22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮੁਲਤਾਨੀ ਮਿੱਟੀ ਨਾਲ ਵਧਾਓ ਆਪਣੀ ਸੁੰਦਰਤਾ

Ad Position 21
No active advertisement
ਅਜੀਤ ਡੈਸਕ 25-06-2026

ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਮੁਲਤਾਨੀ ਮਿੱਟੀ ਵੀ ਤੁਹਾਡੀ ਸੁੰਦਰਤਾ ਨੂੰ ਚਾਰ ਚੰਨ ਲਗਾ ਸਕਦੀ ਹੈ। ਬੱਸ ਥੋੜ੍ਹੀ ਮਿਹਨਤ ਦੀ ਲੋੜ ਹੈ ਤਾਂ ਆਓ ਦੇਖੀਏ:-
ਮੁਲਤਾਨੀ ਮਿੱਟੀ ਨਾਲ ਬਣੇ ਫੇਸਪੈਕ ਨੂੰ ਲਗਾਤਾਰ ਚਿਹਰੇ 'ਤੇ ਲਗਾਉਣ ਨਾਲ ਚਿਹਰਾ ਨਿੱਖਰ ਜਾਂਦਾ ਹੈ। 2 ਛੋਟੇ ਚਮਚ ਪੀਸੀ ਹੋਈ ਮੁਲਤਾਨੀ ਮਿੱਟੀ, 1 ਛੋਟਾ ਚਮਚ ਨਿੰਬੂ ਦਾ ਰਸ, 1 ਛੋਟਾ ਚਮਚ ਵੇਸਣ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਲੇਪ ਬਣਾਓ। ਇਸ ਨੂੰ ਲਗਾਉਣ ਨਾਲ ਮੁਹਾਸੇ ਦੂਰ ਹੋਣਗੇ।
ਕਾਲੀ ਚਮੜੀ ਲਈ 2 ਚਮਚ ਮੁਲਤਾਨੀ ਮਿੱਟੀ, 1 ਚਮਚ ਮਲਾਈ, 1 ਚਮਚ ਸਰ੍ਹੋਂ ਦਾ ਤੇਲ, 1 ਚਮਚ ਵੇਸਣ ਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਬਣਾਓ। ਪੇਸਟ ਨੂੰ ਨਹਾਉਣ ਤੋਂ ਪਹਿਲਾਂ ਪੂਰੀ ਚਮੜੀ 'ਤੇ ਲਗਾਉਣ ਨਾਲ ਚਮੜੀ ਦਾ ਕਾਲਾਪਨ ਦੂਰ ਹੁੰਦਾ ਹੈ।
ਜੇਕਰ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਨੂੰ ਮਿਲਾ ਕੇ ਲੇਪ ਬਣਾ ਕੇ ਚਿਹਰੇ 'ਤੇ ਲਗਾਓ, ਲਾਭ ਮਿਲੇਗਾ।
2 ਚਮਚ ਮੁਲਤਾਨੀ ਮਿੱਟੀ, 5 ਬਦਾਮ ਦੀਆਂ ਗਿਰੀਆਂ ਤੇ 4 ਚਮਚ ਖੀਰੇ ਦਾ ਰਸ ਮਿਲਾ ਕੇ ਲੇਪ ਬਣਾਓ। ਇਸ ਨੂੰ ਹਫ਼ਤੇ ਵਿਚ ਇਕ ਵਾਰ ਚਿਹਰੇ 'ਤੇ ਲਗਾਓ। ਝੁਰੜੀਆਂ ਦੂਰ ਹੋਣਗੀਆਂ।
2 ਵੱਡੇ ਚਮਚ ਮੁਲਤਾਨੀ ਮਿੱਟੀ, ਇਕ ਵੱਡਾ ਚਮਚ ਦਹੀਂ, ਇਕ ਵੱਡਾ ਚਮਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ 'ਤੇ ਲਗਾਓ। ਕੁਝ ਸਮੇਂ ਬਾਅਦ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲ ਕਾਲੇ, ਸੰਘਣੇ ਤੇ ਮੁਲਾਇਮ ਹੋਣਗੇ।
2 ਚਮਚ ਮੁਲਤਾਨੀ ਮਿੱਟੀ ਤੇ 4 ਚਮਚ ਟਮਾਟਰ ਦੇ ਰਸ ਦਾ ਮਿਸ਼ਰਨ ਤਿਆਰ ਕਰੋ। ਇਸ ਨੂੰ ਰੋਜ਼ਾਨਾ ਚਿਹਰੇ 'ਤੇ ਲਗਾਉਣ ਨਾਲ ਚਿਹਰਾ ਸਾਫ਼ ਤੇ ਕੋਮਲ ਹੋਵੇਗਾ।
ਇਕ ਚਮਚ ਸ਼ਹਿਦ, ਇਕ ਚਮਚ ਬਦਾਮ ਦਾ ਤੇਲ ਤੇ ਦੋ ਚਮਚ ਮੁਲਤਾਨੀ ਮਿੱਟੀ ਦਾ ਲੇਪ ਬਣਾ ਕੇ ਚਿਹਰੇ 'ਤੇ ਲਗਾਓ। ਲਗਭਗ 20 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਵੀ ਚਿਹਰੇ 'ਤੇ ਨਿਖਾਰ ਆਵੇਗਾ।
ਮੁਲਤਾਨੀ ਮਿੱਟੀ, ਮਲਾਈ, ਸ਼ਹਿਦ, ਵੇਸਣ, ਗੁਲਾਬ ਜਲ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਪੇਸਟ ਬਣਾਓ। ਇਸ ਨੂੰ 15-20 ਮਿੰਟ ਤੱਕ ਚਿਹਰੇ 'ਤੇ ਲਗਾਓ ਤੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਸਾਧਾਰਨ ਚਿਹਰਾ ਵੀ ਖਿੜ ਜਾਵੇ।
ਮੁਲਤਾਨੀ ਮਿੱਟੀ ਕੁਦਰਤ ਦੀ ਅਨਮੋਲ ਦਾਤ ਹੈ। ਇਸ ਦੀ ਲਗਾਤਾਰ ਵਰਤੋਂ ਨਾਲ ਤੁਸੀਂ ਆਪਣੀ ਸੁੰਦਰਤਾ ਨੂੰ ਫੁੱਲਾਂ ਵਾਂਗ ਮਹਿਕਾ ਸਕਦੇ ਹੋ ਤੇ ਫਿਰ ਦੇਰ ਕਿਸ ਗੱਲ ਦੀ। ਅੱਜ ਹੀ ਇਸ ਦੀ ਵਰਤੋਂ ਕਰਨਾ ਸ਼ੁਰੂ ਕਰ ਦਿਓ।

Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀ ਦੀ ਸ਼ੁੱਧਤਾ ਲੋਕਤੰਤਰ ਦੀ ਮਜ਼ਬੂਤੀ ਦਾ ਆਧਾਰ ਹੈ - ਡੀ.ਸੀ. ਵਿਵੇਕ ਭਾਰਤੀ ਡਿਪਟੀ ਕਮਿਸ਼ਨਰ ਨੇ ਫ਼ੀਲਡ ਵਿੱਚ ਵੱ... ਅਗਲੀ ਖ਼ਬਰ ਗਰਮੀ ਤੋਂ ਰਾਹਤ ਲਈ ਬਣਾਓ ਸ਼ਰਬਤ
Ad Position 24