ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕਰਨਵੀਰ, ਤਜਿੰਦਰਪਾਲ ਤੇ ਸਮਰਦੀਪ ਦਾ ਕਮਾਲ

Ad Position 21
No active advertisement
ਅਜੀਤ ਡੈਸਕ 30-06-2026

ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ 65ਵੀਂ ਰਾਸ਼ਟਰੀ ਇੰਟਰ ਸਟੇਟ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਜਦੋਂ ਪੰਜਾਬੀ ਪੁੱਤਰ ਕਰਨਵੀਰ ਸਿੰਘ ਸੰਧੂ ਵਲੋਂ ਸੁੱਟਿਆ ਗੋਲਾ 20.49 ਮੀਟਰ 'ਤੇ ਜਾ ਕੇ ਡਿੱਗਿਆ ਤਾਂ ਇਹ ਸਿਰਫ਼ ਇਕ ਜੇਤੂ ਥ੍ਰੋਅ ਨਹੀਂ ਸੀ, ਇਹ ਉਹ ਕਿਸਾਨੀ ਧਰਤੀ ਦੀ ਗੂੰਜ ਸੀ, ਜਿਸ ਨੇ ਹਮੇਸ਼ਾ ਦੇਸ਼ ਨੂੰ ਬਹਾਦਰ ਜਵਾਨ, ਮਿਹਨਤੀ ਕਿਸਾਨ ਤੇ ਵਿਸ਼ਵ ਪੱਧਰ ਦੇ ਖਿਡਾਰੀ ਦਿੱਤੇ ਹਨ। ਕਰਨਵੀਰ ਸਿੰਘ ਸੰਧੂ ਦੇ ਸੋਨ ਤਗਮੇ, ਤਜਿੰਦਰਪਾਲ ਸਿੰਘ ਤੂਰ ਦੇ ਕਾਂਸੀ ਦੇ ਤਗਮੇ ਤੇ ਸਮਰਦੀਪ ਸਿੰਘ ਗਿੱਲ ਦੇ ਚਾਂਦੀ ਦੇ ਤਗਮੇ ਇਸ ਗੱਲ ਦਾ ਸਬੂਤ ਹਨ ਕਿ ਪੰਜਾਬ ਦੀ ਮਿੱਟੀ ਅੱਜ ਵੀ ਚੈਂਪੀਅਨ ਪੈਦਾ ਕਰ ਰਹੀ ਹੈ। ਨਵੀਂ ਪੀੜ੍ਹੀ ਹੁਣ ਸਿਰਫ਼ ਹਿੱਸਾ ਲੈਣ ਤੱਕ ਸੀਮਤ ਨਹੀਂ, ਸਗੋਂ ਵਿਸ਼ਵ ਪੱਧਰ 'ਤੇ ਤਿਰੰਗਾ ਲਹਿਰਾਉਣ ਲਈ ਤਿਆਰ ਹੋ ਰਹੀ ਹੈ। ਕਰਨਵੀਰ ਸਿੰਘ ਸੰਧੂ ਨੇ ਸੋਨ ਤਗਮੇ ਜਿੱਤ ਕੇ ਪੰਜਾਬ ਹੀ ਨਹੀਂ, ਸਗੋਂ ਭਾਰਤ ਦੀ ਅਥਲੈਟਿਕਸ ਵਿਚ ਨਵੀਂ ਪਛਾਣ ਬਣਾਈ ਹੈ। ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਛੱਤੇਆਣਾ ਵਿਖੇ ਪਿਤਾ ਸ. ਰਣਜੀਤ ਸਿੰਘ ਸੰਧੂ ਦੇ ਘਰ ਪੈਦਾ ਹੋਏ ਕਰਨਵੀਰ ਸਿੰਘ ਸੰਧੂ ਜੋ ਪਿਛਲੇ 10 ਸਾਲ ਤੋਂ ਅਥਲੈਟਿਕਸ ਕੋਚ ਗੁਰਸਿਮਰਨ ਸਿੰਘ (ਗੈਰੀ ਸੰਧੂ) ਕੋਲੋਂ ਐਨ.ਸੀ.ਈ.ਓ. ਪਟਿਆਲਾ ਦੇ ਐਨ.ਆਈ.ਐਸ. ਟ੍ਰੇਨਿੰਗ ਸੈਂਟਰ ਵਿਖੇ ਸਿਖਲਾਈ ਲੈ ਰਿਹਾ ਹੈ, ਨੇ 10ਵੀਂ ਇਨਡੋਰ ਏਸ਼ੀਅਨ ਚੈਂਪੀਅਨਸ਼ਿਪ 2023 ਕਜਾਕਿਸਤਾਨ 'ਚ 19.37 ਮੀਟਰ ਨਾਲ ਥ੍ਰੋਅ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ ਅਤੇ ਹੁਣ ਕਰਵਾਈ ਗਈ ਨੈਸ਼ਨਲ ਇੰਟਰ ਸਟੇਟ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ 2026 'ਚ 20.49 ਸਰਬੋਤਮ ਪ੍ਰਦਰਸ਼ਨ ਕਰਕੇ ਸੋਨ ਤਗਮਾ ਤੇ ਏਸ਼ੀਅਨ ਗੇਮਜ਼ ਨਾਗੋਆ (ਜਪਾਨ) 2026 ਲਈ ਆਪਣੀ ਦਾਅਵੇਦਾਰੀ ਵੀ ਵੱਡੇ ਪੱਧਰ 'ਤੇ ਠੋਕੀ ਹੈ। ਕਰਨਵੀਰ ਸਿੰੰਘ ਸੰਧੂ ਇਸ ਵੇਲੇ ਪੰਜਾਬ ਸਰਕਾਰ ਦੇ 'ਐਕਸਟਰਾ ਓਰਡਿਨਰੀ ਸਪੋਰਟਸ ਪਰਸਨ' ਕੋਟੇ 'ਚ ਬਤੌਰ ਕੋਚ ਜ਼ਿਲ੍ਹਾ ਸਪੋਰਟਸ ਆਫਿਸ ਵਿਖੇ ਨੌਕਰੀ ਕਰ ਰਿਹਾ ਹੈ। ਇਸ ਦੀ ਮਾਣਮੱਤੀ ਪ੍ਰਾਪਤੀ ਪੰਜਾਬ ਖੇਡ ਵਿਭਾਗ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ। ਇਸ ਚੈਂਪੀਅਨਸ਼ਿਪ 'ਚ ਜਿਸ ਤਰ੍ਹਾਂ ਪੰਜਾਬੀ ਪੁੱਤਰਾਂ ਨੇ ਪੋਡੀਅਮ 'ਤੇ ਥਾਂ ਬਣਾਈ, ਉਹ ਦਰਸਾਉਦੀ ਹੈ ਕਿ ਦੇਸ਼ 'ਚ ਸ਼ਾਟਪੁੱਟ ਦੀ ਪਰੰਪਰਾ ਨੂੰ ਅੱਗੇ ਵਧਾਉਣ ਵਿਚ ਪੰਜਾਬ ਅੱਜ ਵੀ ਮੋਹਰੀ ਹੈ ਤੇ ਕਰਨਵੀਰ ਸੰਧੂ ਦੀ ਨਵੀ ਉਡਾਣ, ਤਜਿੰਦਰਪਾਲ ਤੂਰ ਦਾ ਤਜਰਬਾ ਤੇ ਸਮਰਦੀਪ ਗਿੱਲ ਦਾ ਸੁਮੇਲ ਮਿਲ ਕੇ ਭਾਰਤੀ ਅਥਲੈਟਿਕਸ ਲਈ ਭਵਿੱਖ ਦੀਆਂ ਵੱਡੀਆ ਉਮੀਦਾਂ ਜਗਾਉਦੇ ਹਨ। ਅੱਜ ਲੋੜ ਇਸ ਗੱਲ ਦੀ ਹੈ ਕਿ ਕ੍ਰਿਕਟ ਦੀ ਖੇਡ ਨੂੰ ਮਿਲਦੇ ਸਨਮਾਨ ਵਾਂਗ ਹੀ ਅਥਲੈਟਿਕਸ ਵਰਗੀਆਂ ਖੇਡਾਂ ਨੂੰ ਵੀ ਸਨਮਾਨ ਦੇਣਾ ਚਾਹੀਦਾ ਹੈ। ਪਿੰਡਾਂ ਦੀ ਪ੍ਰਤਿਭਾ ਨੂੰ ਮੌਕਾ ਮਿਲੇਗਾ, ਤਾਂ ਭਾਰਤ ਹਰ ਵੱਡੇ ਮੁਕਾਬਲੇ ਵਿਚ ਤਗਮਿਆਂ ਦੀ ਗਿਣਤੀ ਵਧਾ ਸਕਦਾ ਹੈ। ਇਹ ਸਮਾਂ ਸਿਰਫ਼ ਜੇਤੂਆਂ ਨੂੰ ਵਧਾਈ ਦੇਣ ਦਾ ਨਹੀਂ, ਸਗੋਂ ਉਨ੍ਹਾਂ ਤੋਂ ਸਿੱਖਣ ਦਾ ਵੀ ਹੈ।
ਮੋਬਾਈਲ ਸਕ੍ਰੀਨ ਤੋਂ ਬਾਹਰ ਨਿਕਲ ਕੇ ਜੇ ਨੌਜਵਾਨ ਖੇਡ ਮੈਦਾਨ ਵੱਲ ਵਧਣ ਤਾਂ ਦੇਸ਼ ਦਾ ਭਵਿੱਖ ਹੋਰ ਮਜ਼ਬੂਤ ਬਣੇਗਾ। ਕਰਨਵੀਰ ਸਿੰਘ ਸੰਧੂ ਵਰਗੇ ਖਿਡਾਰੀ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਭਾਰਤ ਦਾ ਭਵਿੱਖ ਸਿਰਫ਼ ਤਗਮਾ ਟੇਬਲ 'ਚ ਨਹੀਂ, ਸਗੋਂ ਉਨ੍ਹਾਂ ਨੌਜਵਾਨਾਂ ਦੇ ਹੌਸਲੇ ਵਿਚ ਲਿਖਿਆ ਜਾ ਰਿਹਾ ਹੈ, ਜੋ ਹਰ ਰੋਜ਼ ਆਪਣੇ ਸੁਪਨਿਆਂ ਨੂੰ ਦੇਸ਼ ਦੇ ਤਿਰੰਗੇ ਨਾਲ ਜੋੜ ਕੇ ਮੈਦਾਨ 'ਚ ਉਤਰਦੇ ਹਨ। ਭਾਰਤ ਦੀ ਅਸਲ ਤਾਕਤ ਇਸ ਦੇ ਨੌਜਵਾਨ ਹਨ। ਲੋੜ ਸਿਰਫ਼ ਉਨ੍ਹਾਂ ਨੂੰ ਪਛਾਨਣ, ਤਿਆਰ ਕਰਨ ਤੇ ਭਰੋਸਾ ਦੇਣ ਦੀ ਹੈ।
-ਮੋਬਾਈਲ : 98729-78781

Ad Position 22
No active advertisement
ਪਿਛਲੀ ਖ਼ਬਰ ਮੱਕੀ ਦਾ ਰਕਬਾ ਵਧਾਓ ਤੇ ਪਾਣੀ ਬਚਾਓ ਅਗਲੀ ਖ਼ਬਰ ਨਾਰਵੇ ਸ਼ਤਰੰਜ ਜਿੱਤ ਕੇ ਇਤਿਹਾਸ ਸਿਰਜਣ ਵਾਲਾ ਆਰ. ਪ੍ਰਗਾਨੰਦਾ
Ad Position 24
No active advertisement