ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਫੀਫਾ ਕੱਪ 2026 ਬਾਰੇ ਦਿਲਚਸਪ ਤੇ ਵਿਲੱਖਣ ਜਾਣਕਾਰੀ

Ad Position 21
No active advertisement
ਅਜੀਤ ਡੈਸਕ 20-06-2026

ਸਾਲ 1930 ਤੋਂ ਹਰ ਚਾਰ ਸਾਲ ਬਾਅਦ ਫੀਫਾ ਵਲੋਂ ਫੁੱਟਬਾਲ ਦਾ ਵਿਸ਼ਵ ਕੱਪ ਕਰਵਾਇਆ ਜਾਂਦਾ ਹੈ। ਜਾਣਦੇ ਹਾਂ ਇਸ ਵਾਰ ਦੇ ਵਿਸ਼ਵ ਕੱਪ ਦੀਆਂ ਕੁਝ ਦਿਲਚਸਪ ਗੱਲਾਂ। ਇਸ ਸਾਲ ਦਾ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਉਤਸ਼ਾਹਪੂਰਨ ਟੂਰਨਾਮੈਂਟ ਹੈ। ਇਸ ਕੱਪ ਵਿਚ ਉੱਚ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਐਡੀਡਾਸ ਕੰਪਨੀ ਵਲੋਂ ਤਿਆਰ ਕੀਤੇ ਗਏ ਬਾਲ ਵਿਚ 'ਟਰਾਈਓਂਡਾ' ਨਾਂਅ ਦੀ ਮੋਸ਼ਨ ਸੈਂਸਰ ਚਿੱਪ ਲਗਾਈ ਗਈ ਹੈ, ਜੋ ਬਾਲ ਦੇ ਜ਼ਮੀਨ ਨੂੰ ਛੂਹਣ ਦੀ ਥਾਂ, ਸਮੇਂ ਅਤੇ ਚਾਲ ਦੀ ਦਰੁਸਤ ਜਾਣਕਾਰੀ ਦਿੰਦੀ ਹੈ, ਜਿਸ ਨਾਲ ਰੈਫਰੀਆਂ ਨੂੰ ਖੇਡ ਸੰਬੰਧੀ ਸਹੀ ਫ਼ੈਸਲੇ ਲੈਣ ਵਿਚ ਸੌਖ ਰਹਿੰਦੀ ਹੈ। ਟੂਰਨਾਮੈਂਟ ਵਿਚ ਭਾਗ ਲੈ ਰਹੇ ਸਾਰੇ ਹੀ 1248 ਖਿਡਾਰੀਆਂ ਦੀਆਂ 3ਡੀ ਡਿਜੀਟਲ ਫੋਟੋਆਂ ਤਿਆਰ ਕਰ ਲਈਆਂ ਗਈਆਂ ਹਨ, ਜਿਸ ਨਾਲ ਵੀਡੀਓ ਅਸਿਸਟੈਂਟ ਰੈਫਰੀ (V1R) ਨੂੰ ਖਿਡਾਰੀਆਂ ਦੇ ਆਫ਼ਸਾਈਡ ਹੋਣ ਦੇ ਫ਼ੈਸਲੇ ਲੈਣ ਵਿਚ ਸਹੂਲਤ ਰਹਿੰਦੀ ਹੈ। ਕਿਸੇ ਖਿਡਾਰੀ ਦੇ ਗਰਾਊਂਡ ਦੇ 10 ਸੈਂਟੀਮੀਟਰ ਬਾਹਰ ਜਾਣ 'ਤੇ ਵੀ ਅਸਿਸਟੈਂਟ ਰੈਫਰੀ ਨੂੰ ਏ. ਆਈ. ਨਾਲ ਜਾਣਕਾਰੀ ਮਿਲ ਜਾਂਦੀ ਹੈ। ਤਿੰਨ ਦੇਸ਼ਾਂ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਲੋਂ ਸਾਂਝੇ ਤੌਰ 'ਤੇ ਕਰਵਾਏ ਜਾਣ ਵਾਲੇ ਇਸ ਕੱਪ ਵਿਚ ਪਹਿਲੀ ਵਾਰ 48 ਟੀਮਾਂ ਭਾਗ ਲੈ ਰਹੀਆਂ ਹਨ ਅਤੇ 104 ਮੈਚ ਖੇਡੇ ਜਾਣੇ ਹਨ। ਮੈਕਸੀਕੋ ਇਸ ਤੋਂ ਪਹਿਲਾਂ ਵੀ 1970 ਅਤੇ 1986 ਵਿਚ ਵਿਸ਼ਵ ਕੱਪ ਕਰਵਾ ਚੁੱਕਾ ਹੈ। ਤੀਜੀ ਵਾਰ ਆਯੋਜਿਤ ਕਰਾ ਕੇ ਉਸ ਨੇ ਇਤਿਹਾਸ ਰਚ ਦਿੱਤਾ ਹੈ। 48 ਟੀਮਾਂ ਨੂੰ ਚਾਰ ਚਾਰ ਦੇ 12 ਗਰੁੱਪਾਂ ਵਿਚ ਵੰਡਿਆ ਗਿਆ ਹੈ। ਗਰੁੱਪ ਮੁਕਾਬਲਿਆਂ ਤੋਂ ਬਾਅਦ ਹਰੇਕ ਗਰੁੱਪ ਦੀਆਂ ਦੋ ਉੱਪਰਲੀਆਂ ਟੀਮਾਂ ਅਤੇ ਸਾਰੇ ਗਰੁੱਪਾਂ ਦੀਆਂ ਬੈਸਟ 8 ਟੀਮਾਂ ਨੂੰ 'ਰਾਊਂਡ ਆਫ਼ 32' ਵਿਚ ਰੱਖਿਆ ਜਾਏਗਾ। 39 ਦਿਨਾਂ ਤੱਕ ਚੱਲਣ ਵਾਲੇ ਟੂਰਨਾਮੈਂਟ ਵਿਚ ਕੁਆਰਟਰਫਾਈਨਲ ਤੋਂ ਬਾਅਦ ਦੇ ਸਾਰੇ ਮੈਚ ਅਮਰੀਕਾ ਵਿਚ ਹੀ ਖੇਡੇ ਜਾਣੇ ਹਨ। ਇਸ ਟੂਰਨਾਮੈਂਟ ਦੀ ਕੈਨੇਡਾ ਪਹਿਲੀ ਵਾਰ ਮੇਜ਼ਬਾਨੀ ਕਰ ਰਿਹਾ ਹੈ, ਕਿਉਂਕਿ ਇਹ ਫੀਫਾ ਕੱਪ ਵੰਨ-ਸੁਵੰਨੇ ਮੌਸਮਾਂ ਵਿਚ ਖੇਡਿਆ ਜਾ ਰਿਹਾ ਹੈ, ਇਸ ਲਈ ਖਿਡਾਰੀਆਂ ਦੀ ਪਾਣੀ ਦੀ ਪਿਆਸ ਦੀਆਂ ਜ਼ਰੂਰਤਾਂ ਨੂੰ ਵੇਖਦਿਆਂ ਪਹਿਲੇ ਹਾਫ਼ ਵਿਚ 22ਵੇਂ ਮਿੰਟ ਬਾਅਦ ਅਤੇ ਦੂਜੇ ਹਾਫ਼ ਵਿਚ 67ਵੇਂ ਮਿੰਟ ਬਾਅਦ ਤਿੰਨ ਤਿੰਨ ਮਿੰਟਾਂ ਦੀਆਂ 'ਹਾਈਡ੍ਰੇਸ਼ਨ ਬਰੇਕਸ' (ਪਾਣੀ ਪੀਣ ਦਾ ਸਮਾਂ) ਰੱਖੀਆਂ ਗਈਆਂ ਹਨ, ਜਿਸ ਵਿਚ ਖਿਡਾਰੀ ਪਾਣੀ ਆਦਿ ਪੀ ਸਕਦੇ ਹਨ। ਲਿਉਨੇਲ ਮੈਸੀ (ਅਰਜਨਟਾਈਨਾ), ਕ੍ਰਿਸਟੀਆਨੋ ਰੋਨਾਲਡੋ (ਪੁਰਤਗਾਲ) ਅਤੇ ਗੁਲਿਰਮੋ ਓਕੋਆ (ਮੈਕਸੀਕੋ ਦੇ ਗੋਲਕੀਪਰ) ਵਿਸ਼ਵ ਕੱਪ ਵਿਚ ਛੇਵੀਂ ਵਾਰ ਭਾਗ ਲੈ ਕੇ ਇਤਿਹਾਸ ਰਚ ਰਹੇ ਹਨ। ਆਸਟ੍ਰੀਆ ਦਾ ਗੋਲਕੀਪਰ ਫਲੋਰੀਅਨ ਵਿਗੇਲੇ 6 ਫੁੱਟ 8 ਇੰਚ ਕੱਦ ਵਾਲਾ ਸਭ ਤੋਂ ਲੰਮਾ ਖਿਡਾਰੀ ਹੈ। ਸਕਾਟਲੈਂਡ ਦਾ ਖਿਡਾਰੀ ਕਰੇਗ ਗਾਰਡਨ 43 ਸਾਲ 162 ਦਿਨ ਦਾ ਸਭ ਤੋਂ ਵੱਡਾ ਅਤੇ 17 ਸਾਲ 240 ਦਿਨਾਂ ਦਾ ਮੈਕਸੀਕੋ ਦਾ ਗਿਲਬਰਟੋ ਮੋਰਾ ਸਭ ਤੋਂ ਛੋਟਾ ਖਿਡਾਰੀ ਹੈ। ਜਾਰਡਨ, ਕੇਪ ਵਰਡੋ, ਉਜ਼ਬੇਕਿਸਤਾਨ ਅਤੇ ਕੁਰੇਕਾਓ ਦੇਸ਼ਾਂ ਨੂੰ ਪਹਿਲੀ ਵਾਰ ਵਿਸ਼ਵ ਕੱਪ ਵਿਚ ਜਗ੍ਹਾ ਮਿਲੀ ਹੈ। ਕੁਰੇਕਾਓ ਡੇਢ ਲੱਖ ਅਤੇ ਕੇਪ ਵਰਡੋ 5 ਲੱਖ ਆਬਾਦੀ ਵਾਲੇ ਦੇਸ਼ ਹਨ। ਖੇਡ ਦੌਰਾਨ ਸਮੇਂ ਦੀ ਬੱਚਤ ਲਈ ਕੁਝ ਸੋਧਾਂ ਕੀਤੀਆਂ ਗਈਆਂ ਹਨ, ਜਿਵੇਂ ਖਿਡਾਰੀ ਬਦਲਣ ਲਈ ਬਾਹਰ ਜਾਂਦੇ ਖਿਡਾਰੀ ਨੂੰ ਜਾਣ ਲਈ 10 ਸਕਿੰਟ ਦਾ ਸਮਾਂ ਦਿੱਤਾ ਗਿਆ ਹੈ ਅਤੇ ਗੋਲਕੀਪਰ ਨੂੰ ਬਾਲ ਸੁੱਟਣ ਲਈ 8 ਸਕਿੰਟ ਦਾ ਸਮਾਂ ਦਿੱਤਾ ਗਿਆ ਹੈ।

-ਸੇਵਾ ਮੁਕਤ ਲੈਕਚਰਾਰ,
ਚੰਦਰ ਨਗਰ, ਬਟਾਲਾ।
ਮੋ 62842-20595

Ad Position 22
No active advertisement
ਪਿਛਲੀ ਖ਼ਬਰ ਆਓ ਬੱਚਿਓ ਕੁਝ ਜਾਣੀਏ ਅਗਲੀ ਖ਼ਬਰ ਬੱਚਿਆਂ ਦੇ ਜੀਵਨ ਵਿਚ 'ਯੋਗਾ' ਦੀ ਮਹੱਤਤਾ
Ad Position 24
No active advertisement