03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਹੌਸਲੇ ਦੀ ਮਿਸਾਲ ਬਣੀ ਨਵਪ੍ਰੀਤ ਬਸਰਾ

Ad Position 21
No active advertisement
ਅਜੀਤ ਡੈਸਕ 28-05-2026

ਕਪੂਰਥਲਾ ਦੀ ਧੀ ਨਵਪ੍ਰੀਤ ਬਸਰਾ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਫ਼ਤਹਿ ਕਰ ਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਇੱਕ ਔਰਤ ਹੋਣ ਦੇ ਨਾਤੇ ਉਸ ਦੀ ਇਹ ਪ੍ਰਾਪਤੀ ਅੱਜ ਦੀਆਂ ਕੁੜੀਆਂ ਲਈ ਹੌਸਲੇ, ਹਿੰਮਤ ਅਤੇ ਜਜ਼ਬੇ ਦੀ ਵੱਡੀ ਮਿਸਾਲ ਬਣੀ ਹੈ।
ਅੱਜ ਦੇ ਸਮੇਂ ਵਿਚ ਜਦੋਂ ਔਰਤਾਂ ਹਰ ਖੇਤਰ ਵਿਚ ਆਪਣੀ ਪਛਾਣ ਬਣਾ ਰਹੀਆਂ ਹਨ, ਉੱਥੇ ਨਵਪ੍ਰੀਤ ਬਸਰਾ ਵਰਗੀਆਂ ਧੀਆਂ ਇਹ ਸਾਬਤ ਕਰ ਰਹੀਆਂ ਹਨ ਕਿ ਜੇ ਮਨ ਵਿਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਦੁਨੀਆ ਦੀ ਕੋਈ ਵੀ ਚੋਟੀ ਔਖੀ ਨਹੀਂ ਰਹਿੰਦੀ। ਅਫ਼ਰੀਕਾ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਕਿਲੀਮੰਜਾਰੋ ਨੂੰ ਫ਼ਤਹਿ ਕਰਨਾ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਸਰੀਰਕ ਤਾਕਤ, ਮਾਨਸਿਕ ਦ੍ਰਿੜ੍ਹਤਾ ਅਤੇ ਬੇਅੰਤ ਹਿੰਮਤ ਦੀ ਕਸੌਟੀ ਹੈ।
ਕਿਲੀਮੰਜਾਰੋ ਦੀ ਚੜ੍ਹਾਈ ਦੌਰਾਨ ਮੌਸਮ ਦੀਆਂ ਮੁਸ਼ਕਿਲਾਂ, ਆਕਸੀਜਨ ਦੀ ਘਾਟ ਅਤੇ ਔਖੇ ਰਸਤੇ ਹਰ ਕਿਸੇ ਦੀ ਹਿੰਮਤ ਤੋੜ ਸਕਦੇ ਹਨ, ਪਰ ਨਵਪ੍ਰੀਤ ਨੇ ਆਪਣੇ ਅਡੋਲ ਵਿਸ਼ਵਾਸ ਅਤੇ ਮਿਹਨਤ ਨਾਲ ਇਸ ਚੋਟੀ ਨੂੰ ਸਰ ਕਰ ਲਿਆ। ਇਹ ਜਿੱਤ ਕੇਵਲ ਇੱਕ ਵਿਅਕਤੀ ਦੀ ਨਹੀਂ, ਸਗੋਂ ਹਰ ਉਸ ਕੁੜੀ ਦੀ ਜਿੱਤ ਹੈ ਜੋ ਆਪਣੇ ਸੁਪਨਿਆਂ ਨੂੰ ਹਕੀਕਤ ਬਣਾਉਣਾ ਚਾਹੁੰਦੀ ਹੈ। ਕਪੂਰਥਲਾ ਵਰਗੇ ਸ਼ਹਿਰ ਤੋਂ ਨਿਕਲ ਕੇ ਅੰਤਰਰਾਸ਼ਟਰੀ ਪੱਧਰ 'ਤੇ ਇਹ ਮਾਣ ਹਾਸਿਲ ਕਰਨਾ ਸਾਬਤ ਕਰਦਾ ਹੈ ਕਿ ਛੋਟੇ ਸ਼ਹਿਰਾਂ ਵਿਚ ਵੀ ਵੱਡੇ ਸੁਪਨੇ ਜਨਮ ਲੈਂਦੇ ਹਨ। ਨਵਪ੍ਰੀਤ ਬਸਰਾ ਦੀ ਇਹ ਉਪਲਬਧੀ ਨੌਜਵਾਨਾਂ ਨੂੰ ਇਹ ਸਨੇਹਾ ਦਿੰਦੀ ਹੈ ਕਿ ਜ਼ਿੰਦਗੀ ਵਿਚ ਕੋਈ ਵੀ ਮੰਜ਼ਿਲ ਅਸੰਭਵ ਨਹੀਂ, ਜੇ ਉਸ ਲਈ ਲਗਨ ਅਤੇ ਮਿਹਨਤ ਸੱਚੀ ਹੋਵੇ।
