹਾਨ ਨੇ ਕਿਹਾ ਕਿ ਲਗਾਤਾਰ ਬਰਨਾਲਾ ਵਿਚ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀਆਂ ਨਾਲ ਪੂਰੇ ਸਹਿਮ ਦਾ ਮਾਹੌਲ ਹੈ, ਪੁਲਿਸ ਪ੍ਰਸ਼ਾਸਨ ਲਗਾਤਾਰ ਇਨ੍ਹਾਂ ਨੂੰ ਰੋਕਣ ਵਿਚ ਅਸਫਲ ਸਾਬਤ ਹੋ ਰਿਹਾ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਚੋਰ ਬੇਖ਼ੌਫ ਹੋ ਗਏ ਹਨ। ਰਾਤ ਸਮੇਂ ਬਾਜ਼ਾਰ ਸੁੰਨਸਾਨ ਹੋਣ ਦਾ ਫ਼ਾਇਦਾ ਚੁੱਕ ਕੇ ਚੋਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਰਾਤ ਦੀ ਗਸ਼ਤ ਵਧਾਉਣ ਅਤੇ ਬਾਜ਼ਾਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਦੀ ਮੰਗ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ-1 ਦੀ ਪੁਲਿਸ ਮੌਕੇ ’ਤੇ ਪਹੁੰਚੀ। ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਹਰਵਿੰਦਰ ਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮੌਕੇ ਦਾ ਮੁਆਇਨਾ ਕਰ ਲਿਆ ਗਿਆ ਹੈ ਅਤੇ ਦੁਕਾਨ ਮਾਲਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ, “ਸੀ.ਸੀ.ਟੀ.ਵੀ ਫੁਟੇਜ ਖੰਘਾਲੀ ਜਾ ਰਹੀ ਹੈ। ਬਿਆਨ ਦਰਜ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।”
Ad Position 22
No active advertisement
ਪਿਛਲੀ ਖ਼ਬਰ ਪਿੰਡ ਗਹਿਲ ’ਚ ਚੋਰਾਂ ਦਾ ਕਹਿਰ, ਇੱਕੋ ਰਾਤ ਵੱਡੀ ਗਿਣਤੀ ’ਚ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ ਅਗਲੀ ਖ਼ਬਰ ਕੱਚਾ ਕਾਲਜ ਰੋਡ ਦੇ ਕਈ ਵਾਰਡਾਂ ’ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਨੇ ਸੜਕ ਜਾਮ ਕਰ ਕੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅ...
Ad Position 24
No active advertisement