15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪ੍ਰਮਾਤਮਾ ਦਾ ਸ਼ੁਕਰਾਨਾ ਅਤੇ ਸਹਿਜ ਭਗਤੀ

ਪ੍ਰਮਾਤਮਾ ਦਾ ਸ਼ੁਕਰਾਨਾ ਅਤੇ ਸਹਿਜ ਭਗਤੀ

Ad Position 21
No active advertisement
ਅਜੀਤ ਡੈਸਕ 17-08-2026
ਆਪਣੇ ਇਸ਼ਟ ਪ੍ਰਤੀ ਕ੍ਰਿਤਾਰਥ ਹੋਣ ਦੀ ਪ੍ਰਾਰਥਨਾ ਹੈ ਸ਼ੁਕਰਾਨਾ | ਇਸ ਆਹੋਭਾਵ ਸਦਕਾ ਰੂਹਾਨੀ ਪ੍ਰਸੰਨਤਾ ਨਾਲ ਭਰਪੂਰ ਪ੍ਰਭੂ ਪ੍ਰੇਮੀ ਦੇ ਹਿਰਦੇ 'ਚੋਂ ਅਹਿਸਾਸ ਉੱਠਦਾ ਹੈ ਕਿ ਪਰਵਰਦਿਗਾਰ ਤੇਰੇ ਹੀ ਪ੍ਰਸਾਦ ਦੁਆਰਾ ਏਨੀਆਂ ਬਖਸ਼ਿਸ਼ਾਂ ਮਿਲੀਆਂ ਹਨ, ਜਿਨ੍ਹਾਂ ਦੇ ਮੈਂ ਬਿਲਕੁਲ ਕਾਬਲ ਨਹੀਂ ਸੀ | ਕਿਰਪਾ ਨਿਧਾਨ ਤੇਰੇ ਦਰ ਤੋਂ ਉਹ ਕੁਝ ਮਿਲਿਆ ਹੈ, ਜਿਸ ਦੀ ਕਲਪਨਾ ਵੀ ਨਹੀਂ ਸੀ | ਲੋੜ ਤੋਂ ਵੱਧ ਰਹਿਮਤਾਂ ਪ੍ਰਾਪਤ ਹੋਈਆਂ, ਜੋ ਮੰਗਿਆ ਉਹ ਮਿਲਿਆ, ਜੋ ਮੰਗਿਆ ਵੀ ਨਹੀਂ ਉਹ ਵੀ ਮਿਲਿਆ | ਇਹ ਤੇਰੀ ਵਡਿਆਈ ਹੈ ਤੇ ਮੇਰਾ ਰੋਮ-ਰੋਮ ਤੇਰਾ ਸ਼ੁਕਰਗੁਜ਼ਾਰ ਹੈ |
ਜੀਵਨ ਵਿਚ ਦੁੱਖ-ਸੁੱਖ ਦੋਨੋਂ ਹੀ ਸਮਾਨਾਂਤਰ ਹਨ | ਸਤਿਗੁਰੂ ਦੀ ਪੂਜਾ ਤੇ ਰੱਬ ਦੀ ਭਗਤੀ ਦੁਆਰਾ ਕੀਤੀਆਂ ਅਰਦਾਸਾਂ ਬੇਨਤੀਆਂ ਹਮੇਸ਼ਾ ਸੁਖ ਹੀ ਲੈ ਕੇ ਨਹੀਂ ਆਉਂਦੀਆਂ, ਸਗੋਂ ਦੁੱਖ ਵੀ ਇਨ੍ਹਾਂ ਵਿਚ ਸ਼ਾਮਿਲ ਹੁੰਦੇ ਹਨ | ਸੁਖ ਬੰਦੇ ਦੇ ਹੰਕਾਰ ਦੀ ਪ੍ਰੀਖਿਆ ਲੈਂਦਾ ਹੈ ਅਤੇ ਦੁੱਖ ਬੰਦੇ ਦੇ ਸਬਰ ਦੀ | ਇਨ੍ਹਾਂ ਦੋਵਾਂ ਵਿਚ ਸਫ਼ਲ ਹੋਣ ਵਾਲਾ ਬੰਦਾ ਹੀ ਜ਼ਿੰਦਗੀ ਵਿਚ ਕਾਮਯਾਬ ਹੁੰਦਾ ਹੈ | ਇਹ ਹੀ ਰੱਬ ਦੀ ਰਜ਼ਾ ਹੈ | ਇਸ ਲਈ ਇਨਸਾਨ ਨੂੰ  ਵੀ ਰੱਬ ਦੀ ਰਜ਼ਾ ਵਿਚ ਰਹਿ ਕੇ ਇਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ | ਜਿਸ ਤਰ੍ਹਾਂ ਦਾ ਵੀ ਜ਼ਿੰਦਗੀ ਵਿਚ ਸਮਾਂ ਆਏ, ਪ੍ਰਮਾਤਮਾ ਦਾ ਭਾਣਾ ਸਮਝ ਕੇ ਗੁਜ਼ਾਰਨ ਵਿਚ ਹੀ ਭਲਾ ਹੈ | ਇਹ ਬਹੁਤ ਜ਼ਰੂਰੀ ਹੈ ਕਿ ਪ੍ਰਮਾਤਮਾ ਦੀ ਮਰਜ਼ੀ ਅਨੁਸਾਰ ਹੀ ਜ਼ਿੰਦਗੀ ਨੂੰ  ਢਾਲੀਏ ਅਤੇ ਹਰ ਹਾਲਤ ਵਿਚ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕਰੀਏ | ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫ਼ਰਾਮਾਉਂਦੇ ਹਨ:-
ਨਿਰਗੁਨੀਆਰ ਇਆਨਿਆ
ਸੋ ਪ੍ਰਭੁ ਸਦਾ ਸਮਾਲਿ¨
ਜਿਨਿ ਕੀਆ ਤਿਸੁ ਚੀਤਿ ਰਖੁ
ਨਾਨਕ ਨਿਬਹੀ ਨਾਲਿ¨
(ਅੰਗ:266)
ਜੀਵਨ ਪੈਂਡਾ ਤੈਅ ਕਰਦੇ ਹੋਏ ਜੇਕਰ ਥੋੜ੍ਹਾ ਜਿਹਾ ਵੀ ਧਿਆਨ ਕਰੀਏ ਤਾਂ ਮਹਿਸੂਸ ਹੋਵੇਗਾ ਕਿ ਪ੍ਰਮਾਤਮਾ ਅਤੇ ਸਤਿਗੁਰੂ ਹਮੇਸ਼ਾ ਕਿਰਪਾਲੂ ਤੇ ਉਦਾਰਚਿਤ ਰਹਿੰਦੇ ਹਨ | ਮੰਗਣ ਤੋਂ ਬਿਨਾਂ ਪ੍ਰਮਾਤਮਾ ਆਪਣੀ ਖ਼ੁਸ਼ੀ ਨਾਲ ਕਿਤੇ ਵੱਧ ਸਾਨੂੰ ਦੇ ਰਿਹਾ ਹੈ | ਫਿਰ ਵੀ ਇਨਸਾਨ ਬੇਧਿਆਨਾ ਹੋ ਕੇ ਉਨ੍ਹਾਂ ਵਸਤੂਆਂ ਦੀ ਮੰਗ ਕਰ ਬੈਠਦਾ ਹੈ, ਜੋ ਜੀਵਨ ਵਿਚ ਵਿਗਾੜ ਪੈਦਾ ਕਰਦੀਆਂ ਹਨ | ਇਸ ਲਈ ਸਬਰ ਤੇ ਸੰਤੋਖ ਦੀ ਬਹੁਤ ਲੋੜ ਹੁੰਦੀ ਹੈ | ਪ੍ਰਮਾਤਮਾ ਦਾ ਅਹਿਸਾਸ ਹੀ ਚੇਤੇ ਵਿਚ ਵਸਾਉਣਾ ਕਾਫ਼ੀ ਹੈ ਅਤੇ ਪ੍ਰਮਾਤਮਾ ਤੋਂ ਕੇਵਲ ਬਖਸ਼ਿਸ਼ ਦੀ ਹੀ ਮੰਗ ਕਰਨੀ ਵਾਜਿਬ ਹੁੰਦੀ ਹੈ | ਸਤਿਗੁਰੂ ਨੇ ਸਿਮਰਨ ਤੱਕ ਹੀ ਸੀਮਤ ਰਹਿਣ ਦੀ ਪ੍ਰੇਰਨਾ ਕੀਤੀ ਹੈ | ਇਹ ਹੀ ਸ਼ੁਕਰਾਨੇ ਦਾ ਭਾਵ ਹੈ |
