ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪ੍ਰਵਾਸੀ ਪੰਛੀਆਂ ਦੀਆਂ ਦਿਲਚਸਪ ਅਤੇ ਰਹੱਸਮਈ ਉਡਾਣਾਂ

Ad Position 21
No active advertisement
ਅਜੀਤ ਡੈਸਕ 13-06-2026

ਪਿਆਰੇ ਬਾਲ ਦੋਸਤੋ ! ਤੁਸੀਂ ਭਲੀ ਭਾਂਤ ਜਾਣਦੇ ਹੋਵੋਗੇ ਕਿ ਸਾਡੇ ਭਾਰਤ ਦੇਸ਼ ਵਿਚ ਹਰ ਸਾਲ ਤਿੰਨ ਸੌ ਦੇ ਲਗਭਗ ਵੱਖ-ਵੱਖ ਪ੍ਰਜਾਤੀਆਂ ਦੇ ਸੁੰਦਰ, ਰੰਗ- ਬਰੰਗੇ, ਮਿੱਠੀਆਂ ਅਵਾਜ਼ਾਂ 'ਚ ਚਹਿਚਹਾਉਂਦੇ ਪ੍ਰਵਾਸੀ ਪੰਛੀ ਦੂਰ-ਦੁਰਾਡੇ ਤੋਂ ਹਜ਼ਾਰਾਂ ਮੀਲਾਂ ਦਾ ਪੈਂਡਾ ਤੈਅ ਕਰ ਕੇ ਆਉਂਦੇ ਹਨ। ਇਨ੍ਹਾਂ ਵਿਚੋਂ ਮੁੱਖ ਤੌਰ 'ਤੇ ਸਮੁੰਦਰੀ ਕੂੰਜਾਂ, ਅਬਾਬੀਲ, ਹੰਸਾਵਰ, ਨੀਲਸਰ, ਚੈਰੀ ਆਦਿ ਹਨ। ਕੁਝ ਪੰਛੀ ਮੱਧ ਏਸ਼ੀਆ, ਕੁਝ ਪੂਰਬੀ ਯੂਰਪ ਦੇ ਦੇਸ਼ਾਂ ਅਤੇ ਕੁਝ ਸਾਇਬੇਰੀਆ ਸੰਬੰਧਤ ਦੇਸ਼ਾਂ ਤੋਂ ਵੀ ਆਉਂਦੇ ਹਨ। ਹਿਮਾਲਿਆ ਪਰਬਤ ਦੀ ਨੀਲਗਿਰੀ ਕਿਸਮ ਦੀ ਚਿੜੀ ਭਾਰਤ ਆਉਣ ਲਈ ਕਰੀਬ 2100 ਕਿੱਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਸਮੁੰਦਰੀ ਪੰਛੀ ਕੂੰਜਾਂ ਜਿਨ੍ਹਾਂ ਦਾ ਆਕਾਰ ਤਕਰੀਬਨ 33 ਤੋਂ 36 ਸੈਂਟੀਮੀਟਰ, ਭਾਰ 400 ਤੋਂ 750 ਗ੍ਰਾਮ, ਪੈਰ ਅਤੇ ਚੁੰਝ ਦਾ ਰੰਗ ਲਾਲ ਹੁੰਦਾ ਹੈ, ਕਈ ਸੈਂਕੜੇ, ਹਜ਼ਾਰਾਂ ਕਿੱਲੋਮੀਟਰ ਦਾ ਸਫ਼ਰ ਕਰ ਕੇ ਭਾਰਤ ਆਉਂਦੀਆਂ ਹਨ। ਸਭ ਤੋਂ ਲੰਬੀ ਦੂਰੀ ਦਾ ਸਫ਼ਰ ਤੈਅ ਕਰਨ ਸਦਕਾ ਇਨ੍ਹਾਂ ਨੂੰ 'ਚੈਂਪੀਅਨ ਪੰਛੀ' ਵੀ ਕਿਹਾ ਜਾਂਦਾ ਹੈ।
