ਵੱਡੇ ਬੱਚਿਆਂ ਨੂੰ ਨਵੇਂ ਆਉਣ ਵਾਲੇ ਮਹਿਮਾਨਾਂ ਬਾਰੇ ਦੱਸੋ : ਅਕਸਰ ਬੱਚਿਆਂ ਦੇ ਜਨਮ ਵਿਚ ਵਕਫ਼ਾ ਜ਼ਿਆਦਾ ਹੁੰਦਾ ਹੈ, ਇਸ ਤਰ੍ਹਾਂ 'ਚ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਵੱਡੇ ਬੱਚੇ ਨੂੰ ਮਾਨਸਿਕ ਰੂਪ ਨਾਲ ਤਿਆਰ ਕਰੋ ਕਿ ਹੁਣ ਘਰ ਵਿਚ ਤੁਹਾਡਾ ਛੋਟਾ ਭਰਾ ਭੈਣ ਆਉਣ ਵਾਲਾ ਹੈ। ਥੋੜ੍ਹਾ ਵੱਡਾ ਹੋ ਕੇ ਉਹ ਤੁਹਾਡੇ ਨਾਲ ਖੇਡੇਗਾ, ਤੁਹਾਨੂੰ ਭਰਾ ਜਾਂ ਦੀਦੀ ਬੁਲਾਏਗਾ, ਤੁਸੀਂ ਉਸ ਦਾ ਧਿਆਨ ਰੱਖੋਗੇ ਆਦਿ। ਸ਼ੁਰੂ ਤੋਂ ਹੀ ਉਸ ਵਿਚ ਦੋਸਤਾਨਾ ਸੰਬੰਧ ਬਣਾਉਣ ਦਾ ਧਿਆਨ ਰੱਖੋ. ਵੱਡੇ ਬੱਚੇ ਨੂੰ ਗਰਭ ਛੂਹਣ ਨੂੰ ਕਹੋ ਅਤੇ ਗੱਲਾਂ ਕਰਵਾਓ ਕਿ ਨਵਾਂ ਮਹਿਮਾਨ ਅੰਦਰ ਹੈ, ਉਹ ਤੁਹਾਡੀਆਂ ਗੱਲਾਂ ਸੁਣ ਰਿਹਾ ਹੈ, ਤੁਹਾਡਾ ਸਪਰਸ਼ ਮਹਿਸੂਸ ਕਰ ਰਿਹਾ ਹੈ।
ਬੱਚਿਆਂ ਨੂੰ ਸਹੀ ਗ਼ਲਤ ਦਾ ਗਿਆਨ ਦਿਓ : ਦੋਵਾਂ ਬੱਚਿਆਂ ਨੂੰ ਸਮੇਂ-ਸਮੇਂ 'ਤੇ ਗ਼ਲਤ ਅਤੇ ਸਹੀ ਬਾਰੇ ਦੱਸਦੇ ਰਹੋ ਜਿਵੇਂ ਲੜਦੇ ਸਮੇਂ ਹੱਥ ਨਹੀਂ ਚੁੱਕਣਾ, ਗਾਲ੍ਹਾਂ ਨਹੀਂ ਕੱਢਣਾ, ਵੱਡੇ ਦਾ ਨਾਂਅ ਨਹੀਂ ਲੈਣਾ, ਕਿਸੇ ਦੇ ਸਾਮਾਨ ਨੂੰ ਛੂਹਣਾ ਨਹੀਂ, ਮਿਲ ਕੇ ਖੇਡਣਾ, ਇਕ ਦੂਜੇ ਦਾ ਸਾਮਾਨ ਚੋਰੀ ਨਹੀਂ ਕਰਨਾ ਆਦਿ। ਇਸ ਤਰ੍ਹਾਂ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਸਪੱਸ਼ਟ ਕਰਦੇ ਰਹੋ।