ਜੀਵ ਆਤਮਾ ਪ੍ਰਮਾਤਮਾ ਦੀ ਅੰਸ਼ ਹੈ | ਪਰ ਇਨਸਾਨ ਆਪਣੀ ਆਤਮਿਕ ਸੰਤੁਸ਼ਟੀ ਨੂੰ  ਭੁੱਲ ਕੇ ਮਾਇਕ ਸੁੱਖਾਂ ਨੂੰ  ਹੀ ਜ਼ਿੰਦਗੀ ਦਾ ਆਧਾਰ ਮੰਨ ਲੈਂਦਾ ਹੈ ਅਤੇ ਪ੍ਰਮਾਤਮਾ ਦੇ ਸਦੀਵ ਕਾਲ ਪੱਕੇ ਆਸਰੇ ਨੂੰ  ਵਿਸਾਰ ਦਿੰਦਾ ਹੈ | ਜਿਨ੍ਹਾਂ ਦੇ ਸਿਰ 'ਤੇ ਪ੍ਰਮਾਤਮਾ ਦਾ ਹੱਥ ਹੁੰਦਾ ਹੈ, ਅਜਿਹੇ ਗੁਰਮੁਖ ਮਹਾਤਮਾ ਆਪਣੀ ਸੁਰਤ ਨੂੰ  ਹਮੇਸ਼ਾ ਨਿਰੰਕਾਰ ਦੇ ਅਹਿਸਾਸ ਨਾਲ ਜੋੜੀ ਰੱਖਦੇ ਹਨ | ਫ਼ਲਾਂ ਨਾਲ ਭਰਪੂਰ ਰੁੱਖ ਹੀ ਝੁਕਦਾ ਹੈ | ਇਸ ਲਈ ਹੇ ਮਾਨਵ! ਤੂੰ ਝੁਕ ਕੇ ਵੇਖੇਂਗਾ ਤਾਂ ਆਸਮਾਨ ਵੀ ਨੇੜੇ ਦਿਸੇਗਾ | ਮਨ 'ਚ ਨਿਮਰਤਾ ਅਤੇ ਚਿਹਰੇ 'ਤੇ ਨੂਰ ਮੁਸਕਰਾਏਗਾ | ਪ੍ਰਭੂ ਭਗਤੀ ਦੇ ਰੰਗ ਵਿਚ ਰੰਗੇ ਇਨਸਾਨ ਨੂੰ  ਹੀ ਸੁੱਖਾਂ ਦੀ ਇਲਾਹੀ ਦਾਤ ਪ੍ਰਾਪਤ ਹੁੰਦੀ ਹੈ | ਉਸ ਦੀ ਤਿ੍ਸ਼ਨਾਤਮਿਕ ਭੁੱਖ ਮਿਟ ਜਾਂਦੀ ਹੈ | ਉਸ ਦਾ ਹਿਰਦਾ ਹਮੇਸ਼ਾ ਪ੍ਰਭੂ ਦੇ ਸ਼ੁਕਰਗੁਜ਼ਾਰ ਵਿਚ ਹੀ ਰਹਿੰਦਾ ਹੈ |
ਇਨਸਾਨ ਦੀ ਆਦਤ ਹੈ ਕਿ ਗਿਲੇ-ਸ਼ਿਕਵੇ ਕਰਨ ਤੋਂ ਪ੍ਰਹੇਜ਼ ਨਹੀਂ ਕਰਦਾ | ਭਿਖਾਰੀ ਵਾਂਗ ਮੰਗਣ ਲਈ ਹੱਥ ਅੱਡੀ ਰੱਖਦਾ ਹੈ | ਪ੍ਰਮਾਤਮਾ ਬਿਨ ਮੰਗਿਆਂ ਹੀ ਦਿੰਦਾ ਹੈ, ਪਰ ਇਨਸਾਨ ਦੀ ਸਥਿਤੀ ਬਹੁਤੀ ਵਾਰ ਅਜਿਹੀ ਹੋ ਜਾਂਦੀ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਆਖਦੇ ਹਨ:-
ਦਸ ਬਸਤੂ ਲੇ ਪਾਛੈ ਪਾਵੈ¨
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ¨
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ¨
ਤਉ ਮੂੜਾ ਕਹੁ ਕਹਾ ਕਰੇਇ¨
(ਅੰਗ:268)
