* ਬੱਚਾ-ਪਿਤਾ ਜੀ ਤੁਸੀਂ ਵੀ ਪ੍ਰਧਾਨ ਮੰਤਰੀ ਬਣ ਜਾਓ?
ਪਿਤਾ-ਮਨ ਤਾਂ ਬਹੁਤ ਕਰਦਾ, ਪਰ ਗਰਮੀਆਂ 'ਚ ਕੋਟ/ਜੈਕਟ ਪਹਿਨਣ ਦੀ ਮੇਰੀ ਆਦਤ ਨਹੀਂ।
* ਪਿਤਾ-ਮੇਰੇ ਪੁੱਤਰ, ਕਹਿੰਦਾ ਤਾਂ ਮੈਂ ਚੰਗਾ ਨਹੀਂ ਲਗਦਾ ਪਰ ਮੇਰੀ ਬਿਮਾਰੀ ਬੱਕਰੇ ਦੀ ਕਲੇਜੀ ਖਾਣ ਨਾਲ ਸ਼ਾਇਦ ਠੀਕ ਹੋ ਸਕਦੀ ਹੈ, ਸੋ, ਆਈ.ਟੀ.ਆਈ. ਚੌਕ 'ਚੋਂ ਕੇਵਲ ਦੀ ਦੁਕਾਨ ਤੋਂ ਮੈਨੂੰ ਕਲੇਜੀ ਲਿਆ ਦੇ ਜ਼ਰਾ।
ਪੁੱਤਰ-ਸਤਿਕਾਰਯੋਗ ਪਿਤਾ ਜੀ, ਆਈ.ਟੀ.ਆਈ. ਚੌਕ 'ਚ ਕਲੇਜੀ ਦੀ ਦੁਕਾਨ ਹੈ ਹੀ ਨਹੀਂ, ਜਿਹੜੀ ਦੁਕਾਨ ਤੁਸੀਂ ਦੱਸੀ ਸੀ, ਉਸ ਦੇ ਬਾਹਰ ਤਾਂ ਸਿਰਫ਼ 'ਕੇਵਲ ਮੀਟ ਸ਼ਾਪ' ਹੀ ਲਿਖਿਆ ਸੀ।
* ਪਤਨੀ-ਜੀ ਮੈਂ ਕਿਹਾ, ਚੁੱਲ੍ਹੇ ਉੱਪਰ ਉਬਾਲਾ ਦੇਣ ਲਈ ਦੁੱਧ ਰੱਖਿਆ ਹੈ, ਤੁਸੀਂ ਦੇਖ ਲਓ ਜ਼ਰਾ, ਮੇਰਾ ਧਿਆਨ ਝਾੜੂ ਲਾਉਣ 'ਚ ਹੈ?
ਪਤੀ-ਦੇਖ ਲਿਆ ਹੈ ਭਾਗਵਾਨੇ।
ਪਤਨੀ-ਹਾਏ, ਦੁੱਧ ਤਾਂ ਉਬਲ ਕੇ ਬਾਹਰ ਨਿਕਲ ਗਿਆ, ਤੁਸੀਂ ਧਿਆਨ ਨਹੀਂ ਦਿੱਤਾ?
ਪਤੀ-ਭਾਗਵਾਨੇ ਤੂੰ ਮੈਨੂੰ ਦੁੱਧ ਦੇਖਣ ਲਈ ਕਿਹਾ ਸੀ, ਮੈਂ ਦੇਖ ਲਿਆ ਸੀ।
* ਤੇਰਾ ਬਾਈ ਹੌਲਦਾਰ ਬੋਲਦਾ?
ਪਤੀ-ਥਾਣੇ 'ਚ ਫੋਨ ਆਉਣ 'ਤੇ ਬਿਨਾਂ ਨੰਬਰ ਦੇਖੇ ਪਤੀ ਬੋਲਿਆ, 'ਸਰ ਮੈਂ ਤੇਰਾ ਬਾਈ ਹੌਲਦਾਰ ਬੋਲਦਾ ਹਾਂ ਜੀ।'
ਪਤਨੀ-ਤੁਸੀਂ ਮੇਰੇ ਬਾਈ ਨਹੀਂ ਲਗਦੇ, ਤੁਸੀਂ ਤਾਂ ਮੇਰੇ ਪਤੀ ਦੇਵ ਹੋ, ਜੀ।
ਪਤੀ-ਭਾਗਵਾਨੇ, ਸਾਨੂੰ ਦੱਸਣਾ ਜ਼ਰੂਰੀ ਹੈ ਕਿ ਕਿਹੜਾ ਕਰਮਚਾਰੀ ਬੋਲਦਾ ਹੈ, ਇਸੇ ਲਈ ਤਾਂ ਮੈਨੂੰ ਬੋਲਣਾ ਪਿਆ, ਕਿਉਂ ਜੋ ਤੇਰਾਂ ਬਾਈ ਮੇਰਾ ਬੈਲਟ ਨੰਬਰ ਹੈ ਅਤੇ ਹੌਲਦਾਰ ਅਹੁਦਾ।
ਪਤਨੀ-ਹੁਣ ਮੇਰੇ ਪਾਸੋਂ ਮੁਆਫ਼ੀ ਜਿਹੀ ਮੰਗਣ ਦੀ ਕੋਸ਼ਿਸ਼ ਨਾ ਕਰੋ, ਮੇਰੇ ਸਤਿਕਰਾਯੋਗ ਪਤੀ ਦੇਵ ਜੀ।
-ਨੇੜੇ ਗੁਰਦੁਆਰਾ ਸਾਹਿਬ, ਹਰਬੰਸ ਨਗਰ, ਬਠਿੰਡਾ (ਪੰਜਾਬ)-151001.
ਮੋਬਾਈਲ : 94639-38100
ਜ਼ਰਾ ਹੱਸ ਲਓ ਜੀ
ਅਜੀਤ ਡੈਸਕ
13-06-2026