ਤਪਾ ਮੰਡੀ, 5 ਜੁਲਾਈ (ਪ੍ਰਵੀਨ ਗਰਗ)-ਬਾਬਾ ਬੰਸੀ ਵਾਲਾ ਸੇਵਾ ਸਮਿਤੀ ਤਪਾ ਵਲੋਂ ਨਗਰ ਦੇ ਸਹਿਯੋਗ ਨਾਲ ਬਾਬਾ ਬੰਸੀ ਵਾਲਿਆਂ ਦੀ ਪੰਜਵੀਂ ਬਰਸੀ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਸਮਾਗਮ ਸ੍ਰੀ ਗੀਤਾ ਭਵਨ ਵਿਖੇ ਕਰਵਾਇਆ ਗਿਆ। ਧਾਰਮਿਕ ਸਮਾਗਮ ਮੌਕੇ ਪੰਡਤ ਕਾਲਾ ਰਾਮ ਵੇਦ ਪਾਠੀ ਵੇਦ ਮੰਤਰਾਂ ਨਾਲ ਉਚਾਰਨ ਕਰ ਕੇ ਪੂਜਣ ਦੀ ਰਸਮ ਅਨਿਲ ਕੁਮਾਰ ਕਾਲਾ ਸਿੰਗਲਾ ਤੋਂ ਸਮੇਤ ਪਰਿਵਾਰ ਅਦਾ ਕਰਵਾਈ। ਇਸ ਮੌਕੇ ਸ੍ਰੀ ਅਖੰਡ ਰਮਾਇਣ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪੰਡਤ ਮੱਖਣੀ ਸ਼ਰਮਾ ਐਂਡ ਪਾਰਟੀ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਗੁਰੂਆਂ ਵਲੋਂ ਦਿਖਾਏ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਧਾਰਮਿਕ ਸਮਾਗਮ ਦੌਰਾਨ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਭੋਗ ਉਪਰੰਤ ਲੰਗਰ ਅਤੁੱਟ ਵਰਤਿਆ। ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਭੋਲਾ ਰਾਮ ਢਿੱਲਵਾਂ, ਮੰਗੂ ਮੌੜ, ਟਿੰਕੂ ਮਿੱਤਲ, ਨਰੇਸ਼ ਮਿੱਤਲ, ਜਤਿੰਦਰ ਬਾਂਸਲ, ਕੇਵਲ ਕ੍ਰਿਸ਼ਨ ਮਿੱਤਲ, ਪ੍ਰਦੀਪ ਪੱਖੋਂ, ਵਿਪਨ ਗੁਪਤਾ, ਸੁਨੀਲ ਤਾਜੋ, ਰਿੰਕੂ ਢਿਲਵਾਂ, ਈਸ਼ਵਰ ਗੋਇਲ, ਨੇਸ਼ੂ ਤਾਜੋ, ਮੋਹਿਤ ਕੁਮਾਰ, ਪ੍ਰਦੀਪ ਮੌੜ, ਵਿਨੋਦ ਬਾਂਸਲ, ਐਡਵੋਕੇਟ ਜਨਕ ਰਾਜ ਗਾਰਗੀ, ਤਰਸੇਮ ਚੰਦ ਭੋਲਾ, ਵਿਨੋਦ ਬਦਰਾ, ਪੰਡਤ ਗਿਰੀ ਰਾਜ ਸ਼ਰਮਾ, ਜੰਗ ਗੋਇਲ, ਦੀਪਕ ਬਾਂਸਲ, ਅਨੀਸ਼ ਮੌੜ, ਪਿੰਕੀ ਮੌੜ, ਪਵਨ ਚਾਉ ਵਾਲੇ, ਭਿੰਦੀ ਮੌੜ, ਰਘੁਵੀਰ ਚੰਦ ਅਗਰਵਾਲ, ਸਤਪਾਲ ਮੌੜ, ਚੁੰਨੀ ਲਾਲ ਢੀਂਗਰਾ, ਦਿਆਲ ਦਾਸ, ਪੱਪੂ ਰਾਮ, ਸੁਭਾਸ਼ ਕਾਂਸਲ, ਕ੍ਰਿਸ਼ਨ ਸਿੰਗਲਾ, ਰਜੀਵ ਗੋਲਾ, ਸੁਰਿੰਦਰ ਕੁਮਾਰ ਆਦਿ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।