ਜਦ ਵੀ ਮੰਮੀ ਕੰਮ ਨੂੰ ਭੇਜੂ,
ਮੈਂ ਸਾਈਕਲ 'ਤੇ ਜਾਊਂਗਾ।
ਸਾਈਕਲ ਸਵਾਰੀ ਆ ਵਧੀਆ,
ਨਾ ਕੋਈ ਖਰਚਾ ਲਗਦਾ ਹੈ।
ਜਿੰਨੇ ਅਸੀਂ ਪੈਡਲ ਮਾਰਾਂਗੇ,
ਓਨੀ ਤੇਜ਼ ਹੀ ਭੱਜਦਾ ਹੈ।
ਨਾ ਕਾਗਜ਼, ਨਾ ਪੱਤਰ ਕੋਈ,
ਨਾ ਕਾਪੀ ਨਾ ਟੈਕਸ ਹੈ।
ਕੋਈ ਮਹਿੰਗਾ ਕੋਈ ਸਸਤਾ
ਰੇਟ ਸਭਨਾਂ ਦਾ ਫਿਕਸ ਹੈ।
ਨਾਲੇ ਬਚੀਏ ਬਿਮਾਰੀਆਂ ਕੋਲੋਂ,
ਵਰਜਿਸ਼ ਹੁੰਦੀ ਰਹਿੰਦੀ ਹੈ।
ਨਾ ਪ੍ਰਦੂਸ਼ਣ ਖ਼ਤਰਾ ਕੋਈ
ਨਾ ਕੋਈ ਅੜਚਣ ਪੈਂਦੀ ਹੈ।
ਡਾਕਟਰ ਵੀ ਨੇ ਸਾਰੇ ਕਹਿੰਦੇ,
ਸਾਈਕਲ ਤੁਸੀਂ ਚਲਾਇਆ ਕਰੋ।
ਆਪਣੇ ਸਰੀਰ ਨੂੰ ਫਿੱਟ ਰੱਖੋ,
ਨਾ ਦਵਾਈਆਂ ਖਾਇਆ ਕਰੋ।
ਗ਼ਰੀਬਾਂ ਦਾ ਰੁਜ਼ਗਾਰ ਹੈ ਬਣਦਾ,
ਸ਼ੌਕੀ ਅਮੀਰ ਚਲਾਉਂਦੇ ਨੇ।
ਵੱਡੇ ਵੱਡੇ ਅਫ਼ਸਰ,
ਦਫ਼ਤਰ ਇਸ ਦੇ ਉਤੇ ਆਉਂਦੇ ਨੇ।
'ਪੱਤੋ' ਸਭ ਨੂੰ ਹੋਕਾ ਦੇਵੇ,
ਸਾਈਕਲ ਤੁਸੀਂ ਚਲਾਓ ਜੀ।
ਆਪਣੇ ਸਾਰੇ ਕੰਮ ਕਰਨ ਲਈ
ਸਾਈਕਲ ਉਤੇ ਜਾਓ ਜੀ।
ਨਾਲੇ ਬੱਚਤ ਪੈਸੇ ਦੀ,
ਤੰਦਰੁਸਤੀ ਮੁਫ਼ਤ 'ਚ ਪਾਓ ਜੀ।
-ਮੋਬਾਈਲ : 94655-21417