06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਬਾਬਾ ਸ੍ਰੀਚੰਦ ਉਦਾਸੀਨ ਕੁਟੀਆ, ਲੜੋਈ (ਜਲੰਧਰ)

Ad Position 21
repet_subhas-goyals [Copy P29]
ਅਜੀਤ ਡੈਸਕ 01-06-2026

ਜ਼ਿਲ੍ਹਾ ਜਲੰਧਰ ਦੇ ਭੋਗਪੁਰ ਤੋਂ ਦੋ ਕੁ ਕਿਲੋਮੀਟਰ ਦੀ ਦੂਰੀ 'ਤੇ ਬਾਬਾ ਸ੍ਰੀਚੰਦ ਉਦਾਸੀਨ ਕੁਟੀਆ ਸੁਸ਼ੋਭਿਤ ਹੈ। ਕਈ ਸਾਲ ਪਹਿਲਾਂ ਇਸ ਦੀ ਸਥਾਪਨਾ ਬਾਲ ਤਪੱਸਵੀ ਸੰਤ ਹਰਭਜਨ ਦਾਸ ਨੇ ਕੀਤੀ ਸੀ। ਸੰਤ ਹਰਭਜਨ ਦਾਸ ਛੋਟੀ ਉਮਰ ਵਿਚ ਹੀ ਆਪਣੇ ਗੁਰੂ ਸ੍ਰੀ 108 ਸੰਤ ਬਾਬਾ ਮਾਹਨ ਦਾਸ ਦੇ ਚੋਲ਼ਾ ਛੱਡਣ ਪਿੱਛੋਂ ਆਪਣੇ ਡੇਰੇ ਤੇ ਜਨਮ ਸਥਾਨ ਪਿੰਡ ਭਾਰਟਾਂ ਗਣੇਸ਼ਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਤਿਆਗ ਕੇ 1981 ਵਿਚ ਲੜੋਈ ਵਿਖੇ ਆ ਗਏ ਸਨ। ਇੱਥੇ ਆ ਕੇ ਉਨ੍ਹਾਂ ਨੇ ਕੁਝ ਮਹੀਨੇ ਸੰਤ ਬਾਬਾ ਟਹਿਲ ਦਾਸ ਦੇ ਗੁਰਦੁਆਰਾ ਸਾਹਿਬ ਵਿਖੇ ਬਿਤਾਏ ਅਤੇ ਫਿਰ ਸ੍ਰੀਮਾਨ ਧਰਮ ਚੰਦ ਬੰਗਾ ਨੇ ਕੁਟੀਆ ਬਣਾਉਣ ਲਈ ਬਾਬਾ ਜੀ ਨੂੰ ਇਕ ਕਨਾਲ ਜਗ੍ਹਾ ਦਾਨ ਵਜੋਂ ਦੇ ਦਿੱਤੀ। 23 ਨਵੰਬਰ 1981 ਨੂੰ ਉਦਾਸੀਨ ਕੁਟੀਆ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਨਾਲ ਹੀ ਉਦਾਸੀਨ ਸੰਪਰਦਾਏ ਗੱਦੀ ਦੇ ਸਾਧੂ ਹੋਣ ਕਰਕੇ ਬਾਬਾ ਸ੍ਰੀਚੰਦ ਜੀ ਦਾ ਧੂਣਾ ਪ੍ਰਚੰਡ ਕੀਤਾ। ਇਹ ਧੂਣਾ ਬਾਬਾ ਫੂਲ ਸ਼ਾਹ ਬਹਾਦਰਪੁਰ ਹੁਸ਼ਿਆਰਪੁਰ ਦੀ ਇਕ ਸ਼ਾਖਾ ਹੈ। ਸ਼ੁਰੂਆਤੀ ਦਿਨਾਂ 'ਚ ਇੱਥੇ ਕੱਖਾਂ ਦੀ ਕੁੱਲੀ ਬਣਾਈ ਗਈ, ਜਿਸ ਕਾਰਨ ਅੱਜ ਵੀ ਇਲਾਕੇ ਦੇ ਲੋਕ ਬਾਬਾ ਜੀ ਨੂੰ ਕੁੱਲੀ ਵਾਲੇ ਬਾਬਾ ਜੀ ਦੇ ਨਾਂਅ ਨਾਲ ਜਾਣ ਦੇ ਹਨ। ਬਾਬਾ ਜੀ ਦੀ ਸਖ਼ਤ ਤਪੱਸਿਆ ਪਿੱਛੋਂ ਅੱਜ ਇੱਥੇ ਬਹੁਤ ਹੀ ਆਲੀਸ਼ਾਨ ਮੰਦਰ ਹੈ। ਇਸ ਕਾਰਜ ਵਿਚ ਸਮੂਹ ਇਲਾਕਾ ਨਿਵਾਸੀਆਂ ਤੇ ਬਾਬਾ ਜੀ ਦੀ ਜੀਵਨ ਸਾਥਣ ਬੀਬੀ ਸਿਮਰਨ ਜੋਤ ਨੇ ਬਹੁਤ ਹੀ ਸਹਿਯੋਗ ਦਿੱਤਾ ਹੈ। ਸੰਗਰਾਂਦ ਮਾਘੀ ਤੇ ਵਿਸਾਖੀ ਦੇ ਦਿਹਾੜੇ ਇੱਥੇ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ। ਹਰ ਸਾਲ ਇਸ ਅਸਥਾਨ 'ਤੇ 2 ਜੂਨ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਸੰਗਤਾਂ ਦੂਰੋਂ-ਦੂਰੋਂ ਆ ਕੇ ਨਤਮਸਤਕ ਹੁੰਦੀਆਂ ਹਨ। ਬਾਬਾ ਜੀ ਅਤੇ ਪਿੰਡ ਵਾਸੀਆਂ ਵਲੋਂ ਸੰਗਤਾਂ ਲਈ ਚਾਹ ਪਾਣੀ ਤੇ ਲੰਗਰ ਦਾ ਖ਼ਾਸ ਪ੍ਰਬੰਧ ਹੁੰਦਾ ਹੈ। ਸੰਤ ਬਾਬਾ ਹਰਭਜਨ ਦਾਸ ਤੇ ਹੋਰ ਦੂਰੋਂ-ਦੂਰੋਂ ਆਏ ਸੰਤਾਂ-ਮਹਾਪੁਰਸ਼ਾਂ ਵਲੋਂ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ ਜਾਂਦਾ ਹੈ।

-ਪਿੰਡ ਲੜੋਈ (ਨੇੜੇ ਭੋਗਪੁਰ), ਜ਼ਿਲ੍ਹਾ ਜਲੰਧਰ।
ਮੋਬਾਈਲ : 79867-11175

Ad Position 22
No active advertisement
ਪਿਛਲੀ ਖ਼ਬਰ ਗ਼ਜ਼ਨੀ ਦੇ ਬਾਜ਼ਾਰਾਂ ਦਾ ਸੱਚ ਅਗਲੀ ਖ਼ਬਰ ਗਿਆਨ ਗੋਦੜੀ ਗੁਰਦੁਆਰਾ ਤੇ ਹਰਜੀਤ ਸਿੰਘ ਦੂਆ
Ad Position 24