ਸਮਾਜ ਨੂੰ ਅਜਿਹੀਆਂ ਧੀਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੋਤਸਾਹਿਤ ਵੀ ਕਰਨਾ ਚਾਹੀਦਾ ਹੈ। ਨਵਪ੍ਰੀਤ ਬਸਰਾ ਅੱਜ ਪੰਜਾਬ ਦੀਆਂ ਧੀਆਂ ਲਈ ਇੱਕ ਪ੍ਰੇਰਨਾ ਬਣ ਚੁੱਕੀ ਹੈ, ਜਿਸ ਨੇ ਇਹ ਦਿਖਾ ਦਿੱਤਾ ਹੈ ਕਿ ਹੌਸਲੇ ਬੁਲੰਦ ਹੋਣ ਤਾਂ ਅਸਮਾਨ ਵੀ ਛੂਹਿਆ ਜਾ ਸਕਦਾ ਹੈ।
ਕਪੂਰਥਲਾ ਵਰਗੇ ਇਤਿਹਾਸਕ ਅਤੇ ਸੱਭਿਅਕ ਸ਼ਹਿਰ ਲਈ ਵੀ ਇਹ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੀ ਇੱਕ ਧੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਨਾਂਅ ਬਣਾਇਆ ਹੈ। ਇਹ ਉਪਲਬਧੀ ਕੇਵਲ ਨਵਪ੍ਰੀਤ ਦੀ ਨਹੀਂ, ਸਗੋਂ ਪੂਰੇ ਪੰਜਾਬ ਦੀ ਜਿੱਤ ਹੈ। ਉਸ ਨੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਦੀ ਮਿੱਟੀ ਵਿਚ ਉਹ ਤਾਕਤ ਹੈ ਜੋ ਦੁਨੀਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਵੀ ਸਰ ਕਰ ਸਕਦੀ ਹੈ।
ਅੱਜ ਲੋੜ ਹੈ ਕਿ ਅਸੀਂ ਆਪਣੀਆਂ ਧੀਆਂ ਨੂੰ ਸਿਰਫ਼ ਪੜ੍ਹਾਈ ਤੱਕ ਸੀਮਤ ਨਾ ਰੱਖੀਏ, ਸਗੋਂ ਖੇਡਾਂ, ਸਾਹਸੀ ਮੁਹਿੰਮਾਂ ਅਤੇ ਹਰ ਖੇਤਰ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕਰੀਏ। ਜੇ ਪਰਿਵਾਰ ਅਤੇ ਸਮਾਜ ਦਾ ਸਾਥ ਮਿਲੇ ਤਾਂ ਧੀਆਂ ਹਰ ਮੰਜ਼ਿਲ ਫ਼ਤਹਿ ਕਰ ਸਕਦੀਆਂ ਹਨ।
ਦੁਨੀਆ ਦੇ ਸੱਤ ਮਹਾਂਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨਵਪ੍ਰੀਤ ਬਸਰਾ ਹੁਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਰਸਤੇ 'ਤੇ ਤੁਰ ਪਈ ਹੈ। ਉਸ ਦਾ ਅੰਤਿਮ ਟੀਚਾ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਫ਼ਤਹਿ ਕਰਨਾ ਹੈ। ਨਵਪ੍ਰੀਤ ਦੀ ਇਹ ਜਿੱਤ ਹਿੰਮਤ, ਸੰਘਰਸ਼ ਅਤੇ ਸੁਪਨਿਆਂ ਨੂੰ ਸੱਚ ਕਰਨ ਦੀ ਪ੍ਰੇਰਣਾਦਾਇਕ ਦਾਸਤਾਨ ਹੈ।

Ad Position 22
No active advertisement
ਪਿਛਲੀ ਖ਼ਬਰ ਬਣਾਓ, ਖਾਓ ਰਾਜਸਥਾਨੀ ਪਕਵਾਨ ਅਗਲੀ ਖ਼ਬਰ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ ਕਾਰਨ ਹਾਰਡਵੇਅਰ ਦੀ ਦੁਕਾਨ ਸੜ ਕੇ ਹੋਈ ਸੁਆਹ <br/>
Ad Position 24