ਸਵਾਲ : 581. 'ਪੱਛਮੀ ਤੇ ਪੂਰਬੀ ਯਮਨਾ ਨਹਿਰਾਂ' ਜਮਨਾ ਦਰਿਆ ਵਿਚੋਂ ਕਿਥੋਂ ਨਿਕਲਦੀਆਂ ਹਨ?
582. 'ਨਹਿਰ ਸਰਹਿੰਦ' ਤੇ 'ਬਿਸਤ ਦੁਆਬ' ਕਿਹੜੇ ਦਰਿਆ ਵਿਚੋਂ ਤੇ ਕਿਥੋਂ ਨਿਕਲਦੀਆਂ ਹਨ?
583. 'ਮੁਕੇਰੀਆਂ ਹਾਈਡਲ ਨਹਿਰ' ਕਿਹੜੇ ਦਰਿਆ ਵਿਚੋਂ ਕੱਢੀ ਗਈ ਹੈ?
584. 'ਗੋਬਿੰਦ ਸਾਗਰ' ਝੀਲ ਕਿਥੇ ਹੈ?
585. 'ਮੋਠ' ਹਾੜੀ ਦੀ ਫਸਲ ਹੈ ਕਿ ਸਾਉਣੀ ਦੀ?
586. 'ਕਪਾਹ ਤੇ ਨਰਮੇ' ਵਿਚ ਕੀ ਫਰਕ ਹੈ?
587. 'ਰੇਜਾ' ਕਿਸ ਕੱਪੜੇ ਨੂੰ ਕਿਹਾ ਜਾਂਦਾ ਸੀ?
588. 'ਬਟਾਲਾ ਸ਼ਹਿਰ' ਕਿਹੜੀ ਮਿਸਲ ਵਾਲਿਆਂ ਦਾ ਮੁੱਖ ਸਥਾਨ ਸੀ?
589. 'ਗਿਆਨੀ ਦਿੱਤ ਸਿੰਘ' ਦਾ ਜੱਦੀ ਪਿੰਡ ਕਿਹੜਾ ਸੀ?
590. 'ਪੰਜਾਬ ਦਾ ਬਟਵਾਰਾ' ਪੁਸਤਕ ਦੇ ਲਿਖਾਰੀ ਦਾ ਨਾਂਅ ਦੱਸੋ?
ਜਵਾਬ : 581. ਤਾਜੇਵਾਲਾ।
582. ਦਰਿਆ ਸਤਲੁਜ ਵਿਚੋਂ ਰੋਪੜ ਤੋਂ।
583. ਦਰਿਆ ਬਿਆਸ ਤੋਂ।
584. ਭਾਖੜਾ ਬੰਨ੍ਹ ਤੋਂ ਉੱਪਰ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼।
585. ਸਾਉਣੀ ਦੀ।
586. ਕਪਾਹ ਦੇ ਪੱਤੇ ਛੋਟੇ ਤੇ ਜ਼ਿਆਦਾ ਕੱਟਾਂ ਵਾਲੇ ਅਤੇ ਬੂਟਾ ਕਾਫ਼ੀ ਲੰਮਾ, ਫੁੱਟੀਆਂ ਨਰਮੇ ਨਾਲੋਂ ਬਰੀਕ-ਇਹ ਸਦੀਆਂ ਤੋਂ ਕਾਸ਼ਤ ਹੁੰਦੀ ਰਹੀ ਹੈ। ਨਰਮਾ ਵੱਡੇ ਪੱਤਿਆਂ ਵਾਲਾ ਮਿਸਰ 'ਚੋਂ ਆਇਆ।
587. ਖੱਦਰ ਦੀ ਪੱਗ ਨੂੰ।
588. ਘਨਈਆ ਮਿਸਲ।
589. ਨੰਦਪੁਰ ਕਲੌੜ ਜ਼ਿਲ੍ਹਾ ਫਤਹਿਗੜ੍ਹ ਸਾਹਿਬ।
590. ਪ੍ਰੋ. ਕਿਰਪਾਲ ਸਿੰਘ।
-ਮੋਬਾਈਲ : +1-647-403-1299