ਬੱਚਿਓ ! ਤੁਸੀਂ ਜਾਣ ਕੇ ਹੈਰਾਨ ਹੋਵੋਗੋ ਕਿ ਕਈ ਪੰਛੀ ਹਜ਼ਾਰਾਂ ਮੀਲ ਦਾ ਸਫਰ ਬਿਨਾਂ ਕਿਸੇ ਥਾਂ ਉੁੱਤਰੇ, ਦਿਨ -ਰਾਤ ਉੱਡਦਿਆਂ ਪੂਰਾ ਕਰਦੇ ਹਨ। ਅਬਾਬੀਲ, ਚੈਤੀ, ਸਾਇਬੇਰੀਅਨ ਸਾਰਸ ਜਿਹੇ ਪੰਛੀ ਆਮ ਤੌਰ 'ਤੇ ਕਰੀਬ 1000 ਮੀਟਰ ਦੀ ਉਚਾਈ 'ਤੇ ਉੱਡਦਿਆਂ 100 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਫ਼ਰ ਕਰਦੇ ਹਨ। ਹਵਾ ਵਿਚ ਮੌਜੂਦ ਖੁਸ਼ਬੂ ਜਾਂ ਗੰਧ ਵੀ ਪ੍ਰਵਾਸੀ ਪੰਛੀ ਖੂਬ ਪਛਾਣ ਸਕਦੇ ਹਨ ਅਤੇ ਉਕਤ ਗੁਣਾਂ ਨੂੰ ਪੰਛੀਆਂ ਦੇ ਮਾਹਿਰ 'ਇੰਫਰਾਸਾਊਂਡ ਗੁਣ' ਕਹਿੰਦੇ ਹਨ, ਜਿਸ ਦੀ ਬਦੌਲਤ ਸੈਂਕੜੇ ਕਿਸਮਾਂ ਦੇ ਮਨਮੋਹਕ ਪੰਛੀ ਬੜੀ ਹੀ ਕੁਸ਼ਲਤਾਪੂਰਵਕ ਅਪਣਾ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰ ਕੇ ਸਾਡੇ ਭਾਰਤ ਦੀ ਧਰਤੀ ਨੂੰ ਹੋਰ ਵੀ ਕੁਦਰਤੀ ਦਿੱਖ ਬਖਸ਼ਦੇ ਹਨ। ਬਾਲ ਸਾਥੀਓ ! ਆਓ, ਆਪਣੇ ਇਨ੍ਹਾਂ ਪ੍ਰਵਾਸੀ ਮਹਿਮਾਨ ਪੰਛੀਆਂ ਦੀ ਰੱਖਿਆ ਕਰਨ, ਇਨ੍ਹਾਂ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਅਤੇ ਕਿਸੇ ਵੀ ਕਿਸਮ ਦਾ ਕੋਈ ਵੀ ਨੁਕਸਾਨ ਨਾ ਪਹੁੰਚਾਉਣ ਲਈ ਵਚਨਬੱਧ ਹੋਈਏ ਤਾਂ ਜੋ ਇਹ ਸਾਡੇ ਮਹਿਮਾਨ ਪੰਛੀ ਸਾਡੀ ਮਹਿਮਾਨ-ਨਿਵਾਜੀ, ਪਰਾਹੁਣਚਾਰੀ ਦੀ ਸ਼ੋਭਾ ਦੂਰ-ਦੁਰਾਡੇ ਦੇਸ਼ਾਂ ਤੱਕ ਪਹੁੰਚਾਉਂਦੇ ਰਹਿਣ ਅਤੇ ਹਰ ਸਾਲ ਸਾਡੇ ਦੇਸ਼ ਨਿਰਸੰਕੋਚ ਹੀ ਆਂਉਂਦੇ ਰਹਿਣ।

-ਮਸੀਤਾਂ ਰੋਡ ਕੋਟ ਈਸੇ ਖਾਂ (ਮੋਗਾ)
ਮੋਬਾਈਲ : 70870-48140

Ad Position 22
No active advertisement
ਪਿਛਲੀ ਖ਼ਬਰ ਬਾਲ ਕਵਿਤਾ ਅੰਬ ਅਗਲੀ ਖ਼ਬਰ ਛੁੱਟੀਆਂ ਇੱਕ ਮੌਕਾ
Ad Position 24
No active advertisement