ਬੱਚਿਆਂ ਦੀ ਆਪਸ ਵਿਚ ਤੁਲਨਾ ਨਾ ਕਰੋ : ਕਦੀ-ਕਦੀ ਖੇਡ ਵਿਚ, ਵਿਹਾਰ ਵਿਚ, ਪੜ੍ਹਾਈ ਵਿਚ ਅਸੀਂ ਉਨ੍ਹਾਂ ਦੀ ਤੁਲਨਾ ਕਰਦੇ ਹਾਂ। ਦੇਖੋ ਛੋਟਾ ਬੱਚਾ ਬਹੁਤ ਚੰਗਾ ਹੈ। ਵੱਡਾ ਤਾਂ ਗੰਦ ਫੈਲਾਉਂਦਾ ਹੈ। ਵੱਡਾ ਆਪਣੇ ਕੱਪੜੇ ਗੰਦੇ ਕਰਦਾ ਹੈ ਅਤੇ ਛੋਟਾ ਤਾਂ ਬਿਲਕੁਲ ਨਹੀਂ ਕਰਦਾ। ਇਸ ਤਰ੍ਹਾਂ ਵੱਡੇ ਬੱਚੇ ਵਿਚ ਛੋਟੇ ਬੱਚੇ ਦੇ ਪ੍ਰਤੀ ਨਾਕਾਰਾਤਮਿਕ ਵਿਚਾਰ ਆਉਣਗੇ ਜੋ ਅੱਗੇ ਜਾ ਕੇ ਉਨ੍ਹਾਂ ਦੇ ਸੰਬੰਧਾਂ ਵਿਚ ਨੁਕਸਾਨ ਪਹੁੰਚਾਉਣਗੇ।
ਬੱਚਿਆਂ ਵਿਚ ਸਮਾਨਤਾ ਰੱਖੋ : ਬੱਚਿਆਂ ਵਿਚ ਅਕਸਰ ਇਹ ਭਾਵਨਾ ਆ ਜਾਂਦੀ ਹੈ ਕਿ ਮੰਮੀ ਤਾਂ ਮੈਨੂੰ ਪਿਆਰ ਨਹੀਂ ਕਰਦੀ, ਬੱਸ ਉਸ ਨੂੰ ਪਿਆਰ ਕਰਦੀ ਹੈ ਜਾਂ ਉਸ ਨੂੰ ਜ਼ਿਆਦਾ ਪਿਆਰ ਦਿੰਦੀ ਹੈ, ਮੈਨੂੰ ਘੱਟ। ਇਹ ਨਫ਼ਰਤ ਉਨ੍ਹਾਂ ਦੇ ਮਨ ਵਿਚ ਕਦੀ-ਕਦੀ ਘਰ ਕਰ ਜਾਂਦੀ ਹੈ। ਅਕਸਰ ਅਸੀਂ ਛੋਟੇ ਬੱਚੇ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ ਕਿਉਂਕਿ ਉਸ ਨੂੰ ਸੰਭਾਲ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਜਦੋਂ ਕਿ ਵੱਡਾ ਬੱਚਾ ਇਹ ਮਹਿਸੂਸ ਕਰਦਾ ਹੈ ਕਿ ਉਸ ਨੂੰ ਪਿਆਰ ਘੱਟ ਮਿਲਦਾ ਹੈ। ਉਹ ਜ਼ਿਆਦਾ ਸ਼ਰਾਰਤਾਂ ਕਰਨ ਲਗਦਾ ਹੈ ਅਤੇ ਜ਼ਿੱਦੀ ਵੀ ਬਣ ਜਾਂਦਾ ਹੈ। ਵੱਡੇ ਬੱਚੇ ਨੂੰ ਮੌਕਾ ਮਿਲਦੇ ਹੀ ਪਿਆਰ ਦਿਓ, ਗੋਦੀ ਵਿਚ ਬਿਠਾਓ, ਕਦੀ-ਕਦੀ ਉਸ ਨੂੰ ਖਾਣਾ ਖਵਾਓ ਤਾਂ ਕਿ ਉਸ ਨੂੰ ਲੱਗੇ ਕਿ ਮਾਂ ਸਾਨੂੰ ਦੋਵਾਂ ਨੂੰ ਬਰਾਬਰ ਪਿਆਰ ਦਿੰਦੀ ਹੈ।