ਅਨੁਸਾਰ ਏਨਾ ਕੁਝ ਲੈ ਕੇ ਜੇ ਇਨਸਾਨ ਦੀ ਇਕ ਮੰਗ ਪੂਰੀ ਨਹੀਂ ਹੁੰਦੀ ਤਾਂ ਸ਼ਿਕਾਇਤਾਂ ਕਰਨ ਲੱਗ ਪੈਂਦਾ ਹੈ | ਬੇਸਬਰਾ ਤੇ ਨਾ-ਸ਼ੁਕਰਾ ਬਣ ਕੇ ਦੁਖੀ ਜੀਵਨ ਬਤੀਤ ਕਰਦਾ ਹੈ | ਜਿਵੇਂ ਮਿਰਗ ਦੇ ਅੰਦਰ ਹੀ ਕਸਤੂਰੀ ਹੁੰਦੀ ਹੈ ਪਰ ਉਹ ਬਾਹਰ ਭਾਲਦਾ ਫਿਰਦਾ ਹੈ | ਅੰਦਰਲੀ ਚੀਜ਼ ਬਾਹਰ ਕਿੱਥੋਂ ਲੱਭੇਗੀ? ਇਨਸਾਨ ਦੇ ਅੰਦਰ ਵੀ ਹਨ੍ਹੇਰਾ ਹੈ, ਅਗਿਆਨਤਾ ਹੈ | ਇਸ ਲਈ ਜਦੋਂ ਸ਼ੁਕਰਾਨੇ ਦੀ ਆਦਤ ਪੈ ਜਾਂਦੀ ਹੈ ਤਾਂ ਮਨ ਸ਼ਿਕਾਇਤਾਂ ਕਰਨੀਆਂ ਛੱਡ ਦਿੰਦਾ ਹੈ | ਹਾਂ ਤਾਂ ਅਸੀਂ ਰਾਜੇ ਪਰ ਸਮਝ ਥੋੜ੍ਹੀ ਘੱਟ ਹੈ | ਹਰ ਰੋਜ਼ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੀ ਸਾਰਥਕ ਤੇ ਸਹਿਜ ਭਗਤੀ ਹੈ | ਇਨਸਾਨ ਨੂੰ  ਆਪਣੀ ਨਕਾਰਾਤਮਿਕ ਸੋਚ ਨੂੰ  ਸਕਾਰਾਤਮਿਕਤਾ ਵਿਚ ਬਦਲਣਾ ਪਏਗਾ | ਤਦ ਹੀ ਇਹ ਪ੍ਰਮਾਤਮਾ ਅਤੇ ਸਤਿਗੁਰੂ ਦੀਆਂ ਬਖਸ਼ਿਸ਼ਾਂ, ਰਹਿਮਤਾਂ ਅਤੇ ਆਸ਼ੀਰਵਾਦਾਂ ਦਾ ਸ਼ੁਕਰਾਨਾ ਕਰ ਸਕੇਗਾ, ਜਿਸ ਨਾਲ ਰੂਹਾਨੀ ਖੁਸ਼ੀ ਮਹਿਸੂਸ ਹੋਵੇਗੀ | ਗੁਰੂ ਅਰਜਨ ਦੇਵ ਜੀ ਫ਼ਰਾਮਾਉਂਦੇ ਹਨ:-
ਜਿਨ ਕੈ ਮਨਿ ਸਾਚਾ ਬਿਸÉਾਸੁ¨
ਪੇਖਿ ਪੇਖਿ ਸੁਆਮੀ ਕੀ ਸੋਭਾ
ਆਨਦੁ ਸਦਾ ਉਲਾਸੁ¨
(ਅੰਗ:677)
-ਜਲੰਧਰ | 
ਮੋਬਾਈਲ : 98723-86171
Ad Position 22
No active advertisement
ਪਿਛਲੀ ਖ਼ਬਰ ਅੱਜ ਸ਼ਹੀਦੀ ਦਿਵਸ 'ਤੇ ਵਿਸ਼ੇਸ਼-ਮਦਨ ਲਾਲ ਢੀਂਗਰਾ ਨੂੰ ਯਾਦ ਕਰਦਿਆਂ... ਅਗਲੀ ਖ਼ਬਰ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਵਾਲੇ ਭਗਤ ਸਿੰਘ ਢਢੋਗਲ
Ad Position 24