ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਾਲ ਕਵਿਤਾ ਅੰਬ

Ad Position 21
No active advertisement
ਅਜੀਤ ਡੈਸਕ 13-06-2026

ਸ਼ਹਿਰ ਤੋਂ ਪਾਪਾ ਅੰਬ ਲਿਆਏ।
ਮੰਮੀ ਜੀ ਨੂੰ ਆਣ ਫੜਾਏ।

ਵੇਖ ਲਿਫ਼ਾਫ਼ਾ ਅੰਬਾਂ ਵਾਲਾ।
ਵੀਰੇ ਨੂੰ ਚਾਅ ਚੜ੍ਹਿਆ ਬਾਹਲਾ।

ਖ਼ੂਬ ਨੇ ਸੋਹਣੇ ਪੀਲੇ-ਪੀਲੇ।
ਰਸ ਨਾਲ ਭਰਕੇ ਬਣੇ ਰਸੀਲੇ।

ਅੰਬ ਖਾਣ ਦੀ ਹੋਈ ਕਾਹਲੀ।
ਭੁੱਖ ਨਾ ਸਾਥੋਂ ਜਾਏ ਸੰਭਾਲੀ।

ਮੰਮੀ ਧੋ ਕੇ ਅੰਬ ਲਿਆਈ।
ਸਾਰਿਆਂ ਨੂੰ ਝੱਟ ਆਵਾਜ਼ ਲਗਾਈ।

ਧਿਆਨ ਨਾਲ ਹੁਣ ਇਸ ਨੂੰ ਖਾਇਓ।
ਕੱਪੜੇ ਲਿਬੜਣ ਤੋਂ ਬਚਾਇਓ।

ਮੰਨ ਕੇ ਗੱਲ ਮੰਮੀ ਦੀ ਸਿਆਣੀ।
ਚੁੱਕ ਕੇ ਅੰਬ ਲਿਆਈ ਰਾਣੀ।

ਸਾਰਿਆਂ ਨੇ ਅੰਬ ਰਲ-ਮਿਲ ਖਾਏ।
ਖਾ ਕੇ ਖ਼ੂਬ ਦੁੜੰਗੇ ਲਾਏ।
-ਮਨਜੀਤ ਸਿੰਘ ਘੜੈਲੀ
ਪਿੰਡ : ਘੜੈਲੀ (ਬਠਿੰਡਾ)।
ਮੋਬਾਈਲ : 79860-63165

Ad Position 22
No active advertisement
ਪਿਛਲੀ ਖ਼ਬਰ ਬੁੱਝੋ ਤਾਂ ਜਾਣੀਏ * ਹਰਪ੍ਰੀਤ ਸਿੰਘ ਪੱਤੋ * ਅਗਲੀ ਖ਼ਬਰ ਪ੍ਰਵਾਸੀ ਪੰਛੀਆਂ ਦੀਆਂ ਦਿਲਚਸਪ ਅਤੇ ਰਹੱਸਮਈ ਉਡਾਣਾਂ
Ad Position 24
No active advertisement