ਜਦੋਂ ਇਕ ਹੀ ਚੀਜ਼ 'ਤੇ ਝਗੜਨ ਤਾਂ ਉਨ੍ਹਾਂ ਨੂੰ ਹੋਰ ਕੰਮ 'ਚ ਲਗਾਓ : ਕਦੀ-ਕਦੀ ਬੱਚੇ ਟੀ.ਵੀ. ਚੈਨਲ ਕਾਰਨ ਕੰਪਿਊਟਰ ਗੇਮ ਖੇਡਣ 'ਤੇ ਲੜਦੇ ਹਨ। ਇਸ ਤਰ੍ਹਾਂ 'ਚ ਟੀ.ਵੀ. ਬੰਦ ਕਰਕੇ ਉਨ੍ਹਾਂ ਨੂੰ ਕਿਸੇ ਕੰਮ ਵਿਚ ਲਗਾਓ ਜਾਂ ਸਮਝਾਓ ਕਿ 15 ਮਿੰਟ ਬਾਅਦ ਤੁਸੀਂ ਆਪਣੀ ਪਸੰਦ ਦਾ ਪ੍ਰੋਗਰਾਮ ਦੇਖ ਸਕਦੇ ਹੋ। ਇਸੇ ਤਰ੍ਹਾਂ ਕੰਪਿਊਟਰ ਗੇਮ ਲਈ ਵੀ ਕਰੋ। ਉਂਝ 'ਸ਼ੇਅਰਿੰਗ ਇਜ਼ ਕੇਅਰਿੰਗ' ਦਾ ਮਹੱਤਵ ਵੀ ਉਨ੍ਹਾਂ ਨੂੰ ਸਮਝਾਉਂਦੇ ਰਹੋ। ਜੇਕਰ ਸਾਈਕਲ ਇਕ ਹੈ ਤਾਂ ਦੋਵਾਂ ਨੂੰ 15-15 ਮਿੰਟ ਚਲਾਉਣ ਨੂੰ ਕਹੋ।
ਸੋਚ ਸਮਝ ਕੇ ਬਣੇ ਨਿਰਣਾਇਕ : ਕਦੀ-ਕਦੀ ਬੱਚੇ ਲੜਦੇ ਹਨ ਅਤੇ ਤੁਹਾਡੇ ਕੋਲ ਫੈਸਲੇ ਲਈ ਆਉਂਦੇ ਹਨ ਤਾਂ ਦੋਵਾਂ ਪੱਖਾਂ ਦੀ ਵਾਰੀ-ਵਾਰੀ ਗੱਲ ਸੁਣੋ ਅਤੇ ਸੋਚ ਸਮਝ ਕੇ ਫੈਸਲਾ ਦਿਓ। ਧਿਆਨ ਰੱਖੋ ਕੋਈ ਬੱਚਾ ਜ਼ਿਆਦਾ ਨੀਵਾਂ ਮਹਿਸੂਸ ਨਾ ਕਰੇ। ਜਦੋਂ ਬੱਚੇ ਆਪਸ ਵਿਚ ਲੜ ਰਹੇ ਹੋਣ ਤਾਂ ਜ਼ਰੂਰੀ ਨਹੀਂ ਤੁਸੀਂ ਹਰ ਵਾਰ ਉਨ੍ਹਾਂ ਦੇ ਵਿਚਾਲੇ ਬੋਲੋ। ਜਦੋਂ ਲੱਗੇ ਥੋੜ੍ਹਾ ਜ਼ਿਆਦਾ ਹੋ ਰਿਹਾ ਹੈ ਤਾਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਪਰ ਸਜ਼ਾ ਨਾ ਦਿਓ।
ਬੱਚਿਆਂ ਦੇ ਛੋਟੇ-ਛੋਟੇ ਝਗੜੇ ਇੰਝ ਸੁਲਝਾਓ
ਅਜੀਤ ਡੈਸਕ
25-06-2026